Congress rally at Samana
Congress rally at Samana
ਇੰਡੀਆ ਨਿਊਜ਼, ਸਮਾਣਾ:
Congress rally at Samana ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਕੱਲੇ ਐਲਾਨ ਹੀ ਨਹੀਂ ਕੀਤੇ ਬਲਕਿ ਲੋਕ ਹਿਤੂ ਫੈਸਲੇ ਲਾਗੂ ਕਰਕੇ ਟੈਕਸਾਂ ਥੱਲੇ ਦੱਬੇ ਹੋਏ ਲੋਕਾਂ ਨੂੰ ਰਾਹਤ ਦਿੱਤੀ ਹੈ। ਮੁੱਖ ਮੰਤਰੀ, ਅੱਜ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਅਨਾਜ ਮੰਡੀ ਵਿਖੇ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਉਨਾਂ ਦੇ ਨਾਲ ਮੌਜੂਦ ਸਨ।
ਅਨਾਜ ਮੰਡੀ ਵਿਖੇ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਿੰਦਰ ਸਿੰਘ ਨੂੰ ਲੋਕਾਂ ਦਾ ਆਗੂ ਅਤੇ ਸਿਆਣਪ ਵਾਲਾ ਸਾਊ ਸਿਆਸਤਦਾਨ ਦੱਸਦਿਆਂ, ਉਨਾਂ ਵੱਲੋਂ ਕੀਤੀ ਮੰਗ ’ਤੇ ਸਮਾਣਾ ਦੇ ਪਬਲਿਕ ਕਾਲਜ ਨੂੰ ਸਰਕਾਰ ਦੇ ਅਧੀਨ ਲੈਣ ਸਮੇਤ ਸਿਵਲ ਹਸਪਤਾਲ ਦੀ ਸਮਰੱਥਾ 50 ਬਿਸਤਰਿਆਂ ਤੋਂ ਵਧਾ ਕੇ 100 ਬਿਸਤਰਿਆਂ ਦੀ ਕਰਨ ਦਾ ਵੀ ਐਲਾਨ ਕੀਤਾ।
ਉਨਾਂ ਦੱਸਿਆ ਕਿ ਇਸ ਬਾਰੇ 1 ਜਨਵਰੀ ਦੀ ਕੈਬਨਿਟ ਮੀਟਿੰਗ ’ਚ ਪ੍ਰਵਾਨਗੀ ਦੇ ਕੇ ਸਮਾਣਾ ਨਿਵਾਸੀਆਂ ਨੂੰ ਰਸਮੀ ਤੋਹਫ਼ਾ ਦੇ ਦਿਤਾ ਜਾਵੇਗਾ। ਮੁੱਖ ਮੰਤਰੀ ਨੇ ਸਮਾਣਾ ਹਲਕੇ ਲਈ 5 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਉਨਾਂ ਦੇ ਸਿਆਸੀ ਗੁਰੂ ਹਨ, ਇਸ ਲਈ ਉਹ ਜੋ ਵੀ ਕਹਿਣਗੇ, ਸਮਾਣਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਹਰ ਮੰਗ ਪ੍ਰਵਾਨ ਕਰੇਗੀ।
ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਸਵਾਤੀ ਟਿਵਾਣਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਪ੍ਰਦੁਮਨ ਸਿੰਘ ਵਿਰਕ, ਰਤਨ ਸਿੰਘ ਚੀਮਾ, ਸ਼ਿਵ ਘੱਗਾ, ਪ੍ਰਦੀਪ ਸ਼ਰਮਾ, ਹੀਰਾ ਲਾਲ ਜੈਨ, ਸ਼ੰਕਰ ਜਿੰਦਲ, ਬਲਾਕ ਪ੍ਰਧਾਨ ਜੀਵਨ ਗਰਗ, ਡਾ. ਰਜਿੰਦਰ ਸਿੰਘ ਮੂੰਡਖੇੜਾ, ਚੇਅਰਮੈਨ ਤਰਸੇਮ ਸਿੰਘ ਝੰਡੀ ਤੇ ਸੋਨੀ ਸਿੰਘ, ਅਸ਼ਵਨੀ ਸਿੰਗਲਾ, ਲਖਵਿੰਦਰ ਸਿੰਘ ਲੱਖਾ, ਹਰਬੰਸ ਸਿੰਘ ਦਦਹੇੜਾ, ਅਵਿਨਾਸ਼ ਡਾਂਗ, ਸੁਖਬੀਰ ਲਹੌਰੀਆ, ਸੁਨੀਲ ਬੱਬਰ, ਸੰਦੀਪ ਲੂੰਬਾ, ਸਤਪਾਲ ਜੌਹਰੀ, ਯੂਥ ਪ੍ਰਧਾਨ ਮੰਨੂ ਸ਼ਰਮਾ, ਸੇਵਾ ਸਿੰਘ, ਰਜਿੰਦਰ ਕੁਮਾਰ ਬੱਲੀ, ਰਕੇਸ਼ ਜਿੰਦਲ, ਅਰਜਨ ਸਿੰਘ ਭਿੰਡਰ, ਯਾਦਵਿੰਦਰ ਧਨੌਰੀ ਸਮੇਤ ਸਮੁੱਚੇ ਕੌਂਸਲਰ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੇਅਰਮੈਨ, ਮੈਂਬਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ’ਚ ਮੌਜੂਦ ਸਨ।
ਇਹ ਵੀ ਪੜ੍ਹੋ : ਡਿਪਟੀ ਸੀਐਮ ਨੇ ਦਿਤੇ ਟੈਸਟਿੰਗ ਅਤੇ ਟੀਕਾਕਰਨ ਤੇਜ ਕਰਨ ਦੇ ਹੁਕਮ
Get Current Updates on, India News, India News sports, India News Health along with India News Entertainment, and Headlines from India and around the world.