8 ਅਪ੍ਰੈਲ 1929 ਨੂੰ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਗ੍ਰਿਫਤਾਰੀ ਦਿੱਤੀ। ਜਿਸ ਤੋਂ ਬਾਅਦ ਬਰਤਾਨਵੀ ਸਰਕਾਰ ਨੇ ਦੋਵਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਬ੍ਰਿਟਿਸ਼ ਸਰਕਾਰ ਨੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਉੱਤੇ ਮੁਕੱਦਮਾ ਚਲਾਇਆ। ਜਿਸ ਤੋਂ ਬਾਅਦ 23 ਮਾਰਚ 1931 ਨੂੰ ਅੰਗਰੇਜ਼ ਸਰਕਾਰ ਨੇ ਸਾਜ਼ਿਸ਼ ਤਹਿਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।
ਅੱਜ ਵੀ ਦੇਸ਼ ਦੇ ਨੌਜਵਾਨ ਇਨ੍ਹਾਂ ਸ਼ਹੀਦਾਂ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹਨ। ਜੇਲ੍ਹ ਵਿੱਚ ਰਹਿੰਦਿਆਂ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਕਈ ਚਿੱਠੀਆਂ ਲਿਖੀਆਂ। ਜਿਨ੍ਹਾਂ ਵਿੱਚੋਂ ਕੁਝ ਇਸ ਲੇਖ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕੀਤੇ ਹਨ।
26 ਅਪਰੈਲ, 1929
ਪੂਜਯ ਪਿਤਾ ਜੀ ਮਹਾਰਾਜ
ਬੰਦੇ ਮਾਤ੍ਰਮ !
ਅਰਜ਼ ਹੈ, ਅਸੀਂ ਲੋਕ 22 ਅਪ੍ਰੈਲ ਨੂੰ ਪੁਲਸ ਦੀ ਹਵਾਲਾਤ ਤੋਂ ਦਿੱਲੀ ਜੇਲ ਵਿਚ ਭੇਜ ਦਿੱਤੇ ਗਏ ਹਾਂ। ਮੁਕੱਦਮਾ 7 ਮਈ ਨੂੰ ਜੇਲ੍ਹ ਵਿਚ ਹੀ ਸ਼ੁਰੂ ਹੋਵੇਗਾ। ਤਕਰੀਬਨ ਇਕ ਮਹੀਨੇ ਵਿਚ ਸਾਰਾ ਡਰਾਮਾ ਖ਼ਤਮ ਹੋ ਜਾਵੇਗਾ। ਜ਼ਿਆਦਾ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ।ਮੈਨੂੰ ਮਾਲੂਮ ਹੋਇਆ ਸੀ, ਆਪ ਏਥੇ ਤਸ਼ਰੀਫ ਲਿਆਏ ਸੋ, ਅਤੇ ਕਿਸੇ ਵਕੀਲ ਵਗੈਰਾ ਨਾਲ ਗੱਲਬਾਤ ਕੀਤੀ ਸੀ। ਪਰ ਕੋਈ ਇੰਤਜ਼ਾਮ ਨਹੀਂ ਹੋ ਸਕਿਆ।
ਕੱਪੜੇ ਮੈਨੂੰ ਪਰਸੋਂ ਮਿਲ ਗਏ ਸਨ। ਮੁਲਾਕਾਤ, ਹੁਣ ਜਿਸ ਦਿਨ ਤਸ਼ਰੀਫ ਲਿਆਉਗੇ, ਹੋ ਸਕੇਗੀ। ਵਕੀਲ ਵਗੈਰਾ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਹੈ। ਹਾਂ ਦੋ ਇਕ ਨੁਕਤਿਆਂ ਤੇ ਥੋੜਾ ਮਸ਼ਵਰਾ ਲੈਣਾ ਚਾਹੁੰਦਾ ਹਾਂ, ਪਰ ਉਹ ਕੋਈ ਖ਼ਾਸ ਮਹੱਤਤਾ ਨਹੀਂ ਰੱਖਦਾ।ਆਪ ਖਾਹ-ਮਖਾਹ ਜ਼ਿਆਦਾ ਤਕਲੀਫ਼ ਨਾ ਕਰੋ। ਅਗਰ ਆਪ ਮਿਲਣ ਲਈ ਆਓ ਤਾਂ ਇਕੱਲੇ ਹੀ ਆਣਾ ਬੇਬੇ ਜੀ ਨੂੰ ਨਾਲ ਨਾ ਲਿਆਉਣਾ। ਖਾਹਮਖਾਹ ਉਹ ਰੋ ਪੈਣਗੇ ਤੇ ਮੈਨੂੰ ਵੀ ਕੁਝ ਤਕਲੀਫ਼ ਜ਼ਰੂਰ ਹੋਵੇਗੀ। ਘਰ ਦੇ ਸਭ ਹਾਲਾਤ ਤਾਂ ਆਪਨੂੰ ਮਿਲ ਕੇ ਹੀ ਮਾਲੂਮ ਹੋ ਜਾਣਗੇ।
ਹਾਂ, ਅਗਰ ਹੋ ਸਕੇ ਤਾਂ ‘ਗੀਤਾ ਰਹਸਯ’ ‘ਨਪੋਲੀਅਨ ਦੀ ਜੀਵਨ ਗਾਥਾ ਜੋ ਆਪ ਨੂੰ ਮੇਰੀਆਂ ਪੁਸਤਕਾਂ ਵਿਚੋਂ ਮਿਲ ਜਾਣਗੀਆਂ, ਅੰਗਰੇਜ਼ੀ ਦੇ ਕੁਝ ਵਧੀਆ ਨਾਵਲ ਲਈ ਆਉਣਾ। ਦਵਾਰਕਾ ਦਾਸ ਲਾਇਬਰੇਰੀ ਵਾਲਿਆਂ ਤੋਂ ਸ਼ਾਇਦ ਕੁਝ ਨਾਵਲ ਮਿਲ ਸਕਣ। ਖੈਰ! ਦੇਖ ਲੈਣਾ।
ਬੇਬੇ ਜੀ, ਮਾਮੀ ਜੀ, ਮਾਤਾ ਜੀ (ਦਾਦੀ) ਤੇ ਚਾਚੀ ਜੀ ਦੇ ਚਰਨਾਂ ਵਿਚ ਹੱਥ ਜੋੜ ਕੇ ਨਮਸਤੇ। ਕੁਲਬੀਰ, ਕੁਲਤਾਰ ਸਿੰਘ ਨੂੰ ਨਮਸਤੇ।
ਵੱਡੇ ਬਾਪੂ ਦੇ ਚਰਨਾਂ ਵਿਚ ਨਮਸਤੇ ਅਦਾ ਕਰ ਦੇਣਾ। ਇਸ ‘ਵਕਤ, ਪੁਲਸ ਹਵਾਲਾਤ ਅਤੇ ਜੇਲ੍ਹ ਵਿਚ ਸਾਡੇ ਨਾਲ ਬਹੁਤ ਚੰਗਾ ਸਲੂਕ ਕਰ ਰਹੀ ਹੈ। ਆਪ ਕਿਸੇ
ਕਿਸਮ ਦਾ ਫ਼ਿਕਰ ਨਾ ਕਰਨਾ। ਮੈਨੂੰ ਆਪ ਦਾ ਐਡਰਸ ਮਾਲੂਮ ਨਹੀਂ ਇਸ ਲਈ ਇਸ ਪਤੇ ਤੇ ਲਿਖ ਰਿਹਾ ਹਾਂ।
ਆਪ ਦਾ ਤਾਬਿਆਦਾਰ
ਭਗਤ ਸਿੰਘ
Biography of Shaheed Bhagat Singh
Martyrs Day Bhagat Singh Quotes 2022
Shaheed Diwas Sukhdev Thapar Quotes
ਆਓ ਨੀ ਭੈਣੋਂ ਰਲ ਗਾਵੀਏ ਘੋੜੀਆਂ, ਜੰਞ ਤਾਂ ਹੋਈ ਏ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪਰਣਾਵਣ ਚੱਲਿਆ, ਭਗਤ ਸਿੰਘ ਸਰਦਾਰ ਵੇ ਹਾਂ।
ਫ਼ਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ, ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ।
ਭਾਰਤ ਮਾਤਾ ਉੱਤੋਂ ਚੰਦਾ ਚਾ ਕੀਤਾ, ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ।ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ, ਲਹੂ ਦੀ ਰਾਖੀ ਮੌਲੀ ਤਾਰ ਵੇ ਹਾਂ।
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫ਼ਿਰੰਗੀਆਂ, ਹੱਥਕੜੀਆਂ ਦਾ ਗਾਨਾ ਤਿਆਰ ਵੇ ਹਾਂ।
ਫ਼ਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ, ਬੈਠਾ ਤਾਂ ਚੌਂਕੜੀ ਮਾਰ ਵੇ ਹਾਂ।
ਵਾਗ-ਫੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ, ਭੈਣਾਂ ਦਾ ਰੱਖੀਂ ਵੀਰਾ ਭਾਰ ਵੇ ਹਾਂ।ਮਾਤਮੀ ਵਾਜੇ ਵਜਦੇ ਬੂਹੇ ਭਾਰਤ ਦੇ, ਮਾਰੂ ਦਾ ਰਾਗ ਉਚਾਰ ਵੇ ਹਾਂ।
ਬਾਬਲ ਗਾਂਧੀ ਧਰਮੀ ਕਾਜ ਰਚਾਇਆ, ਲਗਨ-ਮਹੂਰਤ ਵਿਚਾਰ ਵੇ ਹਾਂ।
ਹਰੀ ਕ੍ਰਿਸ਼ਨ ਤੇਰਾ ਬਣਿਆ ਵੇ ਸਾਂਢੂ, ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ।ਰਾਜਗੁਰੂ ਤੇ ਸੁਖਦੇਵ ਸਹਿਬਾਲੜੇ, ਤੁਰਿਆ ਏਂ ਤੂੰ ਤਾਂ ਵਿਚਕਾਰ ਵੇ ਹਾਂ।
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ, ਪੈਦਲ ਤੇ ਕਈ ਅਸਵਾਰ ਵੇ ਹਾਂ।
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ, ਤਾਹਿਰ’ ਵੀ ਹੋਇਆ ਏ ਤਿਆਰ ਵੇ ਹਾਂ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ । ਬਾਬਲ ਧਰਮੀ ਗਾਂਧੀ ਕਾਜ ਰਚਾਇਆ ਸ਼ੁਭ ਮਹੂਰਤ ਸੋਹਣੇ ਵਾਰ ਵੇ ਹਾਂ ।
ਮੌਤ ਕੁੜੀ ਨੂੰ ਵਿਆਹੁਣ ਚੱਲਿਆ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਹੱਥਕੜੀ ਦਾ ਗਾਨਾ ਫ਼ਰੰਗੀਆਂ ਬੱਧਾ ਲਾੜੇ ਨੂੰ ਸ਼ਿੰਗਾਰ ਵੇ ਹਾਂ ।
ਘੋੜੀ ਤੇ ਮਹਿੰਦੀ ਤੈਨੂੰ ਲਾਈ ਫ਼ਰੰਗੀਆਂ ਗਲ ਫਾਂਸੀ ਦਾ ਸੋਹਣਾ ਹਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਮਾਤਾ ਪਿਆਰੀ ਅੱਜ ਹੰਝੂਆਂ ਦਾ ਪਾਣੀ ਪੀਤਾ ਤੇਰੇ ਉੱਤੋਂ ਵਾਰ ਵੇ ਹਾਂ ।
ਭੈਣ ਪਿਆਰੀ ਦੀਆਂ ਭਰੀਆਂ ਨੇ ਅੱਖਾਂ ਡੁੱਲ੍ਹ ਡੁੱਲ੍ਹ ਪੈਂਦਾ ਵਿੱਚੋਂ ਨੀਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਰਾਜਗੁਰੂ ਸੁਖਦੇਵ ਵੀ ਤੁਰ ਪਏ ਯਾਰਾਂ ਦੇ ਜਿਹੜੇ ਯਾਰ ਵੇ ਹਾਂ ।
ਸ਼ਮਾ ਵਤਨ ਦੇ ਤਿੰਨ ਪ੍ਰਵਾਨੇ ਚੱਲੇ ਸੱਦਣ ਡੋਲਾ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਸਤਲੁਜ ਦੇ ਕੰਢੇ ਤੇਰੀ ਵੇਦੀ ਬਣਾਈ ਲਹਿਰਾਂ ਨੇ ਕੀਤਾ ਹੈ ਸ਼ਿੰਗਾਰ ਵੇ ਹਾਂ ।
ਚਾਲੀ ਕਰੋੜ ਤੇਰੀ ਜੰਞ ਵੇ ਲਾੜਿਆ ਕਈ ਪੈਦਲ ਤੇ ਕਈ ਅਸਵਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਖੜ੍ਹ ਖੜ੍ਹ ਸੋਂਹਦੇ ਗਮ ਨਾ ਕੋਈ ਮੱਥੇ ਤੇ ਲਾਲੀ ਬੇਸ਼ੁਮਾਰ ਵੇ ਹਾਂ ।
ਕੌਮ ਲਈ ਮਿਟਣ ਦਾ ਸ਼ੌਕ ਦਿਲ ਵਿੱਚ ਰਿਹਾ ਰੂਹਾਂ ਤੇ ਠਾਠਾਂ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਜਦ ਤੱਕ ਚਮਕਣ ਚੰਨ ਤੇ ਤਾਰੇ ਜਦ ਤੱਕ ਰਹੇ ਸੰਸਾਰ ਵੇ ਹਾਂ ।
ਇਸ ਸ਼ਹੀਦ ਦਾ ਨਾਮ ਚਮਕੇ ਸੂਰਜ ਦੀ ਮਾਰੇ ਚਮਕਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਰੱਸੀ ਫਾਂਸੀ ਦੀ ਸ਼ੇਰ ਨੇ ਚੁੰਮਕੇ ਦਿੱਤਾ ਸੂਲੀ ਨੂੰ ਸ਼ਿੰਗਾਰ ਵੇ ਹਾਂ ।
ਬਲਕਾਰੀ ਅਮਰ ਹੋਇਆ ਦੇਸ਼ ਤੇ ਮਿਟਕੇ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।ਮਰਤੇ ਮਰਤੇ ਅਗਿਆਤ
ਦਾਗ ਦੁਸ਼ਮਨ ਕਾ ਕਿਲ੍ਹਾ ਜਾਏਂਗੇ, ਮਰਤੇ ਮਰਤੇ ।
ਜ਼ਿੰਦਾ ਦਿਲ ਸਬ ਕੋ ਬਨਾ ਜਾਏਂਗੇ, ਮਰਤੇ ਮਰਤੇ ।
ਹਮ ਮਰੇਂਗੇ ਭੀ ਤੋ ਦੁਨਿਯਾ ਮੇਂ ਜ਼ਿੰਦਗੀ ਕੇ ਲਿਯੇ,
ਸਬ ਕੋ ਮਰ ਮਿਟਨਾ ਸਿਖਾ ਜਾਏਂਗੇ, ਮਰਤੇ ਮਰਤੇ ।ਸਰ ਭਗਤ ਸਿੰਘ ਕਾ ਜੁਦਾ ਹੋ ਗਯਾ ਤੋ ਕਯਾ ਹੁਯਾ,
ਕੌਮ ਕੇ ਦਿਲ ਕੋ ਮਿਲਾ ਜਾਏਂਗੇ, ਮਰਤੇ ਮਰਤੇ ।
ਖੰਜਰ-ਏ-ਜ਼ੁਲਮ ਗਲਾ ਕਾਟ ਦੇ ਪਰਵਾਹ ਨਹੀਂ,
ਦੁੱਖ ਗ਼ੈਰੋਂ ਕਾ ਮਿਟਾ ਜਾਏਂਗੇ, ਮਰਤੇ ਮਰਤੇ ।ਕਯਾ ਜਲਾਏਗਾ ਤੂ ਕਮਜ਼ੋਰ ਜਲਾਨੇ ਵਾਲੇ,
ਆਹ ਸੇ ਤੁਝਕੋ ਜਲਾ ਜਾਏਂਗੇ, ਮਰਤੇ ਮਰਤੇ ।
ਯੇ ਨ ਸਮਝੋ ਕਿ ਭਗਤ ਫ਼ਾਂਸੀ ਪੇ ਲਟਕਾਯਾ ਗਯਾ,
ਸੈਂਕੜੋਂ ਭਗਤ ਬਨਾ ਜਾਏਂਗੇ, ਮਰਤੇ ਮਰਤੇ ।
Must Read: Bhagat Singh Never Tied Yellow Turban
Also Read: Martyrs Day Bhagat Singh Quotes 2022
India News (इंडिया न्यूज)MAHAKUMBH 2025: योगी सरकार के निर्देश पर 10 जनवरी से 24 फरवरी…
India News (इंडिया न्यूज), Rajasthan: राजस्थान में भाजपा सरकार के एक साल पूरे होने पर…
India News (इंडिया न्यूज)MAHAKUMBH 2025: प्रयागराज पूरी दुनिया में अपने त्रिवेणी संगम के लिए जाना…
Mohali Building Collapse: पंजाब के मोहाली जिले में शनिवार को एक छह मंजिला इमारत ढह…
Billi Ka Rasta Katna: भारत में बिल्ली का रास्ता काटना प्राचीन काल से ही अंधविश्वास…
Indian Labourers In Kuwait: कुवैत में दिहाड़ी मजदूरों के लिए न्यूनतम वेतन 100 कुवैती दीनार…