ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ
Election Commission 2024
India News (ਇੰਡੀਆ ਨਿਊਜ਼), ਚੰਡੀਗੜ੍ਹ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚੇ 7 ਸਹਾਇਕ ਪੋਲਿੰਗ ਸਟੇਸ਼ਨ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ’ਚ ਵੋਟਾਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਨੁਸਾਰ ਇਨ੍ਹਾਂ ’ਚੋਂ 2 ਸਹਾਇਕ ਪੋਲਿੰਗ ਸਟੇਸ਼ਨ 53-SAS ਨਗਰ ਹਲਕੇ ’ਚ ਹਨ। ਜਦਕਿ 5 ਡੇਰਾਬੱਸੀ ਹਲਕੇ ’ਚ ਹਨ। Election Commission 2024
Approval For Auxiliary Polling Station: 53-ਐੱਸ ਏ ਐੱਸ ਨਗਰ ਹਲਕੇ ’ਚ 42-ਏ ਸਰਕਾਰੀ ਸਕੂਲ ਲਖਨੌਰ ਅਤੇ 62-ਏ ਸਰਕਾਰੀ ਹਾਈ ਸਕੂਲ ਸੁੱਖਗੜ੍ਹ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। 112-ਡੇਰਾਬੱਸੀ ਹਲਕੇ ’ਚ 33-ਏ ਸਰਕਾਰੀ ਹਾਈ ਸਕੂਲ ਗਾਜੀਪੁਰ, 40-ਏ ਸਰਕਾਰੀ ਐਲੀਮੈਂਟਰੀ ਸਕੂਲ ਕਿ੍ਰਸ਼ਨਪੁਰਾ, 123-ਏ ਦੀਕਸ਼ਾਂਤ ਗਲੋਬਲ ਸਕੂਲ, ਵੀ ਆਈ ਪੀ ਰੋਡ ਜ਼ੀਰਕਪੁਰ, 134-ਏ ਸਰਕਾਰੀ ਐਲੀਮੈਂਟਰੀ ਸਕੂਲ ਨਾਭਾਂ ਅਤੇ 229-ਏ ਸਰਕਾਰੀ ਐਲੀਮੈਂਟਰੀ ਸਕੂਲ ਬਰੋਲੀ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
Get Current Updates on, India News, India News sports, India News Health along with India News Entertainment, and Headlines from India and around the world.