Neha Kakkar dedicates new song KissYou to LGBTQ
Neha Kakkar New Song Kiss You: ਬਾਲੀਵੁੱਡ ਅਤੇ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ (Neha Kakkar) ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਟਾਈਲਿਸ਼ ਫੈਸ਼ਨ ਸੈਂਸ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ। 34 ਸਾਲ ਦੀ ਉਮਰ ਵਿੱਚ ਵੀ ਨੇਹਾ ਖੂਬਸੂਰਤੀ ਦੇ ਮਾਮਲੇ ਵਿੱਚ ਕਈ ਬਾਲੀਵੁੱਡ ਅਦਾਕਾਰਾਵਾਂ ਨੂੰ ਪਛਾੜਦੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਕਿਊਟ ਅੰਦਾਜ਼ ਅਤੇ ਸੈਕਸੀ ਲੁੱਕ ਕਾਫੀ ਪਸੰਦ ਹੈ। ਉਸ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਨ੍ਹੀਂ ਦਿਨੀਂ ਨੇਹਾ ਆਪਣੇ ਨਵੇਂ ਗੀਤ ਕਿਸ ਮੀ (Kiss You) ਨੂੰ ਲੈ ਕੇ ਸੁਰਖੀਆਂ ਵਿੱਚ ਹੈ।
ਦੱਸ ਦੇਈਏ ਕਿ ਗਾਇਕਾ ਨੇ ਆਪਣਾ ਨਵਾਂ ਗੀਤ “LGBTQ” ਕਮਊਨਿਟੀ ਨੂੰ ਸਮਰਪਿਤ ਕੀਤਾ ਹੈ। ਨੇਹਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸ਼ੇਅਰ ਕਰ ਲਿਖਿਆ- ਕਿਸ ਯੂ (KissYou) ਗੀਤ ਮੇਰੇ ਸਾਰੇ #LGBTQ #NeHearts ਨੂੰ ਸਮਰਪਿਤ ਹੈ। ਇਸ ਗੀਤ ਨੂੰ ਨੇਹਾ ਅਤੇ ਟੋਨੀ ਕੱਕੜ ਨੇ ਮਿਲ ਕੇ ਗਾਇਆ ਹੈ।
ਹਾਲ ਹੀ ਵਿੱਚ, ਨੇਹਾ ਨੇ ਆਪਣੀਆਂ ਕੁਝ ਖੂਬਸੂਰਤ ਅਤੇ ਸਿਜ਼ਲਿੰਗ ਫੋਟੋਆਂ ਸਾਂਝੀਆਂ ਕੀਤੀਆ, ਜਿਸ ‘ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕੀਤੀ। ਇਨ੍ਹੀਂ ਦਿਨੀਂ ਨੇਹਾ ਕੱਕੜ ਦਾ ਲੇਟੈਸਟ ਫੋਟੋਸ਼ੂਟ ਦੇ ਚੱਲਦੇ ਵੀ ਸੁਰਖੀਆਂ ‘ਚ ਰਹੀ। ਫੋਟੋਸ਼ੂਟ ‘ਚ ਨੇਹਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਡੀਪ ਵੀ ਨੇਕਲਾਈਨ ਬਲੈਕ ਸੀਕੁਇਨ ਕ੍ਰੌਪ ਟਾਪ ਅਤੇ ਬਲੈਕ ਐਂਡ ਸਿਲਵਰ ਮਿਕਸ ਪਲਾਜ਼ੋ ਪਾਇਆ ਹੋਇਆ ਹੈ। ਨੇਹਾ ਨੇ ਚਮਕਦਾਰ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਕੰਮ ਦੀ ਗੱਲ ਕਰੀਏ ਤਾਂ ਨੇਹਾ ਦਾ ਗੀਤ ‘ਲਾ ਲਾ ਲਾ’ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਮਿਊਜ਼ਿਕ ਵੀਡੀਓ ‘ਚ ਰੋਹਨਪ੍ਰੀਤ ਉਸ ਦੇ ਨਾਲ ਸੀ। ਇਸ ਗੀਤ ਨੂੰ ਲੋਕ ਕਾਫੀ ਪਿਆਰ ਦੇ ਰਹੇ ਹਨ। ਇਨ੍ਹੀਂ ਦਿਨੀ ਨੇਹਾ ਆਪਣੇ ਲਾਈਵ ਕਨਸਰਟ ਵਿੱਚ ਵਿਅਸਤ ਹੈ ਅਤੇ ਉਸਦਾ ਪੂਰਾ ਆਨੰਦ ਲੈ ਰਹੀ ਹੈ।
ਇਹ ਵੀ ਪੜ੍ਹੋ: ਜੰਨਤ ਜ਼ੁਬੈਰ ਨੇ ਰੋਹਿਤ ਸ਼ੈੱਟੀ ਨਾਲ ਵੀਡੀਓ ਕੀਤੀ ਸਾਂਝਾ
ਇਹ ਵੀ ਪੜ੍ਹੋ: ਆਂਗਣਵਾੜੀ ਵਰਕਰ ਦਾ ਬੇਟੇ ਪਰਿਵਾਰ ਲਈ ਬਣਿਆ ਮਾਣ
ਇਹ ਵੀ ਪੜ੍ਹੋ: ਰੋਹਿਤ ਸ਼ੈੱਟੀ ਆਪਣੀ ਅਗਲੀ ਫਿਲਮ ਸਰਕਸ ਬਾਰੇ ਅਪਡੇਟ ਦਿੰਦਾ ਇਸ ਗੱਲ ਦਾ ਕੀਤਾ ਖੁਸ਼ਹਾਲ
ਇਹ ਵੀ ਪੜ੍ਹੋ: Vivo V25 ਭਾਰਤ ‘ਚ ਲਾਂਚ ਹੋਣ ਦੀ ਤਰੀਕ ਦਾ ਖੁਲਾਸਾ
ਇਹ ਵੀ ਪੜ੍ਹੋ: ਫਿਲਮ ‘ਚੇਤਾ ਸਿੰਘ’ ਦੀ ਰਿਲੀਜ਼ਗ ਡੇਟ ਆਈ ਸਾਹਮਣੇ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.