Congress Humiliates Sunil Jakhar
Congress Humiliates Sunil Jakhar
* ਕਾਂਗਰਸ ਹਾਈਕਮਾਂਡ ਦਾ ਵਤੀਰਾ ਪੰਜਾਬ ਲਈ ਚੰਗਾ ਨਹੀਂ
* ਪੰਜਾਬ ਵਿੱਚ ਕਾਂਗਰਸ ਹੋ ਚੁੱਕੀ ਹੈ ਕਮਜ਼ੋਰ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕਾਂਗਰਸ ਪਾਰਟੀ ਵਿੱਚ ਸਭ ਕੁਝ ਚੰਗਾ ਵਰਗਾ ਮਾਹੌਲ ਨਹੀਂ ਹੈ। ਆਪਣੇ ਮੁਫ਼ਾਦ ਲਈ ਜਿਸਦਾ ਜੋ ਦਾਅ ਲੱਗ ਰਿਹਾ,ਉਹੀ ਪਾਰਟੀ ਵਿੱਚ ਕੀਤਾ ਜਾ ਰਿਹਾ ਹੈ। ਚਾਪਲੂਸ ਆਗੂ ਪਾਰਟੀ ਹਾਈਕਮਾਂਡ ਨੂੰ ਗੁੰਮਰਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ, ਜਦਕਿ ਪੰਜਾਬ ਪ੍ਰਤੀ ਹਾਈਕਮਾਂਡ ਦਾ ਰਵੱਈਆ ਵੀ ਠੀਕ ਨਹੀਂ ਹੈ।
ਇਹ ਕਹਿਣਾ ਹੈ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ ਦਾ। ਸੰਧੂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਬਿਸਤਰ ਗੋਲ ਹੋ ਚੁੱਕਾ ਹੈ। Congress Humiliates Sunil Jakhar
ਲੋਕ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸ.ਐਮ.ਐਸ.ਸੰਧੂ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਰਾਜਨੀਤੀ ਵਿੱਚ ਸਾਫ਼ ਅਕਸ ਦੇ ਮਾਲਿਕ ਹਨ। ਉਹਨਾ ਨੇ ਹਿੰਦੂ ਅਤੇ ਸਿੱਖਾਂ ਦੀ ਪ੍ਰਤੀਨਿਧਤਾ ਕੀਤੀ ਹੈ ਕਿਉਂਕਿ ਉਹ ਸਿੱਖ ਗੁਰੂਆਂ ਨੂੰ ਮੰਨਦਾ ਹੈ। ਪਰ ਕਾਂਗਰਸ ਨੇ ਉਸ ਨੂੰ ਜ਼ਲੀਲ ਕੀਤਾ। ਜਾਖੜ ਸਾਹਿਬ ਦੀ ਤੌਹੀਨ ਕੀਤੀ। Congress Humiliates Sunil Jakhar
ਐਸਐਮਐਸ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਅੱਖਾਂ ਬੰਦ ਕਰਕੇ ਬੈਠੀ ਹੈ। ਪੰਜਾਬ ਪ੍ਰਤੀ ਸਹੀ ਫੈਸਲੇ ਨਹੀਂ ਲਏ ਜਾ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਾਂਗਰਸ ਦਾ ਆਧਾਰ ਬਰਕਰਾਰ ਸੀ। ਸੰਧੂ ਨੇ ਕਿਹਾ ਕਿ ਤਾਜ਼ਾ ਘਟਨਾਕ੍ਰਮ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਦੋ ਹੀਰੇ ਗਵਾ ਲਏ ਹਨ। ਕਾਂਗਰਸ ਲਈ ਆਉਣ ਵਾਲਾ ਸਮਾਂ ਹੋਰ ਵੀ ਔਖਾ ਹੋ ਸਕਦਾ ਹੈ। Congress Humiliates Sunil Jakhar
ਸੰਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਫੈਸਲੇ ‘ਤੇ ਕਾਇਮ ਰਹਿੰਦੇ ਹਨ। ਇੱਕ ਵਾਰ ਕੀਤੇ ਗਏ ਫੈਸਲੇ ਤੋਂ ਪਿੱਛੇ ਨਾ ਹਟਦੇ। ਉਹ ਲੋਕ ਕਾਂਗਰਸ ਦੇ ਸਬੰਧ ਵਿੱਚ ਪ੍ਰੋਗਰਾਮ ਉਲੀਕ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਨਵਾਂ ਸਾਹਮਣੇ ਆਉਣ ਦੀ ਉਮੀਦ ਹੈ। Congress Humiliates Sunil Jakhar
ਸੁਨੀਲ ਜਾਖੜ ਬਾਰੇ ਪੁੱਛੇ ਜਾਣ ‘ਤੇ ਐਸਐਮਐਸ ਸੰਧੂ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਜਾਖੜ ਨੂੰ ਪਸੰਦ ਕਰਦੇ ਹਨ। ਕਿਉਂਕਿ ਉਹ (ਜਾਖੜ) ਸਾਫ਼ ਸੁਥਰੀ ਸ਼ਖ਼ਸੀਅਤ ਦਾ ਮਾਲਕ ਹੈ। ਫ਼ੋਨ ‘ਤੇ ਰਾਬਤਾ ਵੀ ਹੁੰਦਾ ਹੈ। ਪਰ ਉਹਨਾਂ ਸਿਆਸੀ ਤੌਰ ‘ਤੇ ਜੋ ਫੈਸਲਾ ਕਰਨਾ ਹੈ, ਉਹ ਉਸ ਦਾ ਨਿੱਜੀ ਮਾਮਲਾ ਹੈ। ਪਰ ਹਾਂ,ਸੁਨੀਲ ਜਾਖੜ ਜਿਸ ਵੀ ਪਾਰਟੀ ਵਿੱਚ ਜਾਣਗੇ, ਉਹ ਪਾਰਟੀ ਲਈ ਲਾਹੇਵੰਦ ਸਾਬਤ ਹੋਣਗੇ। Congress Humiliates Sunil Jakhar
Also Read :SMS Sandhu ਵੱਲੋਂ ‘ਪੰਜਾਬ ਨਸ਼ਾ ਮੁਕਤ’ ਫੈਸਲੇ ਦਾ ਸਵਾਗਤ Welcome To Punjab’s Drug Free Decision
Also Read :Need To Work In A Planned Way ਸ਼ਹਿਰ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ: ਐਸਐਮਐਸ ਸੰਧੂ
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.