होम / ਕੰਮ-ਦੀ-ਗੱਲ / IPhone 15 ਦੀ ਕੀਮਤ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਲੀਕ, ਜਾਣੋ ਕਿੰਨਾ ਹੈ ਖਾਸ

IPhone 15 ਦੀ ਕੀਮਤ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਲੀਕ, ਜਾਣੋ ਕਿੰਨਾ ਹੈ ਖਾਸ

BY: Harpreet Singh • LAST UPDATED : December 12, 2022, 2:06 pm IST
IPhone 15 ਦੀ ਕੀਮਤ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਲੀਕ, ਜਾਣੋ ਕਿੰਨਾ ਹੈ ਖਾਸ

IPhone 15 Ultra

ਇੰਡੀਆ ਨਿਊਜ਼, IPhone 15 Ultra: ਆਈਫੋਨ ਦੀ 14 ਸੀਰੀਜ਼ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਅਤੇ ਬਹੁਤ ਸਾਰੇ ਲੋਕ ਆਈਫੋਨ 14 ਦੀਆਂ ਵਿਸ਼ੇਸ਼ਤਾਵਾਂ ਤੋਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਬਾਜ਼ਾਰ ‘ਚ ਆਈਫੋਨ ਦੀ 14 ਸੀਰੀਜ਼ ਤੋਂ ਬਾਅਦ ਹੁਣ ਆਈਫੋਨ 15 ਸੀਰੀਜ਼ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਆਈਫੋਨ 15 ਦੇ ਫੀਚਰਸ ਅਤੇ ਇਸ ਦੀ ਕੀਮਤ ਨੂੰ ਲੈ ਕੇ ਹਰ ਕੋਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਤੁਹਾਨੂੰ ਦੱਸ ਦੇਈਏ ਕਿ ਆਈਫੋਨ 15 ਅਲਟਰਾ ਦੇ ਫੀਚਰਸ ਅਤੇ ਡਿਜ਼ਾਈਨ ਦਾ ਖੁਲਾਸਾ ਲੀਕ ਦੇ ਜ਼ਰੀਏ ਹੋਇਆ ਹੈ। ਇਸ ਮਾਡਲ ‘ਚ ਤੁਹਾਨੂੰ ਕਈ ਨਵੇਂ ਅੱਪਗਰੇਡ ਫੀਚਰ ਮਿਲਣ ਜਾ ਰਹੇ ਹਨ, ਜੋ ਇਸ ਨੂੰ ਪਿਛਲੇ ਮਾਡਲਾਂ ਤੋਂ ਵੱਖਰਾ ਅਤੇ ਖਾਸ ਬਣਾ ਦੇਣਗੇ।

ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ ਆਈਫੋਨ 14 ਦੇ ਡਿਜ਼ਾਈਨ ‘ਚ ਕੋਈ ਵੱਡਾ ਬਦਲਾਅ ਨਹੀਂ ਕੀਤਾ। ਇਸ ਲਈ ਇਹ ਆਈਫੋਨ 13 ਵਰਗਾ ਦਿਖਾਈ ਦਿੰਦਾ ਹੈ। ਪਰ ਆਈਫੋਨ 15 ਸੀਰੀਜ਼ ‘ਚ ਇਕ ਨਵਾਂ ਮਾਡਲ ਜੋੜਿਆ ਜਾ ਸਕਦਾ ਹੈ, ਜਿਸ ਦਾ ਨਾਂ ਆਈਫੋਨ 15 ਅਲਟਰਾ ਹੋਵੇਗਾ, ਜੋ ਪ੍ਰੋ ਮੈਕਸ ਵੇਰੀਐਂਟ ਦੀ ਥਾਂ ਲਵੇਗਾ। ਇਸ ਦੇ ਨਾਲ ਹੀ ਆਈਫੋਨ 15 ਅਲਟਰਾ ਦੀ ਕੀਮਤ ਦਾ ਵੀ ਇੱਕ ਲੀਕ ਵਿੱਚ ਖੁਲਾਸਾ ਹੋਇਆ ਹੈ।

ਆਈਫੋਨ 15 ਦੀ ਕੀਮਤ ਕਿੰਨੀ ਹੋਵੇਗੀ

iphone 15 Ultra

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਫੋਨ 15 ਅਲਟਰਾ ਪ੍ਰੋ ਮੈਕਸ ਦੀ ਥਾਂ ਲਵੇਗਾ। ਫਿਲਹਾਲ ਇਸ ਨੂੰ ਲਾਂਚ ਨਹੀਂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਇਸ ਦੀ ਕੀਮਤ ਬਾਰੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਆਈਫੋਨ 15 ਅਲਟਰਾ ਦੀ ਕੀਮਤ ਆਈਫੋਨ 14 ਪ੍ਰੋ ਮੈਕਸ ਨਾਲੋਂ ਬਹੁਤ ਜ਼ਿਆਦਾ ਹੋਵੇਗੀ। ਰਿਪੋਰਟ ਮੁਤਾਬਕ iPhone 15 Ultra ਦੀ ਕੀਮਤ iPhone 14 Pro Max ਤੋਂ 200 ਡਾਲਰ (ਕਰੀਬ 16,500 ਰੁਪਏ) ਜ਼ਿਆਦਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸਦੀ ਸ਼ੁਰੂਆਤੀ ਕੀਮਤ ਲਗਭਗ 1,299 ਡਾਲਰ (ਕਰੀਬ 1,80,000 ਰੁਪਏ) ਹੋ ਸਕਦੀ ਹੈ।

ਖਾਸ ਗੱਲ ਇਹ ਹੈ ਕਿ ਇਸ ਸਾਲ ਆਈਫੋਨ 14 ਪ੍ਰੋ ਮੈਕਸ ਸਭ ਤੋਂ ਮਹਿੰਗਾ ਸਮਾਰਟਫੋਨ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਐਪਲ ਆਈਫੋਨ ਦੇ ਇਤਿਹਾਸ ‘ਚ ਪਹਿਲੀ ਵਾਰ ਆਈਫੋਨ ਦਾ ਜਨਰੇਸ਼ਨ ਗੈਪ ਇੰਨਾ ਵਧ ਜਾਵੇਗਾ।

ਆਈਫੋਨ 15 ਅਲਟਰਾ ਦੇ ਫੀਚਰਸ

iphone 15 Ultra

ਆਈਫੋਨ 15 ਅਲਟਰਾ ਦੇ ਫੀਚਰਸ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਇਸ ‘ਚ ਵੱਖਰਾ ਡਿਜ਼ਾਈਨ ਦੇਖਣ ਨੂੰ ਮਿਲੇਗਾ। ਜੇਕਰ ਲੀਕ ਦੀ ਮੰਨੀਏ ਤਾਂ ਆਈਫੋਨ 15 ਅਲਟਰਾ ਟਾਈਟੇਨੀਅਮ ਦਾ ਬਣਿਆ ਹੋਵੇਗਾ। ਇਸ ਦੇ ਫਰੰਟ ‘ਤੇ 2 ਸੈਲਫੀ ਕੈਮਰੇ ਹੋਣਗੇ। ਇਸ ਤੋਂ ਇਲਾਵਾ USB-Type C ਪੋਰਟ ਹੋ ਸਕਦਾ ਹੈ। ਆਈਫੋਨ 13 ਅਤੇ 14 ਦੀ ਦਿੱਖ ਬਹੁਤ ਮਿਲਦੀ ਜੁਲਦੀ ਸੀ। ਇਸ ਦੇ ਨਾਲ ਹੀ ਸਮਾਰਟਫੋਨ ‘ਚ A16 ਤੋਂ ਵੀ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਨਵਾਂ ਮਾਡਲ ਜ਼ਿਆਦਾ ਰੈਮ ਦੇ ਨਾਲ ਆਵੇਗਾ।

 

ਇਹ ਵੀ ਪੜ੍ਹੋ: ਇਨ੍ਹਾਂ ਐਪਸ ਨੂੰ ਤੁਰੰਤ ਆਪਣੇ ਫੋਨ ਤੋਂ ਕਰੋ ਡਿਲੀਟ, ਨੋਟੀਫਿਕੇਸ਼ਨ ਜਾਰੀ

ਇਹ ਵੀ ਪੜ੍ਹੋ:  ਲਗਾਤਾਰ 5ਵੀਂ ਵਾਰ ਵਧਿਆ ਰੇਪੋ ਰੇਟ, ਲੋਨ ਹੋਰ ਮਹਿੰਗਾ ਹੋਵੇਗਾ

ਸਾਡੇ ਨਾਲ ਜੁੜੋ :  Twitter Facebook youtube

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT