Blood Donation Camp
Blood Donation Camp
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਮਾਜ ਸੇਵਾ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਬਿਨਾਂ ਪੈਸੇ ਖਰਚ ਕੀਤੇ ਸਮਾਜ ਸੇਵਾ ਕਰਨਾ ਚਾਹੁੰਦੇ ਹੋ ਅਤੇ ਤੰਦਰੁਸਤ ਹੋ ਤਾਂ ਖੂਨਦਾਨ ਜਰੂਰ ਕਰੋ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ ਸੰਧੂ ਨੇ ਕੀਤਾ।
ਦਰਅਸਲ, ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਵੱਲੋਂ ਬਲਦੇਵ ਸਿੰਘ ਥੂਹਾ ਯਾਦਗਰੀ ਖ਼ੂਨਦਾਨ ਕੈਂਪ ਪਿੰਡ ਝਾਂਸਾਲਾ ਵਿੱਚ ਲਗਾਇਆ ਗਿਆ। ਕੈਂਪ ਵਿੱਚ ਸਮਾਜ ਸੇਵੀ ਐਸਐਮਐਸ ਸੰਧੂ ਅਤੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। Blood Donation Camp
ਕੈਂਪ ਦਾ ਉਦਘਾਟਨ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ.ਏ ਸੰਧੂ ਨੇ ਕੀਤਾ। ਕੈਂਪ ਵਿੱਚ ਸੈਕਟਰ 16 ਹਸਪਤਾਲ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ 55 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਦੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਅਤੇ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। Blood Donation Camp
ਇਸ ਮੌਕੇ ਰਜਿੰਦਰ ਸਿੰਘ ਥੂਹਾ, ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਜਸਵਿੰਦਰ ਸਿੰਘ ਜੱਸੀ, ਗਗਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਿਰਭੈ ਸਿੰਘ, ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। Blood Donation Camp
Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur
Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights
Also Read :ਸੁਰਜੀਤ ਗੜ੍ਹੀ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਬਣੇ Surjit Singh Garhi
Get Current Updates on, India News, India News sports, India News Health along with India News Entertainment, and Headlines from India and around the world.