pulwama attack
ਇੰਡੀਆ ਨਿਊਜ਼ (ਦਿੱਲੀ) Pulwama Attack 4th Anniversary: ਅੱਜ 14 ਫਰਵਰੀ ਦੇ ਦਿਨ ਹੀ 4 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਆਂਤਕੀ ਹਮਲਾ ਹੋਇਆ ਸੀ। ਇਹ ਹਮਲਾ ਭਾਰਤ ਵਿੱਚ ਵੱਡੇ ਹਮਲਿਆਂ ਵਿੱਚੋਂ ਇੱਕ ਸੀ। ਹਮਲੇ ਵਿੱਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸੀ। ਹਾਲਾਂਕਿ ਇਸ ਹਮਲੇ ਤੋਂ ਬਾਅਦ ਭਾਰਤ ਨੇ ਜਿਸ ਤਰੀਕੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ, ਅਜਿਹਾ ਪਹਿਲਾ ਕਦੇ ਨਹੀਂ ਹੋਇਆ। ਭਾਰਤ ਦੇ ਬਹਾਦੁਰ ਸੈਨਿਕਾਂ ਨੇ ਹਮਲੇ ਜਾ ਜਵਾਬ ਬਾਲਾਕੋਟ ਸਰਜੀਕਲ ਸਟ੍ਰਾਈਕ ਦੇ ਰੂਪ ਵਿੱਚ ਦਿੱਤਾ।
ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਪਹਿਲਾ ਆਂਤਕੀ ਠਿਕਾਣਿਆਂ ਨੂੰ ਨਸ਼ਟ ਕੀਤਾ। ਅੱਜ ਇਸ ਮੌਕੇ ‘ਤੇ ਜਾਣਦੇ ਹਾਂ ਕਿ ਆਖਿਰ 14 ਫਰਵਰੀ 2019 ਨੂੰ ਕੀ ਹੋਇਆ ਸੀ ਅਤੇ ਇਸ ਹਮਲੇ ਤੋਂ ਬਾਅਦ ਕੀ-ਕੀ ਹੋਇਆ।
ਹੋਰ ਖ਼ਬਰਾਂ ਪੜਨ ਲਈ ਕਰੋ ਇੱਥੇ ਕਲਿੱਕ: Transgender Parent: ਭਾਰਤ ਦੇ ਪਹਿਲੇ ‘ਬਾਇਓਲੋਜੀਕਲ’ ਟ੍ਰਾਂਸ ਮਾਤਾ-ਪਿਤਾ ਬਣਨ ਦੀ ਕਹਾਣੀ
pulwama attack
ਇਹ ਮਿਤੀ ਸੀ 14 ਫਰਵਰੀ ਅਤੇ ਸਾਲ 2019। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਹੋ ਕੇ ਸੀਆਰਪੀਐਫ਼ ਦਾ ਇੱਕ ਕਾਫਿਲਾ ਜਾ ਰਿਹਾ ਸੀ। ਇਸ ਕਾਫ਼ਿਲੇ ਵਿੱਚ ਜ਼ਿਆਦਾਤਰ ਬੱਸਾਂ ਸਨ ਜਿਨ੍ਹਾਂ ਵਿੱਚ ਜਵਾਨ ਬੈਠੇ ਸਨ। ਜਦੋਂ ਇਹ ਕਾਫ਼ਿਲਾ ਪੁਲਵਾਮਾ (Pulwama) ਪਹੁੰਚਿਆ, ਉਸ ਸਮੇਂ ਦੂਜੇ ਪਾਸੇ ਤੋਂ ਇੱਕ ਕਾਰ ਆਈ ਅਤੇ ਜਵਾਨਾ ਨਾਲ ਭਰੀ ਬੱਸ ਵਿੱਚ ਜਾ ਟਕਰਾਈ। ਇਸ ਕਾਰ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਰੱਖਿਆ ਹੋਇਆ ਸੀ। ਜਿਵੇਂ ਕਾਰ ਬੱਸ ਨਾਲ ਟਕਰਾਈ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ CRPF ਦੇ 40 ਜਵਾਨ ਸ਼ਹੀਦ ਹੋ ਗਏ।
ਪੁਲਵਾਮਾ ਵਿੱਚ ਆਂਤਕੀ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤੀ ਦਿਖਾਉਂਦੇ ਹੋਏ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੜੇ ਕਦਮ ਚੁੱਕੇ। ਜਿਸ ਨਾਲ ਪਾਕਿਸਤਾਨ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
Get Current Updates on, India News, India News sports, India News Health along with India News Entertainment, and Headlines from India and around the world.