Powercom’s CHB Contract Workers
Contract Workers
ਕੁਲਦੀਪ ਸਿੰਘ (ਮੋਹਾਲੀ)
* 22 ਮਾਰਚ ਨੂੰ ਨਵੇਂ ਬਣੇ ਮੁੱਖ ਮੰਤਰੀ ਸ੍ਰੀ ਭਗਵੰਤਮਾਨ ਨੂੰ ਪਰਿਵਾਰਾਂ ਅਤੇ ਬੱਚਿਆਂ
ਸਮੇਤ ਵੱਡੀ ਗਿਣਤੀ ਚ ਉਨ੍ਹਾਂ ਦੇ ਹਲਕੇ ਚ ਮੰਗ ਪੱਤਰ ਸੌਂਪਣਗੇ
* ਸਰਕਾਰ ਕਰੇ ਹਾਦਸਿਆਂ ਤੋਂ ਪ੍ਰਭਾਵਤ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਾ ਪ੍ਰਬੰਧ
* ਕੱਢੇ ਕਾਮਿਆਂ ਨੂੰ ਬਹਾਲ ਕਰ ਤੇ ਸਮੂਹ ਠੇਕਾ ਕਾਮਿਆਂ ਨੂੰ ਵਿਭਾਗ ਚ ਰੈਗੂਲਰ
ਕਰਨ ਦੀ ਮੰਗ
Contract Workers ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਚੇਅਰਮੈਨ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਪਾਵਰਕਾਮ ਆਈ ਆਰ ਦਫਤਰ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਸੌਂਪਿਆ ਗਿਆ ।
ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਕੱਤਰ ਰਜੇਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਸੀਐਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਨਾਲ ਡਿਊਟੀ ਦੌਰਾਨ ਕਰੰਟ ਲੱਗਣ ਦੇ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਕਈ ਕਾਮੇ ਮੌਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਅਪੰਗ ਹੋ ਗਏ । ਪਾਵਰਕੌਮ ਮੈਨੇਜਮੈਂਟ ਵੱਲੋਂ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਚਾਹੀਦਾ ਹੈ। ਉਹਨਾਂ ਕਿਹਾ ਪੁਰਾਣਾ ਬਕਾਇਆ ਏਰੀਅਲ ਜਾਰੀ ਕਰਦੇ ਹੋਏ ਵਿਭਾਗ ਚ ਲੈ ਕੇ ਰੈਗੂਲਰ ਕੀਤਾ ਜਾਵੇ । ਪੁਰਾਣਾ ਬਕਾਇਆ ਈਪੀਐਫ ਦੀ ਰਾਸ਼ੀ ਅਤੇ ਹੋਰ ਮੰਗਾਂ ਬਾਰੇ ਮੈਨੇਜਮੈਂਟ ਨੂੰ ਦਸਿਆ ਗਿਆ।
ਸੂਬਾ ਪ੍ਰਧਾਨ ਬਲਿਹਾਰ ਸਿੰਘ ਦੱਸਿਆ ਕਿ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੂੰ ਉਨ੍ਹਾਂ ਦੇ ਪਿੰਡ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਕੰਪਲੇਟਸ ਮੇਂਟੀਨੈਂਸ ਆਦਿ ਦਾ ਕੰਮ ਕਰਦੇ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਯੂ ਕਾਮਿਆਂ ਪ੍ਰਤੀ ਦਖ਼ਲ ਦੀ ਮੰਗ ਕੀਤੀ ਜਾਵੇਗੀ।ਉਹਨਾਂ ਕਿਹਾ ਕਿ 10 ਅਪ੍ਰੈਲ 2022 ਸੂਬਾ ਪੱਧਰੀ ਡੈਲੀਗੇਟ ਅਜਲਾਸ ਵੀ ਕੀਤਾ ਜਾਵੇਗਾ । ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।
Also Read :Corruption Free Punjab ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣ ਵੱਲ ‘ਆਪ’ ਸਰਕਾਰ ਦਾ ਪਹਿਲਾ ਕਦਮ
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.