होम / ਬਾਲੀਵੁੱਡ / ਜੁਗ ਜੁਗ ਜੀਓ ਫ਼ਿਲਮ ਦਾ ਨਵਾ ਗਾਣਾ "ਨੈਣ ਤਾ ਹੀਰੇ" ਹੋਇਆ ਰਿਲੀਜ਼

ਜੁਗ ਜੁਗ ਜੀਓ ਫ਼ਿਲਮ ਦਾ ਨਵਾ ਗਾਣਾ "ਨੈਣ ਤਾ ਹੀਰੇ" ਹੋਇਆ ਰਿਲੀਜ਼

BY: Manpreet Kaur • LAST UPDATED : June 17, 2022, 2:56 pm IST
ਜੁਗ ਜੁਗ ਜੀਓ ਫ਼ਿਲਮ ਦਾ ਨਵਾ ਗਾਣਾ

Jug Jug movie new song Nain Ta Heere has been released

ਇੰਡੀਆ ਨਿਊਜ਼; jug jug jio movie new song:  ਜੁਗ ਜੁਗ ਜੀਓ ਫ਼ਿਲਮ ਦੀ ਉਡੀਕ ਦਰਸ਼ਕ ਬੜੀ ਹੀ ਬੇਸਬਰੀ ਨਾਲ ਕਰ ਰਹੇ ਹਨ , ਹਾਲ ਹੀ ਵਿੱਚ ਇਸ ਫਿਲਮ ਦਾ ਇਕ ਗਾਣਾ ਪੰਜਾਬਣ ਰਿਲੀਜ਼ ਹੋਇਆ ਸੀ , ਜੋ ਕਿ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਹੈ , ਹੁਣ ਇਸ ਫਿਲਮ ਦਾ ਨਵਾ ਗਾਣਾ “ਨੈਣ ਤਾ ਹੀਰੇ” ਰਿਲੀਜ਼ ਹੋਇਆ ਹੈ।

ਪੰਜਾਬ ਵਿੱਚ ਹੋਈ ਗਾਣੇ ਦੀ ਸ਼ੂਟਿੰਗ

ਜਿਵੇ ਕਿ ਫਿਲਮ ਦੇ ਨਾਮ ਤੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ, ਇਹ ਫਿਲਮ ਪੰਜਾਬ ਨਾਲ ਸਬੰਧ ਰੱਖਦੀ ਹੈ l ਫਿਲਮ ਦੇ ਅਦਾਕਾਰ ਭਾਵੇ ਬਾਲੀਵੁੱਡ ਦੇ ਸਿਤਾਰੇ ਹਨ ,ਪਰ ਫਿਲਮ ਵਿੱਚ ਉਹ ਪੰਜਾਬੀਆਂ ਦਾ ਰੋਲ ਅਦਾ ਕਰ ਰਹੇ ਹਨ। ਨੈਣ ਤਾ ਹੀਰੇ ਗਾਣੇ ਦੀ ਸ਼ੂਟਿੰਗ ਵੀ ਪੰਜਾਬ ਵਿਚ ਹੀ ਕੀਤੀ ਗਈ ਹੈ। ਤੁਸੀ ਗਾਣੇ ਵਿਚ ਪੰਜਾਬ ਦੇ ਖੇਤਾਂ ਦੀ ਝੱਲਕ ਵੀ ਦੇਖੋਗੇ ਅਤੇ ਨਾਲ ਨਾਲ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਵੀ ਦਿਖਾਈ ਦਵੇਂਗੀ।

ਇਹ ਇੱਕ ਰੋਮਾਂਟਿਕ ਗਾਣਾ ਹੈ

ਜਿਨ੍ਹਾਂ ਸੋਹਣਾ ਇਹ ਗਾਣਾ ਹੈ ਓਹਨਾ ਹੀ ਸੋਹਣੀ ਗਾਣੇ ਦੀ ਸਟੋਰੀ ਵੀ ਹੈ। ਨੈਣ ਤਾ ਹੀਰੇ ਇਕ ਰੋਮਾਂਟਿਕ ਗੀਤ ਹੈ। ਗਾਣੇ ਵਿਚ ਅਦਾਕਾਰ ਸਕੂਲ ਵਿੱਚ ਪੜਾਈ ਕਰਨ ਵਾਲੇ ਬੱਚੇ ਦਿਖਾਈ ਦਿੰਦੇ ਹਨ ,ਫਿਰ ਉਹ ਇਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ ਅਤੇ ਵਿਆਹ ਦੇ ਸੁਫ਼ਨੇ ਵੀ ਦੇਖਦੇ ਹਨ। ਇਸ ਗਾਣੇ ਨੂੰ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਗਾਇਆ ਹੈ। ਓਹਨਾ ਕੁੱਝ ਸਮੇ ਪਹਿਲਾ ਹੀ ਇਸ ਗਾਣੇ ਦਾ ਜਿਕਰ ਅਪਣੇ ਇੰਸਟਾਗ੍ਰਾਮ ਤੇ ਵੀ ਕੀਤਾ ਸੀ।

Also Read: ਕੁਲਵਿੰਦਰ ਬਿੱਲਾ ਅਤੇ ਮੈਂਡੀ ਠੱਕਰ ਦੀ ਫਿਲਮ ‘ਟੈਲੀਵਿਜ਼ਨ’ ਇਸ ਤਰੀਕ ਨੂੰ ਹੋ ਰਹੀ ਹੈ ਰਿਲੀਜ਼

Also Read: ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫਿਲਮ “ਖਾਓ ਪੀਓ ਐਸ਼ ਕਰੋ” ਇਸ ਮਿਤੀ ਨੂੰ ਹੋਵੇਗੀ ਰਿਲੀਜ਼

Also Read: ਬੀ ਪ੍ਰਾਕ ਨਾਲ ਹੋਈ ਦੁੱਖਦਾਈ ਘਟਨਾ ਸੋਸ਼ਲ ਮੀਡਿਆ ਤੇ ਕੀਤਾ ਦੁੱਖ ਸਾਂਝਾ

Also Read: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਜਲਦ ਹੋਣ ਜਾ ਰਹੀ ਹੈ ਰਿਲੀਜ਼

Connect With Us : Twitter Facebook youtub

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT