Priyanka shared a photo with Baby Malti
ਇੰਡੀਆ ਨਿਊਜ਼ ; Priyanka Chopra: ਬਾਲੀਵੁੱਡ ਦੀ desi girl ਪ੍ਰਿਯੰਕਾ ਚੋਪੜਾ ਇਸ ਸਮੇ ਆਪਣੇ ਪਤੀ ਨਾਲ ਅਮਰੀਕਾ ‘ਚ ਹਨ । ਕੁੱਝ ਸਮੇਂ ਪਹਿਲਾ ਹੀ ਪ੍ਰਿਯੰਕਾ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲਾ ਦਾ ਆਨੰਦ ਮਾਣਿਆ ਹੈ l ਉਹ ਇਕ ਪਿਆਰੀ ਜਿਹੀ ਬੱਚੀ ਦੀ ਮਾਂ ਬਣੀ ਹੈ। ਜਿਸ ਦਾ ਨਾਂ ਪ੍ਰਿਯੰਕਾ ਨੇ ਆਪਣੀ ਭਾਰਤੀ ਸੰਸਕ੍ਰਿਤੀ ਅਤੇ ਪਤੀ ਨਿੱਕ ਜੋਨਸ ਦੇ ਸੰਸਕ੍ਰਿਤੀ ਨੂੰ ਮਿਲਾ ਕੇ ਰੱਖਿਆ ਹੈ।
ਪ੍ਰਿਯੰਕਾ ਅਕਸਰ ਸੋਸ਼ਲ ਮੀਡਿਆ ਤੇ ਆਪਣੀ ਜਿੰਦਗੀ ਦੇ ਹਸੀਨ ਪਲਾ ਨੂੰ ਸਾਂਝਾ ਕਰਦੀ ਰਹਿੰਦੀ ਹੈ। ਉਸਨੇ ਆਪਣੀ ਇਕ ਸਹੇਲੀ ਨਾਲ ਅਤੇ ਪਿਆਰੀ ਬੱਚੀ ਮਾਲਤੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ ,ਜਿਸ ਵਿੱਚ ਪ੍ਰਿਯੰਕਾ ਆਪਣੀ ਸਹੇਲੀ ਨਾਲ ਝੀਲ ਕੋਲ ਬੈਠੀ ਹੈ ਅਤੇ ਉਸਦੀ ਗੋਦੀ ਵਿੱਚ ਮਾਲਤੀ ਹੈ। ਉਸ ਦੋਵੇ ਹੀ ਬਹੁਤ ਪਿਆਰੇ ਲੱਗ ਰਹੇ ਹਨ। ਪ੍ਰਿਯੰਕਾ ਨੇ ਤਸਵੀਰ ਸਾਂਝੀਆਂ ਕਰਦੇ ਲਿਖੀਆਂ ਕੇ ਉਹ ਅਤੇ ਉਸਦੀ ਸਹੇਲੀ ਦੀ ਪਿਛਲੇ 22 ਸਾਲ ਦੀ ਦੋਸਤੀ ਹੈ ਅਤੇ ਹੁਣ ਓਹਨਾ ਦੋਵਾਂ ਦੇ ਬੇਬੀ ਵੀ ਨਾਲ ਹਨ।
ਇਹ ਸਮਾਂ ਪ੍ਰਿਯੰਕਾ ਲਈ ਬਹੁਤ ਖਾਸ ਹੈ। ਪ੍ਰਿਯੰਕਾ ਨੇ ਹਾਲੇ ਤੱਕ ਬੇਬੀ ਮਾਲਤੀ ਦੀ ਕੋਈ ਵੀ ਤਸਵੀਰ ਅਜਿਹੀ ਨਹੀਂ ਸਾਂਝੀ ਕੀਤੀ ਜਿਸ ਵਿੱਚ ਉਸਦਾ ਪੂਰਾ ਚਹਿਰਾ ਦਿਖਾਈ ਦੇਵੇ। ਪ੍ਰਸੰਸਕ ਇਸ ਲਈ ਬਹੁਤ ਉਡੀਕ ਕਰ ਰਹੇ ਹਨ ਕਿ ਕਦੋ ਉਹ ਬੇਬੀ ਮਾਲਤੀ ਦੀ ਤਸਵੀਰ ਦੇਖਣਗੇ l
ਪ੍ਰਿਯੰਕਾ ਨੇ ਇਸੇ ਸਾਲ ਆਪਣਾ ਨਵਾਂ ਬਿਜ਼ਨਸ ਸੋਨਾ ਹੋਮ ਵੀ ਸ਼ੁਰੂ ਕੀਤਾ ਹੈ। ਜਿਸ ਦੀ ਓਪਨਿੰਗ ਦੀ ਤਸਵੀਰਾਂ ਵੀ ਪ੍ਰਿਯੰਕਾ ਨੇ ਸਾਂਝੀਆਂ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨਿਊਯਾਰਕ ਵਿੱਚ ਸੋਨਾ ਨਾਮ ਦਾ ਆਪਣਾ ਰੈਸਟੋਰੈਂਟ ਸ਼ੁਰੂ ਕਰ ਚੁੱਕੀ ਹੈ। ਉਸਨੇ ਮਾਰਚ 2021 ਵਿੱਚ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕੀਤਾ ਸੀ। ਕੁਝ ਦਿਨ ਪਹਿਲਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਪ੍ਰਿਯੰਕਾ ਦੇ ਸੋਨਾ ਰੈਸਟੋਰੈਂਟ ਦਾ ਸਵਾਦ ਲੈ ਕੇ ਆਏ ਹਨ। ਕੈਟਰੀਨਾ ਨੇ ਸੋਸ਼ਲ ਮੀਡੀਆ ‘ਤੇ ਰੈਸਟੋਰੈਂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਸ ਨੂੰ ਘਰ ਤੋਂ ਦੂਰ ਆਪਣਾ ਦੂਜਾ ਘਰ ਦੱਸਿਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਨੇ ਹਾਲ ਹੀ ‘ਚ ਆਪਣੇ ਹਾਲੀਵੁੱਡ ਪ੍ਰੋਜੈਕਟ ‘ਸਿਟਾਡੇਲ’ ਦੀ ਸ਼ੂਟਿੰਗ ਪੂਰੀ ਕੀਤੀ ਹੈ, ਜੋ ਕਿ ਇੱਕ ਵੈੱਬ ਸੀਰੀਜ਼ ਹੈ ਅਤੇ ਪ੍ਰਿਯੰਕਾ ਡੀ ‘ਤੇ ਆਪਣੀ ਸ਼ੁਰੂਆਤ ਕਰ ਰਹੀ ਹੈ। ਹਿੰਦੀ ਵਿੱਚ ਉਸਦੀ ਅਗਲੀ ਫਿਲਮ ਫਰਹਾਨ ਅਖਤਰ ਦੀ ‘ਜੀ ਲੇ ਜ਼ਾਰਾ’ ਹੈ, ਜਿਸ ਵਿੱਚ ਕੈਟਰੀਨਾ ਵੀ ਇੱਕ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਇਹ ਵੀ ਪੜੋ : ਪ੍ਰਿਅੰਕਾ ਚੋਪੜਾ ਨੇ ਸ਼ੁਰੂ ਕੀਤਾ ਨਵਾਂ ਕਾਰੋਬਾਰ, ਸ਼ੇਅਰ ਕੀਤੀ ਪੋਸਟ
ਇਹ ਵੀ ਪੜੋ : ਰੋਹਿਤ ਸ਼ਰਮਾ ਲਗਾਤਾਰ 13 ਟੀ-20 ਮੈਚ ਜਿੱਤਣ ਵਾਲੇ ਪਹਿਲੇ ਕਪਤਾਨ ਬਣੇ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.