Phillaur Breaking News
Phillaur Breaking News : ਫਿਲੌਰ ਦੇ ਪਿੰਡ ਸਮਰਾੜੀ ‘ਚ ਬਾਬਾ ਨੂਰ ਸ਼ਾਹ ਜੀ ਦੇ ਅਸਥਾਨ ‘ਤੇ ਜੋੜ ਮੇਲੇ ਦੇ ਆਖਰੀ ਦਿਨ ਕਰੀਬ ਡੇਢ ਵਜੇ ਕੁਝ ਨੌਜਵਾਨਾਂ ਵੱਲੋਂ 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗਗਨਦੀਪ ਪੁੱਤਰ ਤਿਲਕ ਰਾਜ (ਸਾਬਕਾ ਪੁਲੀਸ ਅਧਿਕਾਰੀ) ਵਾਸੀ ਪਿੰਡ ਬੰਡਾਲਾ ਮੰਜਕੀ (ਜਲੰਧਰ) ਵਜੋਂ ਹੋਈ ਹੈ।
ਮੁੱਖ ਜਾਂਚ ਅਧਿਕਾਰੀ ਐੱਸ.ਐੱਚ.ਓ. ਫਿਲੌਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਦੀ ਜਾਂਚ ਚੱਲ ਰਹੀ ਹੈ ਪਰ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਮੁਤਾਬਕ ਇਹ ਇੱਕ ਸੋਚਿਆ-ਸਮਝਿਆ ਕਤਲ ਹੈ ਅਤੇ ਇਸ ਵਿੱਚ 8 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਇਨ੍ਹਾਂ ‘ਚੋਂ 6 ਲੋਕਾਂ ਦੇ ਨਾਂ ਸਾਹਮਣੇ ਆਏ ਹਨ ਅਤੇ ਬਾਕੀ 2 ਲੋਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਆਪਣੀ ਮਾਸੀ ਦੇ ਪਿੰਡ ਸਮਰਾਡੀ ਮੇਲਾ ਦੇਖਣ ਆਇਆ ਸੀ ਪਰ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਪੂਰੀ ਕਰ ਲਈ ਜਾਵੇਗੀ। ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਅਤੇ ਉਨ੍ਹਾਂ ਦੀ ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਜਲਦੀ ਹੀ ਸਾਰੇ ਤੱਥ ਸਾਹਮਣੇ ਆ ਜਾਣਗੇ।
Also Read : ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ 48 ਤਹਿਸੀਲਦਾਰਾਂ ਦੀ ਸੂਚੀ ਮੁੱਖ ਮੰਤਰੀ ਤੱਕ ਪਹੁੰਚੀ
Also Read : ਆਈਏਐਸ ਸੰਜੇ ਪੋਪਲੀ ਨੂੰ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ਦਿਤੀ
Also Read : ਸੀਐਮ ਮਾਨ ਨੇ ਸੰਗਰੂਰ ਵਿੱਚ ਮਾਡਰਨ ਲਾਇਬ੍ਰੇਰੀ ਦਾ ਉਦਘਾਟਨ ਕੀਤਾ
Get Current Updates on, India News, India News sports, India News Health along with India News Entertainment, and Headlines from India and around the world.