FILE PHOTO
Major Accident in Ajmer (Rajasthan) : ਰਾਜਸਥਾਨ (Rajasthan) ਦੇ ਅਜਮੇਰ (Ajmer) ਸ਼ਹਿਰ ਦੇ ਕੇਕੜੀ ‘ਚ ਇੱਕ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ‘ਚ ਸਵਾਰ ਮਾਂ, ਧੀ ਅਤੇ ਪੁੱਤਰ ਦੀ ਮੌਤ ਹੋ ਗਈ। ਹਾਦਸਾ ਹੁੰਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਨੋਂ ਦੇ ਨਵਾਂ ਪਿੰਡ ਦਾ ਰਹਿਣ ਵਾਲਾ ਭਾਗਚੰਦ ਰੈਗਰ (36) ਆਪਣੀਆਂ ਦੋ ਪਤਨੀਆਂ ਮਾਇਆ (33) ਅਤੇ ਅਨੀਤਾ (30), ਪੁੱਤਰ ਰਾਹੁਲ (4) ਅਤੇ ਬੇਟੀ ਕਿਰਨ (7) ਦੇ ਨਾਲ ਇੱਕ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਵਾਪਿਸ ਪਰਤ ਰਹੇ ਸਨ ਕਿ ਉਸ ਦੀ ਆਈ-10 ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਕਾਰ ਸੜਕ ਕਿਨਾਰੇ ਖਾਈ ‘ਚ ਜਾ ਡਿੱਗੀ। ਹਾਦਸੇ ਵਿੱਚ ਮਾਇਆ, ਬੇਟੀ ਕਿਰਨ ਅਤੇ ਬੇਟੇ ਰਾਹੁਲ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।
Get Current Updates on, India News, India News sports, India News Health along with India News Entertainment, and Headlines from India and around the world.