Deep Sidhu’s Antim Ardas
Deep Sidhu’s Antim Ardas
ਇੰਡੀਆ ਨਿਊਜ਼,ਫ਼ਤਹਿਗੜ੍ਹ ਸਾਹਿਬ
Deep Sidhu’s Antim Ardas ਨੌਜਵਾਨ ਅਪਣੇ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭੋਗ ਮੌਕੇ ਕੇਸਰੀ ਝੰਡਾ ਮਾਰਚ ਕੱਢ ਕੇ ਅੰਤਿਮ ਸਲਾਮੀ ਦੇਣਗੇ। ਦੀਪ ਸਿੱਧੂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਲੱਖਾਂ ਨੌਜਵਾਨ, ਕਿਸਾਨ ਆਪਣੀਆਂ ਟਰੈਕਟਰ ਟਰਾਲੀਆਂ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਹੁੰਚ ਰਹੇ ਹਨ। ਨੌਜਵਾਨ ਆਪਣੇ ਵਾਹਨਾਂ ‘ਤੇ ਕੇਸਰੀ ਝੰਡੇ ਲਗਾ ਕੇ ਕਾਫਲੇ ਦੇ ਰੂਪ ‘ਚ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣਗੇ | ਕੇਸਰੀਆ ਮਾਰਚ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਬਿਆਸ, ਫਗਵਾੜਾ, ਜਲੰਧਰ, ਲੁਧਿਆਣਾ, ਦੋਰਾਹਾ ਅਤੇ ਖੰਨਾ ਤੋਂ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਪਹੁੰਚੇਗਾ।
ਦੀਪ ਸਿੱਧੂ ਦੀ ਅੰਤਿਮ ਅਰਦਾਸ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ। ਅਰਦਾਸ ਉਪਰੰਤ ਟੋਡਰ ਮੱਲ ਹਾਲ ਵਿੱਚ ਸ਼ੋਕ ਸਭਾ ਦਾ ਆਯੋਜਨ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਅੰਤਿਮ ਅਰਦਾਸ ਵਿੱਚ ਤਿੰਨ ਲੱਖ ਲੋਕਾਂ ਦੀ ਸ਼ਮੂਲੀਅਤ ਲਈ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਸ਼ੋਕ ਸਭਾ ਵਿੱਚ ਪੰਜ ਲੱਖ ਤੱਕ ਲੋਕ ਪਹੁੰਚ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਸ਼ੋਕ ਸਭਾ ‘ਚ ਵਿਸ਼ਵ ਰਿਕਾਰਡ ਵਜੋਂ ਦੇਖਿਆ ਜਾਵੇਗਾ।
ਖਾਲਸਾ ਏਡ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੋਕ ਸਭਾ ਵਿੱਚ ਸ਼ਾਮਲ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਦੀਪ ਸਿੱਧੂ ਦੇ ਪ੍ਰਸ਼ੰਸਕ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਗੁਰੂਦੁਆਰਾ ਫਹਿਤਗੜ੍ਹ ਸਾਹਿਬ ਵਿਖੇ ਪਹੁੰਚ ਰਹੇ ਹਨ। ਅੰਤਿਮ ਅਰਦਾਸ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੀ ਵੱਧ ਗਿਣਤੀ ਦੱਸੀ ਜਾ ਰਹੀ ਹੈ।
ਦੀਪ ਸਿੱਧੂ ਦੇ ਪਰਿਵਾਰ ਦੀ ਤਰਫੋਂ ਸੋਸ਼ਲ ਮੀਡੀਆ ‘ਤੇ ਕਾਰਡ ਜਾਰੀ ਕਰਦੇ ਹੋਏ ਅੰਤਿਮ ਅਰਦਾਸ ਦੇ ਸਥਾਨ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ। ਕਾਰਡ ਦਾ ਸੁਨੇਹਾ ਵਾਇਰਲ ਹੋਣ ‘ਤੇ ਪੰਜਾਬ ਦੇ ਕਈ ਹਿੱਸਿਆਂ ਤੋਂ ਲੋਕ ਬੁੱਧਵਾਰ ਸ਼ਾਮ ਨੂੰ ਹੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋ ਗਏ। ਜਾਰੀ ਪ੍ਰੋਗਰਾਮ ਤਹਿਤ ਅੰਤਿਮ ਅਰਦਾਸ ਦੁਪਹਿਰ 1 ਵਜੇ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਅਤੇ ਸ਼ੋਕ ਸਭਾ ਦੀਵਾਨ ਟੋਡਰ ਮੱਲ ਹਾਲ ਵਿਖੇ ਰੱਖੀ ਗਈ ਹੈ।
ਦੀਪ ਸਿੱਧੂ ਨੂੰ ਕੌਮ ਦੇ ਹੀਰੇ ਦੇ ਸਨਮਾਨ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਅੰਤਿਮ ਅਰਦਾਸ ਵਿੱਚ ਫਿਲਮ ਜਗਤ, ਸਿਆਸੀ ਲੋਕ, ਕਿਸਾਨ ਆਗੂ, ਧਾਰਮਿਕ ਆਗੂ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : Power shortage in Chandigarh ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ
Get Current Updates on, India News, India News sports, India News Health along with India News Entertainment, and Headlines from India and around the world.