होम / ਕੰਮ-ਦੀ-ਗੱਲ / Irrigation Department Of Punjab : ਨਰਵਾਣਾ ਬ੍ਰਾਂਚ ਤੋਂ 17000 ਏਕੜ ਬਰਾਨੀ ਜ਼ਮੀਨ ਦੀ ਸਿੰਚਾਈ ਹੋਵੇਗੀ, ਨਹਿਰੀ ਵਿਭਾਗ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

Irrigation Department Of Punjab : ਨਰਵਾਣਾ ਬ੍ਰਾਂਚ ਤੋਂ 17000 ਏਕੜ ਬਰਾਨੀ ਜ਼ਮੀਨ ਦੀ ਸਿੰਚਾਈ ਹੋਵੇਗੀ, ਨਹਿਰੀ ਵਿਭਾਗ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

BY: Kuldeep Singh • LAST UPDATED : January 24, 2024, 10:23 pm IST
Irrigation Department Of Punjab : ਨਰਵਾਣਾ ਬ੍ਰਾਂਚ ਤੋਂ 17000 ਏਕੜ ਬਰਾਨੀ ਜ਼ਮੀਨ ਦੀ ਸਿੰਚਾਈ ਹੋਵੇਗੀ, ਨਹਿਰੀ ਵਿਭਾਗ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਨਹਿਰੀ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰ, ਗੁਰਸ਼ਰਨਜੀਤ ਸਿੰਘ ਜਾਣਕਾਰੀ ਦੇਂਦੇ ਹੋਏ।

India News (ਇੰਡੀਆ ਨਿਊਜ਼), Irrigation Department Of Punjab, ਚੰਡੀਗੜ੍ਹ : ਖ਼ਬਰ ਖੇਤੀ ਸੈਕਟਰ ਨਾਲ ਸਬੰਧਤ ਹੈ। ਰਾਜਪੁਰਾ ਅਤੇ ਘਨੌਰ ਵਿਧਾਨ ਸਭਾ ਹਲਕਿਆਂ ਦੇ ਕਿਸਾਨਾਂ ਲਈ ਰਾਹਤ ਦੀ ਗੱਲ ਹੈ ਕਿ ਹੁਣ ਨਹਿਰੀ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਪਹੁੰਚ ਜਾਵੇਗਾ। ਪੰਜਾਬ ਦੇ ਨਹਿਰੀ ਵਿਭਾਗ (Irrigation Department Of Punjab) ਵੱਲੋਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਤਜਵੀਜ਼ ਨੂੰ ਅੱਜ ਨਹਿਰੀ ਮੰਡਲ ਅਫ਼ਸਰ ਦੇਵੀਗੜ੍ਹ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਜਾਵੇਗਾ।

17000 ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ

Irrigation Department Of Punjab

ਨਹਿਰੀ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰ, ਗੁਰਸ਼ਰਨਜੀਤ ਸਿੰਘ ਜਾਣਕਾਰੀ ਦੇਂਦੇ ਹੋਏ।

ਨਹਿਰ ‘ਤੇ ਪ੍ਰਾਜੈਕਟ ਨਹਿਰੀ ਵਿਭਾਗ ਦੀ ਤਜਵੀਜ਼ ਤਹਿਤ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਹਲਕਾ ਰਾਜਪੁਰਾ ਅਤੇ ਘਨੌਰ ਦੇ 40 ਪਿੰਡਾਂ ਦੀ 17000 ਏਕੜ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚੇਗਾ। ਨਹਿਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 40 ਪਿੰਡਾਂ ਵਿੱਚ ਨਹਿਰ ਦੇ ਨੇੜੇ ਪਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਜਿੱਥੇ ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਪਹੁੰਚ ਸਕਿਆ। ਪ੍ਰਸਤਾਵ ਤਹਿਤ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਖਾਲਿਆਂ ਅਤੇ ਜ਼ਮੀਨਦੋਜ਼ ਪਾਈਪਾਂ ਰਾਹੀਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾਵੇਗਾ।

40 ਪਿੰਡਾਂ ਦੇ ਲੋਕਾਂ ਦੀ ਸੁਣਵਾਈ ਦੌਰਾਨ ਪ੍ਰਸਤਾਵ ਪਾਸ

Irrigation Department Of Punjab

ਨਹਿਰੀ ਵਿਭਾਗ ਪੰਜਾਬ ਦੇ ਜ਼ਿਲ੍ਹੇਦਾਰ, ਗੁਰਸ਼ਰਨਜੀਤ ਸਿੰਘ ਨੇ ਦੱਸਿਆ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਅੱਜ ਨਹਿਰੀ ਮੰਡਲ ਅਫ਼ਸਰ ਦੇਵੀਗੜ੍ਹ ਬਰਾਂਚ ਵੱਲੋਂ 40 ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਕਾਰਵਾਈ ਦੌਰਾਨ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਾਉਣੀ ਦੀ ਫ਼ਸਲ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :Bharat Mala Project : ਨਿਰਮਾਣ ਅਧੀਨ ਐਕਸਪ੍ਰੈਸ ਵੇਅ ਕਾਰਨ ਨਹਿਰੀ ਪਾਣੀ ਦੀ ਨਿਕਾਸੀ ਵਿੱਚ ਵਿਘਨ ਪੈ ਰਿਹਾ, ਕਿਸਾਨਾਂ ਨੇ ਕੰਮ ਬੰਦ ਕਰਵਾ ਦਿੱਤਾ

 

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT