Delhi Crime News
ਇੰਡੀਆ ਨਿਊਜ਼ (ਦਿੱਲੀ) Delhi Crime news: ਦਿੱਲੀ ਦੇ ਇੱਕ ਡਾਕਟਰ ਨੂੰ ਆਪਣੀ ਪਤਨੀ ਨਾਲ ‘ਤਿੰਨ ਤਲਾਕ’ ਲੈਣਾ ਬਹੁਤ ਹੀ ਮਹਿੰਗਾ ਪਿਆ। ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਸਫ਼ਲਤਾ ਪ੍ਰਾਪਤ ਕਰਦੇ ਹੋਏ ਆਰੋਪੀ ਡਾਕਟਰ ਨੂੰ ਬੈਂਗਲੌਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਉਦੋਂ ਉਹ ਬ੍ਰਿਟੇਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਮਾਮਲੇ ਵਿੱਚ ਪੀੜਿਤਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ 2018 ਵਿੱਚ ਆਰੋਪੀ ਨੂੰ ਮਿਲੀ ਸੀ ਤੇ 2020 ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ ਸੀ। ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਆਰੋਪੀ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਦੀ ਤਿਆਰੀ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਪੜ੍ਹਾਈ ਵੱਲ ਆਪਣਾ ਧਿਆਨ ਦੇਣ ਲਈ ਦਿੱਲੀ ਜਾਣਾ ਚਾਹੁੰਦਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: Major Accident in Ajmer (Rajasthan) : ਵਿਆਹ ਤੋਂ ਪਰਤ ਰਿਹਾ ਪਰਿਵਾਰ ਹਾਦਸਾਗ੍ਰਸਤ, ਮਾਂ ਅਤੇ 2 ਮਾਸੂਮ ਬੱਚਿਆਂ ਦੀ ਹੋਈ ਮੌਤ
ਲਿਵ-ਇਨ ਪਾਰਟਨਰ ਦੇ ਸਾਹਮਣੇ ਦਿੱਤਾ ਤਿੰਨ-ਤਲਾਕ
ਇਸ ਦੇ ਆਧਾਰ ਉੱਤੇ ਆਰੋਪੀ ਵਿਆਹ ਲਈ ਇੱਕ ਸਾਲ ਦੇ ਅੰਦਰ ਹੀ ਪੂਰਵੀ ਵਿਨੋਦ ਨਗਰ ਵਿੱਚ ਰਹਿਣ ਲੱਗਾ, ਜਦਕਿ ਔਰਤ ਲਾਜਪਤ ਨਗਰ ਵਿੱਚ ਹੀ ਰਹਿੰਦੀ ਸੀ। ਇਸ ਤੋਂ ਬਾਅਦ ਪੀੜਿਤ ਨੇ ਪਤੀ ਦੇ ਵਿਵਹਾਰ ‘ਚ ਕਾਫ਼ੀ ਬਦਲਾਅ ਮਹਿਸੂਸ ਕੀਤਾ ਅਤੇ ਉਸ ਨੂੰ ਮਿਲਣ ਦੀ ਫ਼ੈਸਲਾ ਕੀਤਾ। ਇਸ ਦੇ ਅਧਾਰ ‘ਤੇ ਜਦ ਪੀੜਿਤ ਪਿਛਲੇ ਸਾਲ 13 ਅਕਤੂਬਰ ਨੂੰ ਆਪਣੇ ਪਤੀ ਨੂੰ ਮਿਲਣ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਹ ਉੱਥੇ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ, ਜਿਸ ਤੋਂ ਬਾਅਦ ਆਰੋਪੀ ਨੇ ਆਪਣੀ ਪਤਨੀ ਨਾਲ ਕਾਫ਼ੀ ਕੁੱਟਮਾਰ ਕੀਤੀ ਤੇ ਆਪਣੀ ਲਿਵ-ਇਨ ਪਾਰਟਨਰ ਦੇ ਸਾਹਮਣੇ ਉਸ ਨੇ ਤਿੰਨ ਤਲਾਕ ਲੈ ਲਿਆ।
ਵਿਦੇਸ਼ ਭੱਜ ਰਿਹਾ ਸੀ ਆਰੋਪੀ
ਪੀੜਿਤ ਔਰਤ ਦੀ ਸ਼ਿਕਾਇਤ ਉੱਤੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਤਕਨੀਤੀ ਨਿਗਰਾਨੀ ਦੇ ਬਾਅਦ ਇਹ ਪਤਾ ਲੱਗਿਆ ਕਿ ਆਰੋਪੀ ਬੈਂਗਲੌਰ ਹਵਾਈ ‘ਤੇ ਹੈ ਅਤੇ ਬ੍ਰਿਟੇਨ ਭੱਜਣ ਦੀ ਕੋਸ਼ਿਸ਼ ਰਿਹਾ ਸੀ।
Get Current Updates on, India News, India News sports, India News Health along with India News Entertainment, and Headlines from India and around the world.