Vishwakarma Day
Vishwakarma Day
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਵਿੱਚ ਭਗਵਾਨ ਵਿਸ਼ਵਕਰਮਾ ਮੰਦਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਭਗਵਾਨ ਵਿਸ਼ਵਕਰਮਾ ਜਯੰਤੀ ਮੌਕੇ ਸਮਾਗਮ ਵਿੱਚ ਪੁੱਜੀਆਂ ਸੰਗਤਾਂ ਲਈ ਮੰਦਰ ਸਭਾ ਵੱਲੋਂ ਲੰਗਰ ਚਲਾਇਆ ਗਿਆ।
ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਸੁਸ਼ੋਭਿਤ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਵਿਸ਼ਵਕਰਮਾ ਸਭਾ ਦੇ ਪ੍ਰਧਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ |
ਸਮਾਗਮ ਦੌਰਾਨ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ| Vishwakarma Day
ਵਿਸ਼ਵਕਰਮਾ ਸਭਾ ਦੇ ਸਮੁੱਚੇ ਅਹੁਦੇਦਾਰਾਂ ਨੇ ਵਿਧਾਇਕ ਨੂੰ ਮੰਦਰ ਦਾ ਫਰਸ਼ ਉੱਚਾ ਕਰਨ ਦੀ ਮੰਗ ਸੌਂਪੀ। ਸਭਾ ਦੇ ਸਕੱਤਰ ਕਿਸ਼ੋਰ ਕੁਮਾਰ ਧੀਮਾਨ R.K.C ਨੇ ਦੱਸਿਆ ਕਿ ਮੁੱਖ ਮਾਰਗ ਦੇ ਨਵ ਨਿਰਮਾਣ ਦੇ ਕੰਮ ਦੌਰਾਨ ਮੁੱਖ ਸੜਕ ਦਾ ਲੇਬਲ ਉੱਚਾ ਹੋ ਗਿਆ ਹੈ। ਜਿਸ ਕਾਰਨ ਮੰਦਰ ‘ਚੋਂ ਪਾਣੀ ਦੀ ਨਿਕਾਸੀ ‘ਚ ਦਿੱਕਤ ਆ ਰਹੀ ਹੈ।
ਸਭਾ ਦੇ ਸਕੱਤਰ ਨੇ ਦੱਸਿਆ ਕਿ ਵਿਧਾਇਕ ਨੇ ਇਸ ਸਬੰਧੀ ਭਰੋਸਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੰਦਰ ਸਭਾ ਦੀ ਤਰਫੋਂ ਪਾਰਟੀ ਦੇ ਹਰ ਕੰਮ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। Vishwakarma Day
ਇਸ ਸਮਾਗਮ ਵਿੱਚ ਪਹੁੰਚੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ ਮੰਦਰ ਸਭਾ ਮੈਨੇਜਮੈਂਟ ਵੱਲੋਂ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ,ਸਤਨਾਮ ਸਿੰਘ ਜਲਾਲਪੁਰ ਕੋਆਰਡੀਨੇਟਰ,ਜਸਵਿੰਦਰ ਸਿੰਘ ਲਾਲਾ, ਰਣਜੀਤ ਸਿੰਘ,ਗੁਰਜੀਤ ਸਿੰਘ ਕਰਾਲਾ,ਇਲਾਵਾ ਕ੍ਰਿਸ਼ਨ ਕੁਮਾਰ ਲੱਕੀ ਸੰਧੂ, ਪ੍ਰਮਨ ਸਿੰਘ,ਬਬਲੀ,ਬਲਬੀਰ ਸਿੰਘ,ਪਵਨ ਕੁਮਾਰ ਨੇ ਵਿਧਾਇਕ ਦਾ ਧੰਨਵਾਦ ਕੀਤਾ। Vishwakarma Day
Also Read :ਨਾਜਾਇਜ਼ ਸਬਜ਼ੀ ਮੰਡੀਆਂ ‘ਤੇ ਐਸ.ਡੀ.ਐਮ ਹੋਏ ਸਖ਼ਤ Illegal Vegetable Markets
Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.