file photo
Turkey Syria: ਭੂਚਾਲ ਦੇ ਕਾਰਨ ਤੁਰਕੀ (Turkey) ਅਤੇ ਸੀਰੀਆ (Syria) ‘ਚ ਲਗਾਤਾਰ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ ਜਦਕਿ ਹਾਲੇ ਵੀ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ W.H.O. ਦੇ ਅਨੁਸਾਰ ਮੌਤ ਦਾ ਅੰਕੜਾ 20 ਹਜ਼ਾਰ ਤੋਂ ਪਾਰ ਹੋ ਸਕਦਾ ਹੈ। ਉੱਥੇ ਹੀ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਤੁਰਕੀ ‘ਚ 7108 ਤੇ ਸੀਰੀਆ ‘ਚ 2612 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਤੁਰਕੀ ‘ਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 34,810 ਅਤੇ ਸੀਰੀਆ ‘ਚ 3,849 ਦੱਸੀ ਜਾ ਰਹੀ ਹੈ। ਇੱਕ ਅਨੁਮਾਨ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7,926 ਹੋ ਗਈ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇੱਥੇ ਟੈਕਟੋਨਿਕ ਪਲੇਟਸ 10 ਫੁੱਟ ਖ਼ਿਸਕ ਚੁੱਕੀ ਹੈ। ਇਟਲੀ ਦੇ ਭੂਚਾਲ ਵਿਗਿਆਨੀ ਡਾ: ਕਾਰਲੋ ਡੋਗਲਿਓਨੀ ਦਾ ਕਹਿਣਾ ਹੈ ਕਿ ਤੁਰਕੀ ਅਤੇ ਸੀਰੀਆ ਦੀ ਜ਼ਮੀਨ ਲਗਭਗ 20 ਫੁੱਟ ਅੰਦਰ ਧੱਸ ਗਈ ਹੈ।
ਇਸ ਦੇ ਨਾਲ ਹੀ ਸੀਰੀਆ ਦੇ ਅਲੇਪੋ ਸ਼ਹਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬਚਾਅ ਟੀਮ ਬਚਾਅ ਕਾਰਜ ‘ਚ ਲੱਗੀ ਹੋਈ ਹੈ। ਦੱਸ ਦੇਈਏ ਕਿ ਉੱਥੇ ਹੀ ਮਲਬੇ ਦੇ ਢੇਰ ਹੇਠ ਬੱਚੇ ਦੇ ਚੀਕਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸਨ ਜਿਸ ਤੋਂ ਬਾਅਦ ਬਚਾਅ ਟੀਮ ਹਰਕਤ ਵਿੱਚ ਆਉਂਦਿਆ ਮਲਬੇ ਹੇਠਾਂ ਫੱਸੇ ਲੋਕਾਂ ਨੂੰ ਬਚਾਉਣ ਵਿੱਚ ਲੱਗ ਗਈ।
ਜਦੋਂ ਬਚਾਅ ਟੀਮ ਨੇ ਮਲਬਾ ਚੁੱਕ ਕੇ ਦੇਖਿਆ ਤਾਂ ਉੱਥੇ ਹੈਰਾਨ ਕਰਨ ਵਾਲਾ ਨਜ਼ਾਰਾ ਸਾਹਮਣੇ ਆਇਆ। ਕਿਉਂਕਿ ਮਲਬੇ ਹੇਠ ਦੱਬੀ ਮਾਂ ਨੇ ਧੀ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਨਮ ਤੋਂ ਕਰੀਬ 10 ਘੰਟੇ ਬਾਅਦ ਬਚਾਅ ਟੀਮ ਨੇ ਬੱਚੀ ਨੂੰ ਬਾਹਰ ਕੱਢਿਆ। ਫਿਲਹਾਲ ਬੱਚੀ ਠੀਕ ਹੈ।
ਭੂਚਾਲ ਕਾਰਨ ਹੋਏ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੀਰੀਆ ਦੇ ਜਿੰਦਰੀਸ ਸ਼ਹਿਰ ਦਾ ਹੈ। ਜਿਸ ‘ਚ ਇੱਕ ਪਿਤਾ ਮਲਬੇ ਹੇਠਾਂ ਦੱਬੀ ਆਪਣੀ ਮ੍ਰਿਤਕ ਧੀ ਦਾ ਹੱਥ ਫੜ੍ਹ ਕੇ ਲਗਾਤਾਰ ਰੋ ਰਿਹਾ ਹੈ। ਉਸ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਅਤੇ ਉਹ ਲਗਾਤਾਰ ਬੱਚੀ ਨੂੰ ਚੁੰਮ ਰਿਹਾ ਹੈ।
ਸੀਰੀਆ’ਚ ਇੱਕ ਛੋਟੀ ਬੱਚੀ ਦੀ ਵੀਡੀਓ ਸਾਹਮਣੇ ਆਈ ਹੈ,ਜਿਸ ਦਾ ਪੂਰਾ ਪਰਿਵਾਰ ਭੂਚਾਲ ਦੀ ਲਪੇਟ ‘ਚ ਆ ਕੇ ਆਪਣੀ ਜਾਨ ਗੁਆ ਚੁੱਕਾ ਹੈ। ਉੱਥੇ ਹੀ ਇੱਕ ਹੋਰ ਵੀਡੀਓ ‘ਚ ਜ਼ਖਮੀ ਬੱਚਾ ਪੰਘੂੜੇ ‘ਤੇ ਪਿਆ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਉਸ ਦੇ ਹੱਥ ‘ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਹ ਕੇਲਾ ਖਾਂਦਾ ਨਜ਼ਰ ਆ ਰਿਹਾ ਹੈ।
ਤੁਰਕੀ ਦੇ ਹਤਾਏ ਸ਼ਹਿਰ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਨੇ ਹਰ ਕਿਸੇ ਦੇ ਦਿਲ ਨੂੰ ਛੂਹ ਲਿਆ ਹੈ। ਇੱਥੇ ਬਚਾਅ ਟੀਮ ਨੇ ਇੱਕ 7 ਸਾਲ ਦੀ ਬੱਚੀ ਨੂੰ ਮਲਬੇ ‘ਚੋਂ ਸੁਰੱਖਿਅਤ ਬਾਹਰ ਕੱਢਿਆ ਜਿਸ ਤੋਂ ਬਾਅਦ ਬੱਚੀ ਲਗਾਤਾਰ ਰੋ ਰਹੀ ਸੀ ਅਤੇ ਉਸ ਨੇ ਬਚਾਅ ਟੀਮ ਨੂੰ ਪੁੱਛਿਆ- “ਮੇਰੀ ਮਾਂ ਕਿੱਥੇ ਹੈ”?
ਉੱਥੇ ਹੀ ਸੀਰੀਆ ‘ਚ ਇੱਕ ਬਹੁਤ ਹੀ ਭਾਵੁਕ ਕਰਨ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਲੜਕੀ ਆਪਣੇ ਛੋਟੇ ਭਰਾ ਸਮੇਤ 17 ਘੰਟਿਆਂ ਤੋਂ ਮਲਬੇ ਹੇਠਾਂ ਦੱਬੀ ਹੋਈ ਸੀ ਅਤੇ ਬਚਾਅ ਟੀਮ ਨੂੰ ਕਹਿ ਰਹੀ ਹੈ ਕਿ ਅੰਕਲ, “ਤੁਸੀਂ ਸਾਨੂੰ ਇੱਥੋਂ ਬਾਹਰ ਕੱਢ ਦਿਉ। ਮੈਂ ਹਮੇਸ਼ਾ ਤੁਹਾਡੀ ਦਾਸੀ ਬਣ ਕੇ ਰਹਾਂਗੀ।” ਟੀਮ ਵੱਲੋਂ ਦੋਵਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਤੁਰਕੀ ਦੇ ਸ਼ਹਿਰ ਕਹਿਰਾਮਨਮਾਰਸ ਵਿੱਚ ਵੀ ਇੱਕ ਪਿਤਾ ਆਪਣੀ ਮਰੀ ਹੋਈ ਧੀ ਦਾ ਹੱਥ ਫੜ੍ਹ ਕੇ ਬੈਠਾ ਰਿਹਾ। ਉਸ ਦੀ 15 ਸਾਲਾਂ ਧੀ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਸੀ।
Get Current Updates on, India News, India News sports, India News Health along with India News Entertainment, and Headlines from India and around the world.