Allotment Of Liquor Contract
India News (ਇੰਡੀਆ ਨਿਊਜ਼), Allotment Of Liquor Contract, ਚੰਡੀਗੜ੍ਹ : ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੇ ਐੱਲ-2 ਅਤੇ ਐੱਲ-14A ਲਾਇਸੈਂਸਾਂ ਦੀ ਅਲਾਟਮੈਂਟ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਰਾਹੀਂ ਪਿਛਲੇ ਸਾਲ ਦੇ 469 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ 12.5 ਪ੍ਰਤੀਸ਼ਤ ਦੇ ਵਾਧੇ ਨਾਲ 528.52 ਰੁਪਏ ਦਾ ਮਾਲੀਆ ਪ੍ਰਾਪਤ ਕੀਤਾ।
ਡਰਾਅ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਮੁਹਾਲੀ ਅਸ਼ੋਕ ਕਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਵਿੱਤੀ ਸਾਲ 2024-25 ਲਈ ਐਲ-2 ਅਤੇ ਐਲ-14 ਏ ਠੇਕਿਆਂ ਦੀ ਅਲਾਟਮੈਂਟ ਲਈ 14 ਗਰੁੱਪਾਂ ਵਿੱਚ ਵੰਡਿਆ ਗਿਆ ਹੈ। 299 ਸ਼ਰਾਬ ਠੇਕਿਆਂ ਵਾਲੇ ਇਨ੍ਹਾਂ 14 ਸਮੂਹਾਂ ਲਈ ਕੁੱਲ 9920 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਨ੍ਹਾਂ ਗਰੁੱਪਾਂ ਵਿੱਚੋਂ 04 ਗਰੁੱਪ ਐਮਸੀ ਮੁਹਾਲੀ ਖੇਤਰ ਨਾਲ ਸਬੰਧਤ ਹਨ ਜਦਕਿ 10 ਹੋਰ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਿਨੈਕਾਰਾਂ ਤੋਂ ਠੇਕਿਆਂ ਦੀ ਅਲਾਟਮੈਂਟ ਲਈ ਪ੍ਰਾਪਤ ਅਰਜ਼ੀਆਂ ਤੋਂ ਇਕੱਤਰ ਕੀਤੀ ਗਈ 74.40 ਕਰੋੜ ਰੁਪਏ ਦੀ ਫੀਸ, ਤੋਂ ਰਾਜ ਦੇ ਮਾਲੀਏ ਵਿੱਚ 30 ਪ੍ਰਤੀਸ਼ਤ ਦਾ ਯੋਗਦਾਨ ਆਇਆ ਹੈ।
ਉਨ੍ਹਾਂ ਦੱਸਿਆ ਕਿ ਮੋਹਾਲੀ ਗਰੁੱਪ ਲਈ 2206, ਖਰੜ ਗਰੁੱਪ ਲਈ 1943, ਜ਼ੀਰਕਪੁਰ ਲਈ 2055, ਕੁਰਾਲੀ ਲਈ 728, ਨਿਊ ਚੰਡੀਗੜ੍ਹ (ਨਿਆ ਗਾਓਂ) ਲਈ 703,ਬਨੂੜ ਲਈ 737, ਡੇਰਾਬੱਸੀ ਲਈ 995 ਅਤੇ ਲਾਲੜੂ ਗਰੁੱਪ ਲਈ 553 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜੋ ਅੱਜ ਕੱਢੇ ਗਏ ਡਰਾਅ ਵਿੱਚ ਸ਼ਾਮਲ ਸਨ।
ਡਰਾਅ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਉਦੇਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ, ਆਬਕਾਰੀ, ਪਟਿਆਲਾ, ਡਿਪਟੀ ਕਮਿਸ਼ਨਰ ਰਾਜ ਕਰ ਰਮਨਦੀਪ ਧਾਲੀਵਾਲ ਅਤੇ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਖਰੜ-ਲਾਂਡਰਾਂ ਰੋਡ ਰਾਏ ਫਾਰਮਜ਼ ਵਿਖੇ ਕੱਢਿਆ ਗਿਆ। ਰੋਪੜ ਦੇ ਠੇਕਿਆਂ ਨੂੰ ਵੀ ਡਰਾਅ ਰਾਹੀਂ ਇੱਥੇ ਹੀ ਅਲਾਟ ਕੀਤਾ ਗਿਆ ਜਿਸ ਤੋਂ 257.93 ਕਰੋੜ ਰੁਪਏ ਦਾ ਮਾਲੀਆ ਆਇਆ।
ਇਹ ਵੀ ਪੜ੍ਹੋ :Firing At CIA Staff In Jalandhar : ਜਲੰਧਰ ਵਿੱਚ ਸੀਆਈਏ ਸਟਾਫ ਉੱਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
Get Current Updates on, India News, India News sports, India News Health along with India News Entertainment, and Headlines from India and around the world.