Derabassi Road Accident
Derabassi Road Accident
India News (ਇੰਡੀਆ ਨਿਊਜ਼), ਚੰਡੀਗੜ੍ਹ : ਡੇਰਾਬਸੀ ਹਾਈਵੇ ਤੇ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਮੋਟਰਸਾਈਕਲ ਅਤੇ ਇੱਕ ਕੰਟੇਨਰ ਦੇ ਦਰਮਿਆਨ ਟੱਕਰ ਹੋਈ ਹੈ। ਜਿਸ ਦੇ ਵਿੱਚ ਮੋਟਰਸਾਈਕਲ ਚਾਲਕ ਸ਼ਖ਼ਸ ਅਤੇ ਧੀ ਦੀ ਮੌਤ ਹੋ ਗਈ। ਜਦੋਂ ਕਿ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਜਖਮੀ ਮਹਿਲਾ ਨੂੰ ਪੀਜੀਆਈ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। Derabassi Road Accident
ਜਾਣਕਾਰੀ ਦੇ ਅਨੁਸਾਰ ਲਾਲੜੂ ਦਾ ਰਹਿਣ ਵਾਲਾ ਵਿਜੇ ਕੁਮਾਰ (48) ਆਪਣੀ ਪਤਨੀ ਅਤੇ ਬੇਟੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਘਰ ਵਾਪਸੀ ਵੇਲੇ ਜਦੋਂ ਉਹ ਡੇਰਾ ਬਸੀ ਫਲਾਈ ਓਵਰ ਦੇ ਕੋਲ ਪਹੁੰਚਿਆ ਤਾਂ ਨਾਲ ਹੀ ਆ ਰਹੇ ਇੱਕ ਕੰਟੇਨਰ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਥਾਣਾ ਡੇਰਾ ਬੱਸੀ ਦੇ ਐਸਐਚਓ ਅਜੀਤੇਸ਼ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਪਿਓ ਧੀ ਦੀ ਮੌਤ ਹੋ ਗਈ ਹੈ। ਜਦੋਂ ਕਿ ਮ੍ਰਿਤਕ ਦੀ ਘਰਵਾਲੀ ਪੀਜੀਆਈ ਦੇ ਵਿੱਚ ਜੇਰੇ ਇਲਾਜ ਹੈ। ਮ੍ਰਿਤਕ ਦੇ ਘਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਕਾਰਵਾਈ ਕੀਤੀ ਜਾਵੇਗੀ। Derabassi Road Accident
ਇਹ ਵੀ ਪੜ੍ਹੋ :National People’s Court : ਕੌਮੀ ਲੋਕ ਅਦਾਲਤ ਦੌਰਾਨ 9850 ਕੇਸਾਂ ਦਾ ਨਿਪਟਾਰਾ ਕੀਤਾ ਗਿਆ
Get Current Updates on, India News, India News sports, India News Health along with India News Entertainment, and Headlines from India and around the world.