23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਨ 1931 ਵਿਚ 23 ਮਾਰਚ ਨੂੰ ਤਿੰਨ ਮਹਾਨ ਇਨਕਲਾਬੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਜਿਨ੍ਹਾਂ ਨੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਦੇ ਤਖਤੇ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ, ਨੂੰ ਫਾਂਸੀ ਦੇ ਦਿੱਤੀ ਗਈ। ਉਸਦੀ ਯਾਦ ਵਿਚ, 23 ਮਾਰਚ ਹਰ ਸਾਲ ਕੁਰਬਾਨੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਕਵੀਆਂ ਨੇ ਆਪਣੀਆਂ ਲਿੱਖਤਾਂ ਰਾਹੀਂ ਸ਼ਬਦ ਸੰਜੋਏ ਹਨ ।
Biography of Shaheed Bhagat Singh
Martyrs Day Bhagat Singh Quotes 2022
Shaheed Diwas Sukhdev Thapar Quotes
ਆਓ ਨੀ ਭੈਣੋਂ ਰਲ ਗਾਵੀਏ ਘੋੜੀਆਂ, ਜੰਞ ਤਾਂ ਹੋਈ ਏ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪਰਣਾਵਣ ਚੱਲਿਆ, ਭਗਤ ਸਿੰਘ ਸਰਦਾਰ ਵੇ ਹਾਂ।
ਫ਼ਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ, ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ।
ਭਾਰਤ ਮਾਤਾ ਉੱਤੋਂ ਚੰਦਾ ਚਾ ਕੀਤਾ, ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ।ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ, ਲਹੂ ਦੀ ਰਾਖੀ ਮੌਲੀ ਤਾਰ ਵੇ ਹਾਂ।
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫ਼ਿਰੰਗੀਆਂ, ਹੱਥਕੜੀਆਂ ਦਾ ਗਾਨਾ ਤਿਆਰ ਵੇ ਹਾਂ।
ਫ਼ਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ, ਬੈਠਾ ਤਾਂ ਚੌਂਕੜੀ ਮਾਰ ਵੇ ਹਾਂ।
ਵਾਗ-ਫੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ, ਭੈਣਾਂ ਦਾ ਰੱਖੀਂ ਵੀਰਾ ਭਾਰ ਵੇ ਹਾਂ।ਮਾਤਮੀ ਵਾਜੇ ਵਜਦੇ ਬੂਹੇ ਭਾਰਤ ਦੇ, ਮਾਰੂ ਦਾ ਰਾਗ ਉਚਾਰ ਵੇ ਹਾਂ।
ਬਾਬਲ ਗਾਂਧੀ ਧਰਮੀ ਕਾਜ ਰਚਾਇਆ, ਲਗਨ-ਮਹੂਰਤ ਵਿਚਾਰ ਵੇ ਹਾਂ।
ਹਰੀ ਕ੍ਰਿਸ਼ਨ ਤੇਰਾ ਬਣਿਆ ਵੇ ਸਾਂਢੂ, ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ।ਰਾਜਗੁਰੂ ਤੇ ਸੁਖਦੇਵ ਸਹਿਬਾਲੜੇ, ਤੁਰਿਆ ਏਂ ਤੂੰ ਤਾਂ ਵਿਚਕਾਰ ਵੇ ਹਾਂ।
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ, ਪੈਦਲ ਤੇ ਕਈ ਅਸਵਾਰ ਵੇ ਹਾਂ।
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ, ਤਾਹਿਰ’ ਵੀ ਹੋਇਆ ਏ ਤਿਆਰ ਵੇ ਹਾਂ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ । ਬਾਬਲ ਧਰਮੀ ਗਾਂਧੀ ਕਾਜ ਰਚਾਇਆ ਸ਼ੁਭ ਮਹੂਰਤ ਸੋਹਣੇ ਵਾਰ ਵੇ ਹਾਂ ।
ਮੌਤ ਕੁੜੀ ਨੂੰ ਵਿਆਹੁਣ ਚੱਲਿਆ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਹੱਥਕੜੀ ਦਾ ਗਾਨਾ ਫ਼ਰੰਗੀਆਂ ਬੱਧਾ ਲਾੜੇ ਨੂੰ ਸ਼ਿੰਗਾਰ ਵੇ ਹਾਂ ।
ਘੋੜੀ ਤੇ ਮਹਿੰਦੀ ਤੈਨੂੰ ਲਾਈ ਫ਼ਰੰਗੀਆਂ ਗਲ ਫਾਂਸੀ ਦਾ ਸੋਹਣਾ ਹਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਮਾਤਾ ਪਿਆਰੀ ਅੱਜ ਹੰਝੂਆਂ ਦਾ ਪਾਣੀ ਪੀਤਾ ਤੇਰੇ ਉੱਤੋਂ ਵਾਰ ਵੇ ਹਾਂ ।
ਭੈਣ ਪਿਆਰੀ ਦੀਆਂ ਭਰੀਆਂ ਨੇ ਅੱਖਾਂ ਡੁੱਲ੍ਹ ਡੁੱਲ੍ਹ ਪੈਂਦਾ ਵਿੱਚੋਂ ਨੀਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਰਾਜਗੁਰੂ ਸੁਖਦੇਵ ਵੀ ਤੁਰ ਪਏ ਯਾਰਾਂ ਦੇ ਜਿਹੜੇ ਯਾਰ ਵੇ ਹਾਂ ।
ਸ਼ਮਾ ਵਤਨ ਦੇ ਤਿੰਨ ਪ੍ਰਵਾਨੇ ਚੱਲੇ ਸੱਦਣ ਡੋਲਾ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਸਤਲੁਜ ਦੇ ਕੰਢੇ ਤੇਰੀ ਵੇਦੀ ਬਣਾਈ ਲਹਿਰਾਂ ਨੇ ਕੀਤਾ ਹੈ ਸ਼ਿੰਗਾਰ ਵੇ ਹਾਂ ।
ਚਾਲੀ ਕਰੋੜ ਤੇਰੀ ਜੰਞ ਵੇ ਲਾੜਿਆ ਕਈ ਪੈਦਲ ਤੇ ਕਈ ਅਸਵਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਖੜ੍ਹ ਖੜ੍ਹ ਸੋਂਹਦੇ ਗਮ ਨਾ ਕੋਈ ਮੱਥੇ ਤੇ ਲਾਲੀ ਬੇਸ਼ੁਮਾਰ ਵੇ ਹਾਂ ।
ਕੌਮ ਲਈ ਮਿਟਣ ਦਾ ਸ਼ੌਕ ਦਿਲ ਵਿੱਚ ਰਿਹਾ ਰੂਹਾਂ ਤੇ ਠਾਠਾਂ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਜਦ ਤੱਕ ਚਮਕਣ ਚੰਨ ਤੇ ਤਾਰੇ ਜਦ ਤੱਕ ਰਹੇ ਸੰਸਾਰ ਵੇ ਹਾਂ ।
ਇਸ ਸ਼ਹੀਦ ਦਾ ਨਾਮ ਚਮਕੇ ਸੂਰਜ ਦੀ ਮਾਰੇ ਚਮਕਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਰੱਸੀ ਫਾਂਸੀ ਦੀ ਸ਼ੇਰ ਨੇ ਚੁੰਮਕੇ ਦਿੱਤਾ ਸੂਲੀ ਨੂੰ ਸ਼ਿੰਗਾਰ ਵੇ ਹਾਂ ।
ਬਲਕਾਰੀ ਅਮਰ ਹੋਇਆ ਦੇਸ਼ ਤੇ ਮਿਟਕੇ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।
ਦਿੱਤਾ ਵਾਰ ਜੁਆਨੀ ਨੂੰ ਕੌਣ ਭੁੱਲ ਸਕਦਾ ਹੈ ਤੇਰੀ ਇਸ ਕੁਰਬਾਨੀ ਨੂੰ ।
ਮਹਿਮਾ ਸ਼ੇਰ ਦੀ ਗਾਵਾਂਗੇ ਵੀਰ ਸੋਹਣੇ ਭਗਤ ਸਿੰਘ ਜੀ ਕਥਾ ਤੇਰੀ ਸੁਣਾਵਾਂਗੇ ।
ਅੱਖੀਆਂ ਵਿੱਚ ਫਿਰਦੇ ਨੇ ਜਦੋਂ ਤੇਰੀ ਯਾਦ ਆਵੇ ਆਂਸੂ ਅੱਖਾਂ ਵਿੱਚੋਂ ਗਿਰਦੇ ਨੇ ।
ਐਸਾ ਕਰਮ ਕਮਾਇਆ ਤੂੰ ਦੇਸ਼ ਦੀ ਆਜ਼ਾਦੀ ਬਦਲੇ ਗਲ ਫਾਂਸੀ ਨੂੰ ਪਾਇਆ ਤੂੰ ।
ਬਾਗੇ ਵਿੱਚ ਆਰੀ ਏ ਆਪਣੇ ਦੇਸ਼ ਬਦਲੇ ਬਾਜੀ ਜ਼ਿੰਦਗੀ ਦੀ ਮਾਰੀ ਏ ।
ਸੋਹਣੀ ਜਿੰਦੜੀ ਗਵਾਈ ਤੂੰ ਸ਼ਮਾ ਜੋ ਆਜ਼ਾਦੀ ਦੀ ਜਿੰਦ ਦੇ ਕੇ ਜਗਾਈ ਤੂੰ ।
ਤੂੰ ਸੀ ਕੌਮ ਦਾ ਦੀਵਾਨਾ ਹੱਸ ਹੱਸ ਬੰਨ੍ਹ ਲਿਆ ਸੀ ਹੱਥਕੜੀਆਂ ਦਾ ਤੂੰ ਗਾਨਾ ।
ਸ਼ੇਰਾ ! ਜਿਗਰਾ ਦਿਖਾਇਆ ਤੂੰ ਅਸੈਂਬਲੀ ‘ਚ ਬੰਬ ਮਾਰਕੇ ਗੈਰਾਂ ਨੂੰ ਡਰਾਇਆ ਤੂੰ
ਹਰ ਗੋਰਾ ਘਬਰਾਇਆ ਸੀ ਸਾਥੀਆ ! ਫ਼ਰੰਗੀਆਂ ਨੂੰ ਕੁੱਲ ਬਖਤ ਤੂੰ ਪਾਇਆ ਸੀ
ਤੇਰਾ ਮੌਤ ਨੂੰ ਗਲ ਲਾਣਾ ਸਬਕ ਸਿਖਾਇਆ ਜੱਗ ਨੂੰ ਵਤਨਾਂ ਤੋਂ ਮਰ ਜਾਣਾ ।
ਕੌਮੀ ਸ਼ਮਾ ਉੱਤੇ ਮਰ ਹੀ ਗਿਆ ਲਾਜ ਵਾਲੇ ਸਿਹਰੇ ਬੰਨ੍ਹਕੇ ਘੋੜੀ ਮੌਤ ਦੀ ਚੜ੍ਹ ਹੀ ਗਿਆ ।
ਕੌਣ ਤੈਥੋਂ ਬਲਕਾਰੀ ਭਲਾ ਨਾਮ ਤੇਰਾ ਦੁਨੀਆਂ ‘ਤੇ ਸਦਾ ਚੰਨ ਵਾਂਗੂੰ ਚਮਕੇਗਾ ।
ਜਦ ਦੇਸ਼ ਦੇ ਸੋਹਣੇ ਸ਼ੇਰ ਨੂੰ ਦਿੱਤਾ ਗੋਰਿਆਂ ਹੁਕਮ ਸੁਣਾ ।
“ਤੇਰੇ ਗਲ ਵਿੱਚ ਫਾਂਸੀ ਪਾਵਣੀ ਤੇਰੇ ਜ਼ੁਰਮ ਦੀ ਇਹੋ ਸਜ਼ਾ ।”
ਅੱਗੋਂ ਸ਼ੇਰ ਭਗਤ ਸਿੰਘ ਬੋਲਿਆ,”ਮੈਨੂੰ ਦੇਸ਼ ਤੋਂ ਮਰਨ ਦਾ ਚਾਅ ।ਮੈਂ ਹੱਸਕੇ ਆਪਣੀ ਜਾਨ ਨੂੰ ਦੇਣਾ ਕੌਮ ਦੀ ਖਾਤਰ ਲਾ ।
ਜੇ ਹੈ ਕੱਲ੍ਹ ਨੂੰ ਮੈਨੂੰ ਮਾਰਨਾ ਦੇਵੋ ਅੱਜ ਹੀ ਮਾਰ ਮੁਕਾ ।
ਮੇਰੀ ਮੌਤ ਨੇ ਸਾਰੇ ਦੇਸ਼ ਨੂੰ ਦੇਣੀ ਮਰਨ ਦੀ ਜਾਚ ਸਿਖਾ ।
ਅਸੀਂ ਦੇ ਕੇ ਜਿੰਦਾਂ ਸੋਹਣੀਆਂ ਲੈਣਾ ਦੇਸ਼ ਆਜ਼ਾਦ ਕਰਾ ।
ਅਸਾਂ ਕੌਮ ਦੀ ਖਾਤਰ ਹੱਸਕੇ ਲੈਣਾ ਆਪਣਾ ਆਪ ਜਲਾ ।”ਭਗਤ ਸਿੰਘ ਨੂੰ ਜੇਲ੍ਹ ਵਿੱਚ ਪਾਣਾ
ਜਦ ਫਾਂਸੀ ਦਾ ਹੁਕਮ ਸੁਣਾ ਕੇ ਦਿੱਤਾ ਸ਼ੇਰ ਨੂੰ ਪਿੰਜਰੇ ਵਿੱਚ ਪਾ ।
ਅੱਜ ਸੁਣਕੇ ਪਰਬਤ ਡੋਲਦੇ ਰਹੇ ਪੱਥਰ ਨੀਰ ਵਹਾ ।
ਜਦ ਭਾਰਤ ਮਾਤਾ ਸੁਣ ਲਿਆ ਰਹੀ ਰੋ ਰੋ ਹਾਲ ਸੁਣਾ ।“ਮੇਰਾ ਜਿਗਰ ਦਾ ਟੋਟਾ ਛੱਡਕੇ ਰਿਹਾ ਦੁਨੀਆਂ ਵਿੱਚੋਂ ਜਾ ।
ਹਾਇ ! ਤਾਰਾ ਮੇਰੀ ਅੱਖ ਦਾ ਕਿਹੜਾ ਵੈਰੀ ਰਿਹਾ ਬੁਝਾ ।
ਵੇ ਲੋਕੋ ਮੇਰੇ ਲਾਲ ਨੂੰ ਕੋਈ ਲਓ ਬਲਕਾਰੀ ਬਚਾ ।”ਫਾਂਸੀ ਦਾ ਤਖਤਾ
ਜਦ ਫਾਂਸੀ ਚੜ੍ਹਣ ਨੂੰ ਭਗਤ ਸਿੰਘ ਖੜਾ ਤਖਤੇ ਉੱਤੇ ਜਾ ।
ਡਿੱਠਾ ਮਾਤਾ ਪਿਆਰੀ ਸਾਹਮਣੇ ਰਹੀ ਭੈਣ ਭੀ ਨੀਰ ਵਹਾ ।
ਰੋ ਰੋ ਕੇ ਕਹਿੰਦੀ ਵੀਰ ਨੂੰ “ਨਾ ਚੰਨਾ ਛੱਡਕੇ ਜਾਹ ।
ਵੇ ਤੂੰ ਮੌਤ ਪਿਆਰੀ ਕਰ ਲਈ ਅੱਜ ਸਾਰੇ ਪਿਆਰ ਭੁਲਾ ।ਅੱਧਵਾਟੇ ਛੱਡਕੇ ਟੁਰ ਪਿਆ ਮੈਨੂੰ ਬਾਗਾਂ ਫੜਣ ਦਾ ਚਾਅ ।
ਇਸ ਭੈੜੀ ਮੌਤ ਨੂੰ ਆਖਦੇ ਨਾ ਤੂੰ ਇਤਨੀ ਕਾਹਲੀ ਪਾ ।
ਮੈਂ ਵੀਰ ਘੋੜੀ ‘ਤੇ ਦੇਖਣਾ ਸੋਹਣੇ ਸੇਹਰੇ ਸੀਸ ਸਜਾ ।
ਅੱਜ ਤੜਫਣ ਰੀਝਾਂ ਮੇਰੀਆਂ ਕਿਨ ਦਿੱਤੀ ਅੱਗ ਜਲਾ ।
ਤੇਰੇ ਇਸ ਵਿਛੋੜੇ ਵੀਰ ਵੇ ਦਿੱਤਾ ਮੈਨੂੰ ਮਾਰ ਮੁਕਾ ।
ਤੇਰੀ ਸੂਰਤ ਕਿੱਥੋਂ ਲੱਭਸਾਂ ਮੈਨੂੰ ਕਾਰੀ ਦੇ ਬਤਾ ।”
ਕੀਹਨੂੰ ਤੇਰੇ ਜਿੰਨੀ ਕੌਮ ਸੀ ਪਿਆਰੀ, ਦੇਖੀ ਤੇਰੀ ਵੇ ਸ਼ਹੀਦੀ ਮੈਂ ਨਿਆਰੀ,
ਜਾਵਾਂ ਤੇਰੇ ਮੈਂ ਵਿਚਾਰਾਂ ਉੱਤੋਂ ਵਾਰੀ,ਹਿੰਦ ਦੇਸ਼ ਦੀ ਖਿੜਾਈ ਫੁਲਵਾੜੀ ।ਹੱਸ ਹੱਸ ਜਿੰਦੜੀ ਵਾਰ ਦਿੱਤੀ ਕੌਮ ਸ਼ਮਾ ਦਾ ਹੈ ਸੀ ਤੂੰ ਪ੍ਰਵਾਨਾ,
ਕੌਣ ਭੁਲਾਵੇ ਅਹਿਸਾਨ ਭਲਾ ਤੇਰਾ ਦੇਸ਼ ਦੇ ਲੇਖੇ ਲੱਖ ਜਾਨਾਂ,
ਕੀਤੀ ਫਾਂਸੀ ਆਜ਼ਾਦੀ ਲਈ ਪਿਆਰੀ,
ਕੀਹਨੂੰ ਤੇਰੇ ਜਿੰਨੀ ਕੌਮ ਸੀ ਪਿਆਰੀ ।ਗੋਰਿਆਂ ਜ਼ੁਲਮ ਕਮਾਇਆ ਸੀ ਗਲ ਵਿੱਚ ਫਾਂਸੀ ਪਾ ਦਿੱਤੀ,
ਦੇਸ਼ ਆਜ਼ਾਦ ਕਰਾਇਆ ਤੂੰ ਸੋਹਣੀ ਜਾਨ ਗਵਾ ਦਿੱਤੀ,
ਰੋਂਦੀ ਰਹਿ ਗਈ ਸੀ ਮਾਤ ਪਿਆਰੀ,
ਕੀਹਨੂੰ ਤੇਰੇ ਜਿੰਨੀ ਕੌਮ ਸੀ ਪਿਆਰੀ ।ਭਾਰਤ ਮਾਤਾ ਦੀ ਵਿਗੜੀ ਆਪ ਮਿਟਕੇ ਤੂੰ ਬਣਾ ਦਿੱਤੀ,
ਨੀਂਦ ਸਦਾ ਦੀ ਸੌਂ ਕੇ ਤੂੰ ਸੁੱਤੀ ਹੋਈ ਕੌਮ ਜਗਾ ਦਿੱਤੀ,
ਤੇਰੀ ਮਹਿਮਾ ਬਲਕਾਰੀ ਹੈ ਨਿਆਰੀ,
ਕੀਹਨੂੰ ਤੇਰੇ ਜਿੰਨੀ ਕੌਮ ਸੀ ਪਿਆਰੀ ।
ਸਾਡੇ ਵੀਰ ਭਗਤ ਸਿੰਘ ਸਾਹਿਬ ਨੇ ਲਿਆ ਦਿਲ ਵਿੱਚ ਮਤਾ ਪਕਾ ।
ਮੈਂ ਦੇਸ਼ ਆਜ਼ਾਦ ਕਰਾਵਣਾ ਕੋਈ ਹੋਰ ਨਹੀਂ ਦਿਲ ਵਿੱਚ ਚਾਅ ।
ਬਣ ਗਿਆ ਦੀਵਾਨਾ ਦੇਸ਼ ਦਾ ਨਹੀਂ ਕੀਤੀ ਕੋਈ ਪਰਵਾਹ ।
ਸਾਡੇ ਸੋਹਣੇ ਦੇਸ਼ ਦੇ ਵੀਰ ਨੇ ਦਿੱਤੀ ਸਿਰ ਦੀ ਬਾਜੀ ਲਾ ।ਇਸ ਸਾਡੇ ਦੇਸ਼ ਦੇ ਚੋਰ ਨੇ ਦਿੱਤਾ ਗੱਭਰੂ ਕੈਦ ਕਰਾ ।
ਗਿਆ ਜਕੜਿਆ ਵਿੱਚ ਪਿੰਜਰੇ ਰਹੇ ਜ਼ਾਲਮ ਜ਼ੁਲਮ ਕਮਾ ।
ਵਸ ਚੱਲਿਆ ਵਿੱਚ ਜੇਲ੍ਹ ਦੇ ਦੁੱਖ ਦੇਸ਼ ਦਾ ਕੱਟ ਲਿਆ ।
ਸਾਡੇ ਦੇਸ਼ ਦੇ ਵੀਰ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ।ਉਹਦੀ ਹੋਣੇ ਵਾਲੀ ਨਾਰ ਜੀ ਪਈ ਤੱਕਦੀ ਉਸ ਦਾ ਰਾਹ ।
ਕਿਸੇ ਜਾਂਦੇ ਜਾਂਦੇ ਰਾਹੀ ਨੇ ਦਿੱਤੀ ਉਸਨੂੰ ਖਬਰ ਪਹੁੰਚਾ ।
ਉਹ ਰੋਂਦੀ ਤੇ ਕੁਰਲਾਂਵਦੀ, “ਰੱਬਾ ਦਿੱਤਾ ਕਹਿਰ ਕਮਾ ।
ਰੱਬਾ ! ਮੈਂ ਕੀ ਤੇਰਾ ਵਿਗਾੜਿਆ ਕਿਹੜੇ ਜਨਮ ਦਾ ਬਦਲਾ ਲਿਆ ?ਕੋਈ ਦੇਖੀ ਨਾ ਖੁਸ਼ੀ ਜੱਗ ਦੀ ਅਜੇ ਪੂਰਾ ਨਾ ਹੋਇਆ ਚਾਅ ।
ਦਾਤਾ ਐਡਾ ਜ਼ੁਲਮ ਕਮਾਵਨਾ ਤੂੰ ਚੰਗਾ ਬੇਪਰਵਾਹ” ।ਜਾ ਮਿਲੀ ਦਰੋਗੇ ਜੇਲ੍ਹ ਨੂੰ ਲਈ ਮੁਲਾਕਾਤ ਕਰਾ ।
ਕਹਿੰਦੀ: “ਇਹ ਕੀ ਜ਼ੁਲਮ ਕਮਾ ਲਿਆ ਤੁਸੀਂ ਪੈ ਗਏ ਕਿਹੜੇ ਰਾਹ ?
ਕੰਧਾਂ ਮੇਰੇ ਦੇਸ਼ ਦੀਆਂ ਰੋਂਦੀਆਂ ਰਹੀਆਂ ਛਮ ਛਮ ਨੀਰ ਵਹਾ ।
ਕਦੀ ਸਿਹਰਾ ਬੰਨ੍ਹਕੇ ਆਵਸੀ ਪਈ ਤਕਣੀ ਆਂ ਤੇਰਾ ਰਾਹ ।ਮੇਰੀਆਂ ਸਧਰਾਂ ਹਾਲੀ ਅਧੂਰੀਆਂ ਮੇਰਾ ਪੂਰਾ ਨਾ ਹੋਇਆ ਚਾਅ ।
ਕੁੱਝ ਤਰਸ ਕਰ ਮੇਰੇ ਹਾਲ ‘ਤੇ ਮੈਨੂੰ ਹਾਣੀਆਂ ਨਾਲ ਲੈ ਜਾਹ ।
ਮੈਂ ਕਦੇ ਦੀ ਤਰਲੇ ਪਾਂਵਦੀ ਮੇਰੇ ਦਿਲ ਦੇ ਸ਼ਹਿਨਸ਼ਾਹ” ।ਕਿਹਾ ਵੀਰ ਭਗਤ ਸਿੰਘ ਸਾਹਿਬ ਨੇ, “ਨਾ ਤੂੰ ਭੋਲੀਏ ਨੀਰ ਵਹਾ ।
ਮੈਂ ਦੇਸ਼ ਤੋਂ ਤਨ ਮਨ ਵਾਰਿਆ ਪੂਰਾ ਹੋ ਗਿਆ ਮੇਰਾ ਚਾਅ ।
ਮੈਂ ਬਣਕੇ ਮਾਲੀ ਦੇਸ਼ ਦਾ ਕਈ ਦਿੱਤੇ ਨੇ ਬੂਟੇ ਲਾ ।
ਫਲ ਖਾਣਗੇ ਬੱਚੇ ਦੇਸ਼ ਦੇ ਅਸੀਂ ਦਿੱਤਾ ਫਰਜ਼ ਨਿਭਾਅ ।ਅਸੀਂ ਅਮਰ ਸ਼ਹੀਦੀ ਪਾ ਕੇ ਲੈਣਾ ਜੀਵਨ ਸਫਲ ਬਣਾ ।
ਸਾਡਾ ਦੇਸ਼ ਆਜ਼ਾਦ ਹੋ ਜਾਵਣਾ ਕੋਈ ਹੋਰ ਨਾ ਦਿਲ ਵਿੱਚ ਚਾਅ ।
ਕੱਲ੍ਹ ਘੋੜੀ ਉੱਤੇ ਚੜ੍ਹ ਜਾਵਣਾ ਮੇਰਾ ਹੋਣਾ ਈ ਕੱਲ੍ਹ ਵਿਆਹ ।
ਮੇਰੇ ਤੇਤੀ ਕਰੋੜ ਬਰਾਤੀਆਂ ਆਉਣੀ ਬਰਾਤ ਸਜਾਅ ।
ਮੇਰੀਆਂ ਭੈਣਾਂ ਘੋੜੀਆਂ ਗਾਂਦੀਆਂ ਬੜਾ ਬਾਗ ਫੜਾਈ ਦਾ ਚਾਅ ।ਤੂੰ ਭੀ ਗੀਤ ਖੁਸ਼ੀ ਦੇ ਗਾ ਕੇ ਲਈਂ ਆਪਣਾ ਦਿਲ ਪਰਚਾ” ।
ਸਮਾਂ ਹੋ ਗਿਆ ਸਮਾਪਤ ਮਿਲਣ ਦਾ ਦਿੱਤਾ ਜ਼ਾਲਮ ਬਿਗਲ ਵਜਾ ।
ਸਾਥੀ ਵਿਛੜੇ ਜਨਮ ਜਨਮ ਦੇ ਦਿੱਤਾ ਜ਼ਾਲਮ ਵਿਛੋੜਾ ਪਾ ।
ਸੋਹਣੇ ਦੇਸ਼ ਦੇ ਵੀਰ ਸ਼ੇਰ ਨੂੰ ਦਿੱਤਾ ਫਾਂਸੀ ਦੇ ਤਖਤੇ ਚੜ੍ਹਾ ।
ਇਹਨਾਂ ਜ਼ਾਲਮਾਂ ਜ਼ੁਲਮ ਕਮਾ ਲਿਆ ਦਿੱਤੀ ਜਗਦੀ ਜੋਤ ਬੁਝਾ ।
ਸਾਡੇ ਦੇਸ਼ ਦੇ ਅਮਰ ਸ਼ਹੀਦ ਦੇ ਰਹੇ ਲੋਕ ਨੇ ਘੋੜੀਆਂ ਗਾ ।
ਡਰੇ ਨ ਕੁਛ ਭੀ ਜਹਾਂ ਕੀ ਚਲਾ ਚਲੀ ਸੇ ਹਮ। ਗਿਰਾ ਕੇ ਭਾਗੇ ਨ ਬਮ ਭੀ ਅਸੇਂਬਲੀ ਸੇ ਹਮ।
ਉੜਾਏ ਫਿਰਤਾ ਥਾ ਹਮਕੋ ਖਯਾਲੇ-ਮੁਸਤਕਬਿਲ, ਕਿ ਬੈਠ ਸਕਤੇ ਨ ਥੇ ਦਿਲ ਕੀ ਬੇਕਲੀ ਸੇ ਹਮ।
ਹਮ ਇੰਕਲਾਬ ਕੀ ਕੁਰਬਾਨਗਹ ਪੇ ਚੜ੍ਹਤੇ ਹੈਂ, ਕਿ ਪਯਾਰ ਕਰਤੇ ਹੈਂ ਐਸੇ ਮਹਾਬਲੀ ਸੇ ਹਮ।
ਜੋ ਜੀ ਮੇਂ ਆਏ ਤੇਰੇ, ਸ਼ੌਕ ਸੇ ਸੁਨਾਏ ਜਾ, ਕਿ ਤੈਸ਼ ਖਾਤੇ ਨਹੀਂ ਹੈਂ ਕਟੀ-ਜਲੀ ਸੇ ਹਮ।
ਨ ਹੋ ਤੂ ਚੀਂ-ਬ-ਜਬੀਂ, ਤਿਵਰਿਯੋਂ ਪੇ ਡਾਲ ਨ ਬਲ, ਚਲੇ-ਚਲੇ ਓ ਸਿਤਮਗਰ, ਤੇਰੀ ਗਲੀ ਸੇ ਹਮ।
ਅਗਿਆਤ, ੧੫ ਜੂਨ ੧੯੨੯, ਬੰਦੇ ਮਾਤ੍ਰਿਮ (ਉਰਦੂ ਪੱਤਰ)-ਲਾਹੌਰ
ਸਖ਼ਤੀਓਂ ਸੇ ਬਾਜ਼ ਆ ਓ ਆਕਿਮੇ ਬੇਦਾਦਗਰ,
ਦਰਦੇ-ਦਿਲ ਇਸ ਤਰਹ ਦਰਦੇ-ਲਾ-ਦਵਾ ਹੋ ਜਾਏਗਾ ।
ਬਾਏਸੇ-ਨਾਜ਼ੇ-ਵਤਨ ਹੈਂ ਦੱਤ, ਭਗਤ ਸਿੰਹ ਔਰ ਦਾਸ,
ਇਨਕੇ ਦਮ ਸੇ ਨਖਲੇ-ਆਜ਼ਾਦੀ ਹਰਾ ਹੋ ਜਾਏਗਾ ।
ਤੂ ਨਹੀਂ ਸੁਨਤਾ ਅਗਰ ਫਰਿਆਦ ਮਜ਼ਲੂਮਾ, ਨ ਸੁਨ,
ਮਤ ਸਮਝ ਯੇ ਭੀ ਬਹਿਰਾ ਖ਼ੁਦਾ ਹੋ ਜਾਏਗਾ ।ਜੋਮ ਹੈ ਕਿ ਤੇਰਾ ਕੁਛ ਨਹੀਂ ਸਕਤੇ ਬਿਗਾੜ,
ਜੇਲ੍ਹ ਮੇਂ ਗਰ ਮਰ ਭੀ ਗਏ ਤੋ ਕਯਾ ਹੋ ਜਾਏਗਾ ।
ਯਾਦ ਰਖ ਮਹਿੰਗੀ ਪੜੇਗੀ ਇਨਕੀ ਕੁਰਬਾਨੀ ਤੁਝੇ,
ਸਰ ਜ਼ਮੀਨੇ-ਹਿੰਦ ਮੇਂ ਮਹਿਸ਼ਰ ਬਪਾ ਹੋ ਜਾਏਗਾ ।ਜਾਂ-ਬ-ਹਕ ਹੋ ਜਾਏਂਗੇ ਸ਼ਿੱਦਤ ਸੇ ਭੂਖ-ਓ-ਪਯਾਸ ਕੀ,
ਓ ਸਿਤਮਗਰ ਜੇਲ੍ਹਖ਼ਾਨਾ ਕਰਬਲਾ ਹੋ ਜਾਏਗਾ ।
ਖ਼ਾਕ ਮੇਂ ਮਿਲ ਜਾਏਗਾ ਇਸ ਬਾਤ ਸੇ ਤੇਰਾ ਵਕਾਰ,
ਔਰ ਸਰ ਅਕਵਾ ਮੇਂ ਨੀਚਾ ਤੇਰਾ ਹੋ ਜਾਏਗਾ ।
ਅਗਿਆਤ ੧੮ ਅਗਸਤ ੧੯੨੯, ਬੰਦੇ ਮਾਤ੍ਰਿਮ( ਉਰਦੂ ਪੱਤਰ)-ਲਾਹੌਰ
ਭਗਤ ਸਿੰਘ ਦਾਸ ਨੂੰ ਨਮਸਕਾਰ ਹੈ ।
ਭੁਖ ਹੜਤਾਲ ਜਿਨ੍ਹਾਂ ਦੀ ਅਪਾਰ ਹੈ ।
ਤਵਾਰੀਖ ਦੁਨੀਆਂ ਦੀ ਤੋੜ ਡਾਰੀ ਹੈ ।
ਕੌਮ ਨਾਲੋਂ ਸਾਨੂੰ ਜਿੰਦ ਨਾ ਪਿਆਰੀ ਹੈ ।ਮੋਰਚਾ ਜ਼ੁਲਮ ਦਾ ਜ਼ਰੂਰ ਤੋੜਨਾ ।
ਲੱਗ ਜਾਵੇ ਜਿੰਦ ਨਾ ਸਿਰੜ ਛੋੜਨਾ ।
ਰਾਜ ਕੈਦੀ ਵੀਰਾਂ ਨੂੰ ਕਿਉਂ ਦੁੱਖ ਭਾਰੀ ਹੈ ।
ਕੌਮ ਨਾਲੋਂ ਸਾਨੂੰ ਜਿੰਦ ਨਾ ਪਿਆਰੀ ਹੈ ।ਸੋਹਣ ਸਿੰਘ ਧੰਨ, ਨਾਥ ਜੋ ਸਿਚੰਦਰੇ ।
ਕੌਮ ਪਿੱਛੇ ਦੇਖੋ ਸੁੱਕ ਹੋਏ ਪਿੰਜਰੇ ।
ਭੁੱਖ ਹੜਤਾਲ ਇਹਨਾਂ ਕਈਆਂ ਧਾਰੀ ਹੈ ।
ਕੌਮ ਨਾਲੋਂ ਸਾਨੂੰ ਜਿੰਦ ਨਾ ਪਿਆਰੀ ਹੈ ।ਸ਼ਾਬਾਸ਼ੇ ਜੋ ਹਿੰਦ ਦੀ ਪਾਨਾਮਾ ਸੰਗਤੇ ।
ਵਾਹਵਾ ਹੜਤਾਲ ਕੀਤੀ ਹੈ ਬਲੰਦ ਤੇ ।
ਦਰਦ ਭਰੀ ਆਹ ਸਾਰਿਆਂ ਨੇ ਮਾਰੀ ਹੈ ।
ਕੌਮ ਨਾਲੋਂ ਸਾਨੂੰ ਜਿੰਦ ਨਾ ਪਿਆਰੀ ਹੈ ।ਭਗਤ ਸਿੰਘ, ਦੱਤ ਮਸ਼ਹੂਰ ਕੀਆ ਹੈ ।
ਲਿਖ ਕੇ ਹਵਾਲ ਦਿਲ ਲੂਸ ਲੀਆ ਹੈ ।
ਅਸੀਂ ਅੱਜ ਸਾਰਿਆਂ ਪ੍ਰਣ ਧਾਰੀ ਹੈ ।
ਕੌਮ ਨਾਲੋਂ ਸਾਨੂੰ ਜਿੰਦ ਨਾ ਪਿਆਰੀ ਹੈ ।
ਦਸੰਬਰ ੧੯੨੯-ਹਿੰਦੁਸਤਾਨ ਗਦਰ
(ਸਾਨਫ੍ਰਾਂਸਿਸਕੋ, ਅਮਰੀਕਾ ਤੋਂ ਗਦਰ
ਪਾਰਟੀ ਦੁਆਰਾ ਪ੍ਰਕਾਸ਼ਿਤ ਮਾਸਿਕ ਪੱਤਰ)
ਵੇਖੋ ਹਿੰਦ ਅੰਦਰ ਜਾ ਕੇ ਹਾਲ ਆਪਣਾ,
ਦਾਣੇ ਦਾਣੇ ਨੂੰ ਤਰਸਦੇ ਫਿਰਨ ਹਿੰਦੀ ।
ਲੈਣ ਲਈ ਇਨਾਮ ਕਈ ਕੌਮ ਘਾਤਕ,
ਪੈਰਾਂ ਜ਼ਾਲਮਾਂ ਦਿਆਂ ‘ਤੇ ਗਿਰਨ ਹਿੰਦੀ ।
ਦੁੱਖ ਭੋਗਦੇ ਦੇਖੋ ਯਤੀਮ ਬੰਦੇ,
ਜਗਾਹ ਜਗਾਹ ਫਿਰਦੇ ਵਾਂਗੂੰ ਹਿਰਨ ਹਿੰਦੀ ।ਸਾਰੀ ਦੁਨੀਆਂ ਤੋਂ ਮਾੜੇ ਕਹਾਂਵਦੇ ਹਾਂ,
ਸਾਡੇ ਪਾਸ ਨਹੀਂ ਚੂੰਕਿ ਨਿਸ਼ਾਨ ਸਾਡਾ ।
ਹਰ ਇਕ ਚੀਜ਼ ਲੈ ਗਏ ਇੰਗਲਸਤਾਨ ਅੰਦਰ,
ਕੀਤਾ ਜ਼ਾਲਮਾਂ ਹਿੰਦ ਵੈਰਾਨ ਸਾਡਾ ।ਕਰਨ ਵਾਸਤੇ ਮੁਲਕ ਆਜ਼ਾਦ ਆਪਣਾ,
ਭਗਤ ਦਤ ਜਿਹੇ ਜਿਹਲੀਂ ਪਏ ਹੋਏ ਨੇ ।
ਉਠੋ ਹਿੰਦੀਓ ਪਏ ਕਿਉਂ ਘੂਕ ਸੁੱਤੇ,
ਜੁਸੇ ਤੁਸਾਂ ਦੇ ਕਿਥੇ ਨੂੰ ਗਏ ਹੋਏ ਨੇ ।
ਪੜ੍ਹਕੇ ਕਾਰਨਾਮੇ ਦੇਖੋ ਪਿਛਲਿਆਂ ਦੇ,
ਖਾਤਰ ਮੁਲਕ ਕਿਹੜੇ ਦੁੱਖ ਸਹੇ ਹੋਏ ਨੇ ।ਦੇਸ਼ ਘਾਤਕੋ ਆਓ ਹੁਣ ਸਮਝ ਜਾਵੋ,
ਕਾਫੀ ਤੁਸਾਂ ਇਨਾਮ ਹੁਣ ਲਏ ਹੋਏ ਨੇ ।
ਹੁਣ ਤਾਂ ਜ਼ਾਲਮਾਂ ਜ਼ੁਲਮ ਦੀ ਬੱਸ ਵੀ ਕਰ,
ਕਾਫੀ ਲੈ ਲਿਆ ਹੈ ਇਮਤਿਹਾਨ ਸਾਡਾ ।
ਲੁਟ ਪੁਟ ਕੇ ਲੈ ਗਏ ਦੇਸ਼ ਸਾਡਾ,
ਕੀਤਾ ਜ਼ਾਲਮਾਂ ਹਿੰਦ ਵੈਰਾਨ ਸਾਡਾ ।
ਦਸੰਬਰ ੧੯੨੯-ਹਿੰਦੁਸਤਾਨ ਗਦਰ
(ਸਾਨਫ੍ਰਾਂਸਿਸਕੋ, ਅਮਰੀਕਾ ਤੋਂ ਗਦਰ
ਪਾਰਟੀ ਦੁਆਰਾ ਪ੍ਰਕਾਸ਼ਿਤ ਮਾਸਿਕ ਪੱਤਰ)
ਬਮ ਚਖ ਹੈ ਅਪਨੀ ਸ਼ਾਹੇ ਰਈਅਤ ਪਨਾਹ ਸੇ
ਇਤਨੀ ਸੀ ਬਾਤ ਪਰ ਕਿ ਉਧਰ ਕੱਲ ਇਧਰ ਹੈ ਆਜ ।
ਉਨਕੀ ਤਰਫ਼ ਸੇ ਦਾਰ-ਓ-ਰਸਨ, ਹੈ ਇਧਰ ਸੇ ਬਮ
ਭਾਰਤ ਮੇਂ ਯਹਿ ਕਸ਼ਾਕਸ਼ੇ ਬਾਹਮ ਦਿਗਰ ਹੈ ਆਜ ।ਇਸ ਮੁਲਕ ਮੇਂ ਨਹੀਂ ਕੋਈ ਰਹਿਰੌ ਮਗਰ ਹਰ ਏਕ
ਰਹਿਜ਼ਨ ਬਸ਼ਾਨੇ ਰਾਹਬਰੀ ਰਾਹਬਰ ਹੈ ਆਜ ।
ਉਨਕੀ ਉਧਰ ਜ਼ਬੀਂਨੇ-ਹਕੂਮਤ ਪੇ ਹੈ ਸ਼ਿਕਨ
ਅੰਜਾਮ ਸੇ ਨਿਡਰ ਜਿਸੇ ਦੇਖੋ ਇਧਰ ਹੈ ਆਜ ।
੨ ਮਾਰਚ ੧੯੩੦-ਵੀਰ ਭਾਰਤ
(ਲਾਹੌਰ ਤੋਂ ਛਪਣ ਵਾਲਾ ਰੋਜ਼ਾਨਾ ਅਖਬਾਰ)
ਜਿੰਦਾ ਬਾਸ਼ ਐ ਇੰਕਲਾਬ ! ਐ ਸ਼ੋਲਾ-ਏ-ਫ਼ਾਨੂਸ-ਏ-ਹਿੰਦ
ਗਰਮੀਯਾਂ ਜਿਸ ਕੀ ਫ਼ਰੋਗ਼-ਏ-ਮੰਕਲ-ਏ-ਜਾਂ ਹੋ ਗਈਂ
ਬਸਤੀਯੋਂ ਪਰ ਛਾ ਰਹੀ ਥੀਂ ਮੌਤ ਕੀ ਖ਼ਾਮੋਸ਼ੀਯਾਂ
ਤੂ ਨੇ ਸੁਰ ਅਪਨਾ ਜੋ ਫੂੰਕਾ ਮਹਸ਼ਰਿਸਤਾਂ ਹੋ ਗਈਂ
ਜਿਤਨੀ ਬੂੰਦੇਂ ਥੀਂ ਸ਼ਹੀਦਾਨ-ਏ-ਵਤਨ ਕੇ ਖ਼ੂਨ ਕੀ
ਕਸਰ-ਏ-ਆਜ਼ਾਦੀ ਕੀ ਆਰਾਇਸ਼ ਕਾ ਸਾਮਾਂ ਹੋ ਗਈਂਮਰਹਬਾ ਐ ਨੌ-ਗਰਿਫ਼ਤਾਰਾਨ-ਏ-ਬੇਦਾਦ-ਏ-ਫ਼ਰੰਗ
ਜਿਨ ਕੀ ਜ਼ੰਜੀਰੇਂ ਖ਼ਰੋਸ਼-ਅਫ਼ਜ਼ਾ-ਏ-ਜ਼ਿੰਦਾਂ ਹੋ ਗਈਂ
ਜ਼ਿੰਦਗੀ ਉਨ ਕੀ ਹੈ ਦੀਂ ਉਨ ਕਾ ਹੈ ਦੁਨਿਯਾ ਉਨ ਕੀ ਹੈ
ਜਿਨ ਕੀ ਜਾਨੇਂ ਕੌਮ ਕੀ ਇੱਜ਼ਤ ਪੇ ਕੁਰਬਾਂ ਹੋ ਗਈਂ
੨ ਮਾਰਚ ੧੯੩੦-ਵੀਰ ਭਾਰਤ
(ਲਾਹੌਰ ਤੋਂ ਛਪਣ ਵਾਲਾ ਰੋਜ਼ਾਨਾ ਅਖਬਾਰ)
ਆਜ਼ਾਦ ਹੋਗਾ ਅਬ ਤੋ ਹਿੰਦੋਸਤਾਂ ਹਮਾਰਾ,
ਬੇਦਾਰ ਹੋ ਰਹਾ ਹੈ ਹਰ ਨੌਜਵਾਂ ਹਮਾਰਾ।
ਆਜ਼ਾਦ ਹੋਗਾ ਹੋਗਾ ਅਬ ਤੋ ਹਿੰਦੋਸਤਾਂ ਹਮਾਰਾ,
ਹੈ ਖ਼ੈਰਖ਼ਵਾਹੇ-ਭਾਰਤ ਖੁਰਦੋ-ਕਲਾਂ ਹਮਾਰਾ।ਵੇ ਸਖ਼ਤੀਯਾਂ ਕਫਸ ਕੀ, ਬੇ ਆਬੋ-ਦਾਨਾ ਮਰਨਾ,
ਕੈਦੀ ਕਾ ਫਿਰ ਭੀ ਕਹਨਾ, ਹਿੰਦੋਸਤਾਂ ਹਮਾਰਾ।
ਇਕ ਕਤਲੇ-ਸਾਂਡਰਸ ਪਰ, ਇਤਨੀ ਸਜ਼ਾਏਂ ਉਨਕੋ,
ਰੋਤਾ ਹੈ ਲਾਜਪਤ ਕੋ, ਹਿੰਦੋਸਤਾਂ ਹਮਾਰਾ।
ਬੀੜਾ ਉਠਾ ਲਿਯਾ ਹੈ, ਆਜ਼ਾਦੀਯੋਂ ਕਾ ਹਮਨੇ,
ਜੱਨਤ ਨਿਸ਼ਾਂ ਬਨੇਗਾ ਹਿੰਦੋਸਤਾਂ ਹਮਾਰਾ।ਸੋਜ਼ੇ-ਸੁਖ਼ਨ ਸੇ ਅਪਨੇ, ਮਜਨੂੰ ਹਮੇਂ ਬਨਾ ਦੇ,
ਬੱਚੋਂ ਕੀ ਹੋ ਜ਼ਬਾਂ ਪਰ, ਹਿੰਦੋਸਤਾਂ ਹਮਾਰਾ।
ਇਕ ਬਾਰ ਫਿਰ ਸੇ ਨਗ਼ਮਾ ‘ਅਨਵਰ’ ਹਮੇਂ ਸੁਨਾ ਦੇ,
‘ਹਿੰਦੀ ਹੈਂ ਹਮ, ਵਤਨ ਹੈ ਹਿੰਦੋਸਤਾਂ ਹਮਾਰਾ।’
੭ ਮਾਰਚ ੧੯੩੦-ਥੜਥਲ
(ਲਾਹੌਰ ਤੋਂ ਪ੍ਰਕਾਸ਼ਿਤ ਤਿੰਨ ਰੋਜ਼ਾ ਪੱਤਰ)
ਮਰਦ-ਏ-ਮੈਦਾਂ ਚਲ ਦਿਯਾ ਸਰਦਾਰ, ਤੇਈਸ ਮਾਰਚ ਕੋ ।
ਮਾਨ ਕਰ ਫ਼ਾਂਸੀ ਗਲੇ ਕਾ ਹਾਰ, ਤੇਈਸ ਮਾਰਚ ਕੋ।
ਆਸਮਾਂ ਨੇ ਏਕ ਤੂਫ਼ਾਨ ਵਰਪਾ ਕਰ ਦਿਯਾ,
ਜੇਲ੍ਹ ਕੀ ਬਨੀ ਖ਼ੂਨੀ ਦੀਵਾਰ, ਤੇਈਸ ਮਾਰਚ ਕੋ।ਸ਼ਾਮ ਕਾ ਥਾ ਵਕਤ ਕਾਤਿਲ ਨੇ ਚਰਾਗ਼ ਗੁਲ ਕਰ ਦਿਯਾ,
ਉਫ਼ ! ਸਿਤਮ, ਅਫ਼ਸੋਸ, ਹਾ ! ਦੀਦਾਰ, ਤੇਈਸ ਮਾਰਚ ਕੋ।
ਤਾਲਿਬ-ਏ-ਦੀਦਾਰ ਆਏ ਆਖ਼ਰੀ ਦੀਦਾਰ ਕੋ,
ਹੋ ਸਕੀ ਰਾਜ਼ੀ ਨ ਪਰ ਸਰਕਾਰ, ਤੇਈਸ ਮਾਰਚ ਕੋ।ਬਸ, ਜ਼ਬਾਂ ਖ਼ਾਮੋਸ਼, ਇਰਾਦਾ ਕਹਿਨੇ ਕਾ ਕੁਛ ਭੀ ਨ ਕਰ,
ਲੇ ਹਾਥ ਮੇਂ ਕਾਤਿਲ ਖੜਾ ਤਲਵਾਰ, ਤੇਈਸ ਮਾਰਚ ਕੋ।
ਐ ਕਲਮ ! ਤੂ ਕੁਛ ਭੀ ਨ ਲਿਖ ਸਰ ਸੇ ਕਲਮ ਹੋ ਜਾਏਗੀ,
ਗਰ ਸ਼ਹੀਦੋਂ ਕਾ ਲਿਖਾ ਇਜ਼ਹਾਰ, ਤੇਈਸ ਮਾਰਚ ਕੋ।
ਜਬ ਖ਼ੁਦਾ ਪੂਛੇਗਾ ਫਿਰ ਜੱਲਾਦ ਕਿਯਾ ਦੇਗਾ ਜਵਾਬ,
ਕਯਾ ਗ਼ਜ਼ਬ ਕਿਯਾ ਹੈ ਤੂਨੇ ਸਰਕਾਰ, ਤੇਈਸ ਮਾਰਚ ਕੋ।ਕੀਨਵਰ ਕਾਤਿਲ ਨੇ ਹਾਇ ! ਅਪਨੇ ਦਿਲ ਕੋ ਕਰ ਲੀ ਥੀ,
ਖ਼ੂਨ ਸੇ ਤੋ ਰੰਗ ਹੀ ਲੀ ਤਲਵਾਰ, ਤੇਈਸ ਮਾਰਚ ਕੋ।
ਹੰਸਤੇ ਹੰਸਤੇ ਜਾਨ ਦੇਤੇ ਦੇਖ ਕਰ ‘ਕੁੰਦਨ’ ਇਨਹੇਂ,
ਪਸਤ ਹਿੰਮਤ ਹੋ ਗਈ ਸਰਕਾਰ, ਤੇਈਸ ਮਾਰਚ ਕੋ।
(ਮਾਰਚ (ਆਖਿਰੀ ਹਫ਼ਤਾ) ੧੯੩੧)
ਦਾਗ ਦੁਸ਼ਮਨ ਕਾ ਕਿਲ੍ਹਾ ਜਾਏਂਗੇ, ਮਰਤੇ ਮਰਤੇ ।
ਜ਼ਿੰਦਾ ਦਿਲ ਸਬ ਕੋ ਬਨਾ ਜਾਏਂਗੇ, ਮਰਤੇ ਮਰਤੇ ।
ਹਮ ਮਰੇਂਗੇ ਭੀ ਤੋ ਦੁਨਿਯਾ ਮੇਂ ਜ਼ਿੰਦਗੀ ਕੇ ਲਿਯੇ,
ਸਬ ਕੋ ਮਰ ਮਿਟਨਾ ਸਿਖਾ ਜਾਏਂਗੇ, ਮਰਤੇ ਮਰਤੇ ।ਸਰ ਭਗਤ ਸਿੰਘ ਕਾ ਜੁਦਾ ਹੋ ਗਯਾ ਤੋ ਕਯਾ ਹੁਯਾ,
ਕੌਮ ਕੇ ਦਿਲ ਕੋ ਮਿਲਾ ਜਾਏਂਗੇ, ਮਰਤੇ ਮਰਤੇ ।
ਖੰਜਰ-ਏ-ਜ਼ੁਲਮ ਗਲਾ ਕਾਟ ਦੇ ਪਰਵਾਹ ਨਹੀਂ,
ਦੁੱਖ ਗ਼ੈਰੋਂ ਕਾ ਮਿਟਾ ਜਾਏਂਗੇ, ਮਰਤੇ ਮਰਤੇ ।ਕਯਾ ਜਲਾਏਗਾ ਤੂ ਕਮਜ਼ੋਰ ਜਲਾਨੇ ਵਾਲੇ,
ਆਹ ਸੇ ਤੁਝਕੋ ਜਲਾ ਜਾਏਂਗੇ, ਮਰਤੇ ਮਰਤੇ ।
ਯੇ ਨ ਸਮਝੋ ਕਿ ਭਗਤ ਫ਼ਾਂਸੀ ਪੇ ਲਟਕਾਯਾ ਗਯਾ,
ਸੈਂਕੜੋਂ ਭਗਤ ਬਨਾ ਜਾਏਂਗੇ, ਮਰਤੇ ਮਰਤੇ ।
Must Read: Bhagat Singh Never Tied Yellow Turban
India News(इंडिया न्यूज़),UP Government: उत्तर प्रदेश की योगी आदित्यनाथ सरकार अब बिना रजिस्ट्रेशन के सड़कों…
India News (इंडिया न्यूज), UP Child Service Scheme: उत्तर प्रदेश की योगी सरकार मुख्यमंत्री बाल…
India News (इंडिया न्यूज), Simhastha Mahakumbh 2028: मध्य प्रदेश का उज्जैन जो भारत की धार्मिक…
India News (इंडिया न्यूज), Bihar Land Survey: बिहार में भूमि सर्वे के दौरान जमाबंदी में…
India News( इंडिया न्यूज़),Yamuna Expressway Accident : आगरा में भीषण हादसा हुआ है। यमुना एक्सप्रेसवे…
India News (इंडिया न्यूज),Sex Racket in Ghaziabad: गाजियाबाद के कौशांबी थाना क्षेत्र के वैशाली स्थित…