होम / ਪੰਜਾਬ ਨਿਊਜ਼ / BJP Candidate Subhash Sharma : ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ :-ਡਾ. ਸੁਭਾਸ਼ ਸ਼ਰਮਾ

BJP Candidate Subhash Sharma : ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ :-ਡਾ. ਸੁਭਾਸ਼ ਸ਼ਰਮਾ

BY: Kuldeep Singh • LAST UPDATED : May 16, 2024, 9:12 am IST
BJP Candidate Subhash Sharma : ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ :-ਡਾ. ਸੁਭਾਸ਼ ਸ਼ਰਮਾ

ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਖਰੜ ਵਿੱਚ ਚੋਣ ਪ੍ਰਚਾਰ ਕਰਦੇ ਹੋਏ।

BJP Candidate Subhash Sharma

India News (ਇੰਡੀਆ ਨਿਊਜ਼),ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੁਹਾਲੀ ਅਤੇ ਖਰੜ ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਖਰੜ ਵਿਖੇ ਵਕੀਲਾਂ ਵੱਲੋਂ ਕੀਤੀ ਗਈ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਹੋਵੇ ਜਾਂ ਦਿੱਲੀ, ਆਮ ਆਦਮੀ ਪਾਰਟੀ ਦੇ ਆਗੂ ਨਾ ਤਾਂ ਔਰਤਾਂ ਦਾ ਸਤਿਕਾਰ ਕਰਨਾ ਜਾਣਦੇ ਹਨ ਅਤੇ ਨਾ ਹੀ ਉਹਨਾਂ ਨੂੰ ਕੀਤੇ ਵਾਅਦੇ ਨਿਭਾਉਣਾ ਜਾਣਦੇ ਹਨ। BJP Candidate Subhash Sharma

ਡਰਾਇੰਗ ਰੂਮ ‘ਚ ਮਾਰ ਕੁਟਾਈ

ਇਸ ਦਾ ਇੱਕ ਉਦਾਹਰਣ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਹਾਊਸ ਵਿੱਚ ਹੀ ਦੁਰਵਿਵਹਾਰ ਹੈ ਅਤੇ ਦੂਜਾ ਪੰਜਾਬ ਦੀਆਂ ਔਰਤਾਂ ਨੂੰ ਅਜੇ ਤੱਕ 1000 ਰੁਪਏ ਪ੍ਰਤੀ ਮਹੀਨਾ ਨਹੀਂ ਮਿਲਣਾ ਹੈ। ਜਿਸ ਬਾਰੇ ਆਮ ਆਦਮੀ ਪਾਰਟੀ ਨੇ 2022 ਦੀ ਵਿਧਾਨ ਸਭਾ ਵਿੱਚ ਵਾਦਾ ਕਿੱਤਾ ਸੀ। ਅੱਜ ਤੱਕ ਪੰਜਾਬ ਦੀ ਇੱਕ ਵੀ ਔਰਤ ਨੂੰ ਇਹ ਰਕਮ ਨਹੀਂ ਮਿਲੀ।

ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸਵਾਤੀ ਮਾਲੀਵਾਲ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਗਈ ਸੀ ਅਤੇ ਉੱਥੇ ਮੁੱਖ ਮੰਤਰੀ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਨੇ ਡਰਾਇੰਗ ਰੂਮ ‘ਚ ਉਨ੍ਹਾਂ ਨਾਲ ਮਾਰ ਕੁਟਾਈ ਕਿੱਤੀ । ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਅਤੇ ਇਹ ਜਨਤਾ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਜੇਕਰ ਪਾਰਟੀ ਦੇ ਮੁੱਖ ਮੰਤਰੀ ਦੇ ਘਰ ਉਨ੍ਹਾਂ ਦੀ ਹੀ ਪਾਰਟੀ ਦੇ ਸੰਸਦ ਮੈਂਬਰ ਸੁਰੱਖਿਅਤ ਨਹੀਂ ਹਨ ਤਾਂ ਦਿੱਲੀ ਅਤੇ ਪੰਜਾਬ ਦੀਆਂ ਔਰਤਾਂ ਨੂੰ ਆਪਣੇ ਆਪ ਨੂੰ ਆਪ ਦੇ ਰਾਜ ਵਿੱਚ ਕਿਦਾਂ ਸੁਰੱਖਿਅਤ ਸਮਝਣ।

ਰੇਲ ਕੋਚ ਫੈਕਟਰੀ ਲਿਆਵਾਂਗੇ

ਚੋਣ ਪ੍ਰਚਾਰ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਬੰਗਲੁਰੂ ਵਾਂਗ ਮੁਹਾਲੀ ਨੂੰ ਵੀ ਆਈ.ਟੀ ਹੱਬ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਅਤੇ ਚੋਣਾਂ ਤੋਂ ਬਾਅਦ ਉਹ ਮੋਦੀ ਸਰਕਾਰ ਦੇ ਆਈ.ਟੀ ਮੰਤਰੀ ਨਾਲ ਗੱਲ ਕਰਨਗੇ।

ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਰੇਲ ਕੋਚ ਫੈਕਟਰੀ ਲਾਉਣ ਬਾਰੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵੀ ਗੱਲਬਾਤ ਹੋਈ ਹੈ। ਰੇਲ ਮੰਤਰੀ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਮੰਤਰਾਲੇ ਓਹਨਾ ਦੀ ਬੇਨਤੀ ਤੇ ਜਰੂਰ ਵਿੱਚਾਰ ਕਰੇਗਾ। BJP Candidate Subhash Sharma

ਇਹ ਵੀ ਪੜ੍ਹੋ :Results Of Tenth Class : ਦਸਵੀਂ ਕਲਾਸ ਦੇ ਰਿਜ਼ਲਟ ਵਿੱਚ AC ਗਲੋਬਲ ਸਕੂਲ ਨੇ ਲਹਿਰਾਇਆ ਸਫਲਤਾ ਦਾ ਝੰਡਾ

 

Tags:

BJP Candidate Subhash SharmaBJP Punjab news

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT