Delhi Police seized 22 Ton heroin
ਇੰਡੀਆ ਨਿਊਜ਼, ਦਿੱਲੀ ਨਿਊਜ਼ (Delhi Police seized heroin): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੁੱਧਵਾਰ ਨੂੰ ਡਰੱਗਜ਼ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਹੈ। ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐੱਚਐੱਸ ਧਾਲੀਵਾਲ ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਬਰਾਮਦਗੀ ਮੁੰਬਈ ਦੇ ਨਵਾਂ ਸ਼ੇਵਾ ਪੋਰਟ ਦੇ ਇੱਕ ਕੰਟੇਨਰ ਤੋਂ ਕੀਤੀ ਗਈ ਹੈ, ਜਿਸ ਦਾ ਵਜ਼ਨ ਕਰੀਬ 22 ਟਨ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 1,725 ਕਰੋੜ ਰੁਪਏ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਡਰੱਗ ਨੂੰ ਭੇਜਣ ਵਾਲਾ ਇੱਕ ਅਫਗਾਨ ਨਾਗਰਿਕ ਹੈ ਜੋ ਪਾਕਿਸਤਾਨ ਵਿੱਚ ਹੈ। ਇਸ ਡਰੱਗ ਨੂੰ ਭੇਜਣ ਵਾਲੀ ਕੰਪਨੀ ਅਫਗਾਨਿਸਤਾਨ ਦੀ ਹੈ ਅਤੇ ਭੇਜਣ ਵਾਲੀ ਕੰਪਨੀ ਦੁਬਈ ਦੀ ਹੈ। ਪੁਲਸ ਨੇ ਦੱਸਿਆ ਕਿ ਉਕਤ ਅਫਗਾਨ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਿੱਲੀ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੋਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਨਸ਼ਾ ਵੇਚ ਕੇ ਤੁਰਕੀ, ਪੁਰਤਗਾਲ, ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਨ ਆਦਿ ਦੇਸ਼ਾਂ ਨੂੰ ਪੈਸਾ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ: ਇੰਗਲੈਂਡ ਵਿਚ ਮੰਦਰ ਦੇ ਸਾਹਮਣੇ ਪ੍ਰਦਰਸ਼ਨ
ਇਹ ਵੀ ਪੜ੍ਹੋ: ਰਾਜੂ ਸ਼੍ਰੀਵਾਸਤਵ ਦੇ ਦਿਲ ਦਾ ਇੱਕ ਵੱਡਾ ਹਿੱਸਾ ਪੂਰੀ ਤਰਾਂ ਬਲੋਕ ਪਾਇਆ ਗਿਆ
ਇਹ ਵੀ ਪੜ੍ਹੋ: ਟਰੱਕ ਨੇ ਫੁੱਟਪਾਥ ‘ਤੇ ਸੁੱਤੇ 6 ਲੋਕਾਂ ਨੂੰ ਕੁੱਚਲਿਆ, 4 ਦੀ ਮੌਤ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.