Congratulations To Sandhwa On Becoming Speaker
Congratulations To Sandhwa On Becoming Speaker
ਕੁਲਦੀਪ ਸਿੰਘ
ਇੰਡੀਆ ਨਿਊਜ਼ ਚੰਡੀਗੜ੍ਹ
Congratulations To Sandhwa On Becoming Speaker ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨੇ ਕੁਲਤਾਰ ਸਿੰਘ ਸੰਧਵਾ ਨੂੰ ਵਿਧਾਨ ਸਭਾ ਦਾ ਸਰਵਉੱਚ ਅਹੁਦਾ ਸੰਭਾਲਣ ‘ਤੇ ਵਧਾਈ ਦਾ ਗੁਲਦਸਤਾ ਭੇਟ ਕੀਤਾ |ਪੱਤਰਕਾਰਾਂ ਨੇ ਨਵ-ਨਿਯੁਕਤ ਸਪੀਕਰ ਨਾਲ ਕਈ ਅਹਿਮ ਮੁੱਦਿਆਂ ’ਤੇ ਵੀ ਚਰਚਾ ਕੀਤੀ।
ਕੁਲਤਾਰ ਸਿੰਘ ਸੰਧਵਾ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਵਿਚ ਪਹੁੰਚੇ ਸਨ। ਵਿਧਾਇਕ ਬਣਨ ‘ਤੇ ਸੰਧਵਾ ਨੂੰ ਸਮੇਂ ਦੀ ਸਰਕਾਰ ਨੂੰ ਕੌੜੇ ਸਵਾਲ ਪੁੱਛਣ ਦੇ ਤੋਰ ਤੇ ਵੀ ਜਾਣਿਆ ਜਾਂਦਾ ਹੈ । ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪ੍ਰਸ਼ਾਸਨ ਖ਼ਿਲਾਫ਼ ਲੋਕ ਹਿੱਤ ਵਿੱਚ ਮੋਰਚਾ ਖੋਲ੍ਹਣ ਵਾਲਾ ਮੰਨਿਆ ਗਿਆ ਹੈ।
ਵਿਧਾਨ ਸਭਾ ਦੇ ਮਾਨ ਯੋਗ ਸਪਿਕਰ ਕੁਲਤਾਰ ਸਿੰਘ ਸੰਧਵਾ ਨੇ ਪੱਤਰਕਾਰਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਤੰਤਰ ਦੇ ਚੈਥੇ ਸੰਤਭ ਦੇ ਰੂਪ ਵਿੱਚ ਮੀਡੀਆ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। ਪੱਤਰਕਾਰਾਂ ਦੀਆਂ ਜਾਏਜ ਮੰਗਾਂ ‘ਤੇ ਛੇਤੀ ਵਿਚਾਰ ਹੋਵੇਗਾ।
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.