BJPAshwini Sharma
Ashwini Sharma
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਤੋਂ ਸੂਚਨਾ ਮਿਲ ਰਹੀ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੂਜੀ ਪਾਰੀ ਖੇਡ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਲ ਬਾਅਦ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਰਜਕਾਲ ਜਨਵਰੀ ‘ਚ ਖਤਮ ਹੋ ਰਿਹਾ ਹੈ।
ਹਾਲਾਂਕਿ ਭਾਜਪਾ ਦੇ ਚੋਟੀ ਦੇ ਨੇਤਾਵਾਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਇਕ ਵਾਰ ਫਿਰ ਅਸ਼ਵਨੀ ਸ਼ਰਮਾ ਨੂੰ ਸੂਬਾ ਪ੍ਰਧਾਨ ਦਾ ਮੌਕਾ ਦੇ ਸਕਦੀ ਹੈ। Ashwini Sharma
ਅਸ਼ਵਨੀ ਸ਼ਰਮਾ ਤੋਂ ਪਹਿਲਾਂ ਸਵੇਤ ਮਲਿਕ ਭਾਜਪਾ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਜਦਕਿ ਬਾਕੀ ਸੂਬਾ ਟੀਮ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਪਾਰਟੀ ਵਿੱਚ ਸ਼ਾਮਲ ਹੋਏ ਅਕਾਲੀ ਅਤੇ ਕਾਂਗਰਸੀ ਆਗੂਆਂ ਫਤਿਹਜੰਗ ਬਾਜਵਾ, ਬਲਵੀਰ ਸਿੰਘ ਸਿੱਧੂ, ਪ੍ਰਮਿੰਦਰ ਬਰਾੜ ਅਤੇ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। Ashwini Sharma
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਪੁਰਾਣੀ ਟੀਮ ਵਿੱਚ ਜੀਵਨ ਗੁਪਤਾ, ਦਿਆਲ ਸੋਢੀ,ਰਾਕੇਸ਼ ਰਾਠੌਰ ਅਤੇ ਰਾਜੇਸ਼ ਬਾਘਾ ਨੂੰ ਨਵੀਂ ਟੀਮ ਵਿੱਚ ਥਾਂ ਨਹੀਂ ਮਿਲ ਸਕਦੀ। ਹਾਲਾਂਕਿ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਹੈ। ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁੱਜ ਸਪਸ਼ਟ ਹੋ ਜਾਵੇਗਾ। Ashwini Sharma
Also Read :SYL ਨਹਿਰ ‘ਤੇ ਪਹੁੰਚੀ ਖੁਫੀਆ ਵਿਭਾਗ ਦੀ ਟੀਮ SYL Canal
Also Read :ਨਾਜਾਇਜ਼ ਮਾਈਨਿੰਗ: ਐਸਵਾਈਐਲ ਨਹਿਰ ‘ਤੇ ਪੈਮਾਇਸ਼ ਲਈ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ Illegal Mining
Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug
Get Current Updates on, India News, India News sports, India News Health along with India News Entertainment, and Headlines from India and around the world.