People Thirsty For Drinking Water
People Thirsty For Drinking Water
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕੌਂਸਲ ਦੇ ਟਿਊਵੈੱਲ ਤੋਂ ਮੁਹੱਲਾ ਮਹਿਤੀਆਂ ਵਾਲਾ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ। ਇਸ ਸਬੰਧੀ ਵਾਰਡ ਵਾਸੀਆਂ ਵੱਲੋਂ ਕਈ ਬਾਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਪਰ ਫੇਰ ਵੀ ਸਮੱਸਿਆ ਦਾ ਹੱਲ ਨਹੀਂ ਕੀਤਾਗਿਆ।
ਮੰਗਲਵਾਰ ਨੂੰ 11 ਵਜੇ ਵਾਰਡ ਦੀਆਂ ਔਰਤਾਂ ਸ਼ਿਕਾਇਤ ਲੈ ਕੇ ਐਮਸੀ ਦਫ਼ਤਰ ਪਹੁੰਚੀਆਂ। ਪਰ ਅਧਿਕਾਰੀਆਂ ਨੇ ਸ਼ਿਕਾਇਤ ਦਾ ਹੱਲ ਕਰਨ ਦੀ ਬਜਾਏ ਔਰਤਾਂ ਨੂੰ ਮੀਟਿੰਗ ਵਿੱਚ ਰੁੱਝੇ ਹੋਣ ਦੀ ਗੱਲ ਆਖੀ। ਘਰਾਂ ‘ਚ ਪਾਣੀ ਨਾ ਆਉਣ ਕਾਰਨ ਨਾਰਾਜ਼ ਔਰਤਾਂ ਕੌਂਸਲ ਤੋਂ ਵਾਪਸ ਨਹੀਂ ਪਰਤੀਆਂ ਤਾਂ ਦੋ ਘੰਟੇ ਬਾਅਦ ਈ.ਓ ਆਪਣੀ ਟੀਮ ਨਾਲ ਦਫਤਰ ਤੋਂ ਬਾਹਰ ਆ ਕੇ ਮੌਕਾ ਦੇਖਣ ਲਈ ਔਰਤਾਂ ਨਾਲ ਵਾਰਡ ‘ਚ ਪਹੁੰਚ ਗਏ। People Thirsty For Drinking Water
ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਟਿਊਬਵੈੱਲਾਂ ਤੋਂ ਘਰਾਂ ਤੱਕ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ। ਪਾਣੀ ਤੋਂ ਬਿਨਾਂ ਨਹਾਉਣ,ਕੱਪੜੇ ਧੋਣ ਅਤੇ ਰਸੋਈ ਦਾ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ। ਕੌਂਸਲ ਦੀ ਤਰਫੋਂ ਪਾਣੀ ਦੇ ਟੈਂਕਰ ਭੇਜ ਕੇ ਕੰਮ ਚਲਾਇਆ ਜਾ ਰਿਹਾ ਹੈ। ਪਰ ਟੈਂਕਰ ਦਾ ਪਾਣੀ ਦੂਸ਼ਿਤ ਹੈ। ਜਿਸ ਦੀ ਵਰਤੋਂ ਪੀਣ ਲਈ ਨਹੀਂ ਕੀਤੀ ਜਾ ਸਕਦੀ। ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਵਾਰਡ ਦੇ ਐਮਸੀ ਨੇ ਵੀ ਸਹਿਯੋਗ ਨਹੀਂ ਦਿੱਤਾ।– (ਰਜਿੰਦਰ ਕੌਰ,ਵਸਨੀਕ) People Thirsty For Drinking Water
ਇਲਾਕੇ ਦੀਆਂ ਔਰਤਾਂ ਸ਼ਿਕਾਇਤ ਲੈ ਕੇ ਨਗਰ ਕੌਂਸਲ ਦਫ਼ਤਰ ਪਹੁੰਚੀਆਂ ਸਨ। ਅਫਸਰਾਂ ਨੇ ਗੱਲ ਤੱਕ ਨਹੀਂ ਸੁਣੀ। ਦੋ ਘੰਟੇ ਇੰਤਜ਼ਾਰ ਕਰਵਾਉਣ ਤੋਂ ਬਾਅਦ ਈਓ ਅਪਣੇ ਦਫ਼ਤਰ ਤੋਂ ਬਾਹਰ ਆਇਆ। ਮਹਿਲਾਵਾਂ ਦੇ ਕਹਿਣ ‘ਤੇ ਅਧਿਕਾਰੀ ਮੌਕਾ ਦੇਖਣ ਵਾਰਡ ‘ਚ ਪਹੁੰਚ ਗਏ। ਜੇਕਰ ਦੋ ਦਿਨਾਂ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਧਰਨਾ ਦਿੱਤਾ ਜਾਵੇਗਾ। ਵਾਰਡ ਵਿੱਚ ਸਫਾਈ ਦਾ ਵੀ ਬੁਰਾ ਹਾਲ ਹੈ। ਸਫ਼ਾਈ ਦੇ ਬਦਲੇ ਵਾਧੂ ਪੈਸੇ ਨਹੀਂ ਦਿੱਤੇ ਜਾ ਸਕਦੇ। ਵਾਰਡ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ।– (ਭੂਮਿਕਾ,ਵਸਨੀਕ) People Thirsty For Drinking Water
ਵਾਰਡ ਵਾਸੀਆਂ ਦੀ ਸਮੱਸਿਆ ਸਬੰਧੀ ਮੀਟਿੰਗ ਕੀਤੀ ਜਾ ਰਹੀ ਸੀ। ਵਾਟਰ ਸਪਲਾਈ ਵਾਲਾ ਟਿਊਬਵੈੱਲ ਨਵਾਂ ਲਗਾਇਆ ਜਾਵੇਗਾ। ਪਰ ਫਿਰ ਵੀ ਆਰਜ਼ੀ ਤੌਰ ‘ਤੇ ਬੂਸਟਰ ਲਗਾ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਾਂ ਟਿਊਬਵੈੱਲ ਲਗਾਉਣ ਲਈ ਡੇਢ ਤੋਂ ਦੋ ਮਹੀਨੇ ਲੱਗ ਸਕਦੇ ਹਨ। ਸਫ਼ਾਈ ਲਈ ਕੁਝ ਪੈਸੇ ਰੱਖੇ ਗਏ ਹਨ। ਸ਼ਹਿਰ ਵਿੱਚ ਸਫਾਈ ਦਾ ਕੰਮ ਦਰੁੱਸਤ ਕੀਤਾ ਜਾ ਰਿਹਾ ਹੈ।-(ਜਗਜੀਤ ਸਿੰਘ ਸ਼ਾਹੀ,ਨਗਰ ਕੌਂਸਲ ਬਨੂੜ ਦੇ ਈ.ਓ.) People Thirsty For Drinking Water
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.