First monkeypox patient dies in India
ਇੰਡੀਆ ਨਿਊਜ਼, Monkeypox Update: ਹੁਣ ਤੱਕ ਦੇਸ਼ ਭਰ ਵਿੱਚ ਕੋਰੋਨਾ ਨਾਲ ਮੌਤਾਂ ਦੀਆਂ ਖਬਰਾਂ ਆ ਰਹੀਆਂ ਸਨ ਪਰ ਹੁਣ monkeypox ਨਾਲ ਇੱਕ ਮਰੀਜ਼ ਦੀ ਮੌਤ ਦੀ ਖਬਰ ਵੀ ਆਈ ਹੈ, ਜਿਸ ਨੇ ਸਿਹਤ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀ ਹਾਂ, ਭਾਰਤ ਦੇ ਕੇਰਲ ਵਿੱਚ monkeypox ਦੇ ਪਹਿਲੇ ਮਰੀਜ਼ ਦੀ ਮੌਤ ਦਰਜ ਕੀਤੀ ਗਈ ਹੈ।
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਦੱਸਿਆ ਕਿ ਉਕਤ ਨੌਜਵਾਨ, ਜੋ ਕਿ ਕੁਝ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਆਇਆ ਸੀ, ਉਸਦੀ ਤ੍ਰਿਸ਼ੂਰ ‘ਚ ਮੌਤ ਹੋ ਗਈ। ਦੱਸਣਯੋਗ ਹੈ ਕਿ ਕੇਰਲ ‘ਚ ਹਾਲ ਹੀ ‘ਚ monkeypox ਦੇ ਤਿੰਨ ਮਰੀਜ਼ ਮਿਲੇ ਹਨ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਚੁੱਕੀ ਹੈ।
ਮਰਨ ਵਾਲਾ ਮਰੀਜ਼ ਤ੍ਰਿਸ਼ੂਰ ਦੇ ਪੁਨੀਯੂਰ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਸੀ, ਜਿਸ ਨੂੰ ਯੂਏਈ ਤੋਂ ਵਾਪਸ ਆਉਣ ਤੋਂ ਕੁਝ ਦਿਨ ਬਾਅਦ ਤ੍ਰਿਸ਼ੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਕੇਰਲ ਦੇ ਸਿਹਤ ਵਿਭਾਗ ਨੇ ਅਲਾਪੁਝਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ) ਦੀ ਕੇਰਲ ਯੂਨਿਟ ਨੂੰ ਆਪਣੇ ਸੈਂਪਲ ਭੇਜੇ ਸਨ।
ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, monkeypox ਸੰਕਰਮਿਤ ਮਰੀਜ਼ ਨੂੰ 21 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਚਿਹਰੇ ‘ਤੇ ਥ੍ਰੀ-ਲੇਅਰ ਮਾਸਕ ਪਹਿਨਣ ਦੇ ਨਾਲ-ਨਾਲ ਹੱਥ ਧੋਦੇ ਰਹੋ। ਜ਼ਖ਼ਮ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੋ ਤਾਂ ਜੋ ਵਾਇਰਸ ਅੱਗੇ ਨਾ ਫੈਲ ਸਕੇ। ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਹਸਪਤਾਲ ‘ਚ ਰਹਿਣਾ ਪਵੇਗਾ। ਹਾਲਾਂਕਿ ਅਜਿਹੇ ਸਿਹਤ ਕਰਮਚਾਰੀਆਂ ਦੀ 21 ਦਿਨਾਂ ਤੱਕ ਨਿਗਰਾਨੀ ਬਹੁਤ ਜ਼ਰੂਰੀ ਹੈ। monkeypox ਦੇ ਮਰੀਜ਼ਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਵੱਖਰਾ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ: ਜਾਣੋ ਅੱਜ ਦੇ ਸੋਨੇ ਅਤੇ ਚਾਂਦੀ ਦੀ ਕੀਮਤ
ਇਹ ਵੀ ਪੜ੍ਹੋ: ਮਾਲੇਰਕੋਟਲਾ ‘ਚ ‘ਆਪ’ ਕੌਂਸਲਰ ਦੀ ਗੋਲੀ ਮਾਰ ਕੇ ਹੱਤਿਆ
ਇਹ ਵੀ ਪੜ੍ਹੋ: West Bengal: ਕੂਚ ਬਿਹਾਰ ‘ਚ ਵੱਡਾ ਹਾਦਸਾ, 10 ਕਾਵਡਿਆ ਦੀ ਕਰੰਟ ਲੱਗਣ ਨਾਲ ਮੌਤ
ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ
ਇਹ ਵੀ ਪੜ੍ਹੋ: ਅੱਜ ਹੋਵੇਗਾ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੀ-20 ਮੈਚ
ਸਾਡੇ ਨਾਲ ਜੁੜੋ : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.