Nikki Yadav Murder
Nikki Yadav Murder: ਦਿੱਲੀ ਪੁਲਿਸ ਨੇ ਨਿੱਕੀ ਕਤਲ ਕੇਸ ਵਿੱਚ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਮੁਤਾਬਿਕ ਸਾਹਿਲ ਗਹਿਲੋਤ ਵਿਆਹ ਕਰਨ ਦੇ 2 ਦਿਨ ਬਾਅਦ ਨਿੱਕੀ ਦੀ ਲਾਸ਼ ਨੂੰ ਢਾਬੇ ‘ਤੇ ਦੇਖਣ ਗਿਆ ਸੀ। ਉਹ ਇਹ ਦੇਖਣ ਚਾਹੁੰਦਾ ਸੀ ਕਿ ਫ੍ਰਿਜ਼ ਨੂੰ ਕਿਸੇ ਨੇ ਖੋਲ੍ਹਿਆ ਤਾਂ ਨਹੀਂ ਜਾਂ ਢਾਬੇ ‘ਤੇ ਕੋਈ ਗਿਆ ਤਾਂ ਨਹੀਂ ਸੀ। ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸਾਹਿਲ ਨੇ 9 ਫਰਵਰੀ 2023 ਨੂੰ ਆਪਣੇ ਮੰਗਨੀ ਵਾਲੇ ਦਿਨ ਦੋਸਤਾਂ ਨਾਲ ਡਾਂਸ ਕੀਤਾ ਸੀ ਅਤੇ ਮੰਗਨੀ ਵਾਲੇ ਵਾਲੀ ਰਾਤ ਉਸ ਦੀ ਨਿੱਕੀ ਯਾਦਵ ਨਾਲ ਲੜਾਈ ਹੋ ਗਈ ਅਤੇ ਸਾਹਿਲ ਨੇ ਨਿੱਕੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਸਾਹਿਲ ਨੇ ਨਿੱਕੀ ਦੀ ਲਾਸ਼ ਨੂੰ ਢਾਬੇ ਦੇ ਇੱਕ ਫ੍ਰਿਜ਼ ਵਿੱਚ ਰੱਖ ਦਿੱਤਾ ਜਿਸ ਤੋਂ ਬਾਅਦ ਅਗਲੇ ਦਿਨ ਸਾਹਿਲ ਨੇ ਵਿਆਹ ਕਰ ਲਿਆ।
ਦਿੱਲੀ ਪੁਲਿਸ ਦੇ ਇੱਕ ਉੱਚ ਅਧਿਕਾਰੀ ਮੁਤਾਬਕ ਪੁੱਛਗਿੱਛ ਵਿੱਚ ਸਾਹਿਲ ਨੇ ਦੱਸਿਆ ਕਿ ਸਾਹਿਲ ਇਹ ਫ਼ੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਉਹ ਨਿੱਕੀ ਨਾਲ ਰਹਿਣਾ ਚਾਹੁੰਦਾ ਹੈ ਜਾ ਫਿਰ ਆਪਣੇ ਮਾਤਾ-ਪਿਤਾ ਦੇ ਪਸੰਦ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਸਮੇਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਟਨਾ ਤੋਂ ਕਰੀਬ 15 ਦਿਨ ਪਹਿਲਾਂ ਨਿੱਕੀ ਯਾਦਵ ਦੇ ਘਰ ਤੋਂ ਨਿਕਲ ਗਿਆ ਸੀ, ਪਰ 9 ਫਰਵਰੀ ਨੂੰ ਆਪਣੀ ਮੰਗਨੀ ਤੋਂ ਬਾਅਦ, ਉਹ ਉੱਤਮ ਨਗਰ ਵਿੱਚ ਉਸ ਦੇ ਘਰ ਗਿਆ ਅਤੇ ਸਾਹਿਲ ਤੇ ਨਿੱਕੀ ਨੇ ਨਾਲ ਸਮੇਂ ਬਿਤਾਇਆ।
ਨਿੱਕੀ ਨੇ ਸਾਹਿਲ ਨਾਲ ਪਹਿਲਾਂ ਤੋਂ ਹੀ ਗੋਆ ਜਾਣ ਦੀ ਯੋਜਨਾ ਬਣਾਈ ਸੀ ਅਤੇ ਟਿਕਟ ਵੀ ਬੁੱਕ ਕਰ ਲਈ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਪਲਾਨ ਨੂੰ ਬਦਲ ਲਿਆ ਅਤੇ ਹਿਮਾਚਲ ਪ੍ਰਦੇਸ਼ ਜਾਣ ਦਾ ਫ਼ੈਸਲਾ ਕੀਤਾ। ਉਹ ਆਪਣੀ ਕਾਰ ਵਿੱਚ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਗਏ, ਜਿੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਅੰਦਰ ਵਿਹਾਰ ਬੱਸ ਟਰਮੀਨਲ ਤੋਂ ਬੱਸ ਫੜਣੀ ਹੋਵੇਗੀ, ਪਰ ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਸ ਕਸ਼ਮੀਰੀ ਗੇਟ ਆਈਐਸਬੀਟੀ ਤੋਂ ਸ਼ੁਰੂ ਹੋਵੇਗੀ।
ਪੁਲਿਸ ਮੁਤਾਬਿਕ ਕਸ਼ਮੀਰੀ ਗੇਟ ‘ਤੇ ਪਹੁੰਚਣ ਤੋਂ ਬਾਅਦ ਕਾਰ ‘ਚ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਜੋ ਲੜਾਈ ‘ਚ ਬਦਲ ਗਈ। ਗੁੱਸੇ ਵਿੱਚ, ਸਾਹਿਲ ਨੇ ਉਸਦੀ ਕਾਰ ਵਿੱਚ ਉਸਨੂੰ (ਨਿੱਕੀ) ਮਾਰ ਦਿੱਤਾ। ਪੁੱਛਗਿੱਛ ਦੌਰਾਨ ਸਾਹਿਲ ਨੇ ਪੁਲਿਸ ਨੂੰ ਦੱਸਿਆ ਕਿ ਨਿੱਕੀ ਨੇ ਕੁੜਮਾਈ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
Get Current Updates on, India News, India News sports, India News Health along with India News Entertainment, and Headlines from India and around the world.