CM Channi has announced
ਇੰਡੀਆ ਨਿਊਜ਼, ਸ੍ਰੀ ਚਮਕੌਰ ਸਾਹਿਬ:
CM Channi has announced ਬੀਤੇ ਰੋਜ਼ ਕ੍ਰਿਸਮਿਸ ਦੇ ਮੌਕੇ ਤੇ ਮੁੱਖਮੰਤਰੀ ਨੇ ਈਸਾਈ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁੱਖਮੰਤਰੀ ਨੇ ਕਿਹਾ ਕਿ ਬਾਈਬਲ ਇਕ ਉਚੇ ਪੱਧਰ ਦਾ ਜੀਵਨ ਜੀਣ ਦਾ ਤਰੀਕਾ ਦਸਦੀ ਹੈ। ਕਿ੍ਰਸਮਸ ਮੌਕੇ ਸ੍ਰੀ ਚਮਕੌਰ ਸਾਹਿਬ ਵਿਖੇ ਰਮਨ ਹੰਸ ਮਿਨੀਸਟਰੀ ਵਲੋਂ ਕਰਵਾਏ ਧਾਰਮਿਕ ਸਮਾਗਮ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਅਤੇ ਖੋਜ ਲਈ ਪੰਜਾਬ ਦੀ ਕਿਸੇ ਇਕ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨਾਂ ਨੇ ਰਮਨ ਹੰਸ ਮਿਨੀਸਟਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।
ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ (CM Channi has announced)

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿ੍ਰਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ, ਕੇਵਲ ਈਸਾਈਆਂ ਲਈ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ ਹੈ। ਉਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ, ਪਿਆਰ, ਸਦਭਾਵਨਾ ਅਤੇ ਮਿਲਵਰਤਣ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਅਜੋਕੇ ਸੰਦਰਭ ਵਿੱਚ ਵੀ ਪੂਰੀ ਸਾਰਥਿਕਤਾ ਹੈ।
ਕਾਂਗਰਸ ਧਰਮ-ਨਿਰਪੱਖ ਪਾਰਟੀ (CM Channi has announced)
ਉਨਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ-ਨਿਰਪੱਖ ਪਾਰਟੀ ਹੈ ਜੋ ਬਰਾਬਰੀ ਦੇ ਸਿਧਾਂਤ ਉਤੇ ਡਟ ਕੇ ਖੜੀ ਹੈ। ਉਨਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਤਿਉਹਾਰ ਇਕਜੁਟ ਹੋ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ।
Get Current Updates on, India News, India News sports, India News Health along with India News Entertainment, and Headlines from India and around the world.