Encounter In Mohali
India News (ਇੰਡੀਆ ਨਿਊਜ਼), Encounter In Mohali, ਚੰਡੀਗੜ੍ਹ : ਮੋਹਾਲੀ ਦੇ ਮੁੱਲਾਪੁਰ (ਖਿਜਰਾਬਾਦ ਪਿੰਡ) ਪਿੰਡ ਦੇ ਵਿੱਚ ਐਨਕਾਊਂਟਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲਾਬਾਰੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਗੈਂਗਸਟਰ ਮੋਟਰਸਾਈਕਲ ਤੇ ਸਵਾਰ ਸਨ, ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ।
ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਗੈਂਗਸਟਰਾਂ ਦੇ ਹੱਥਾਂ ਅਤੇ ਲੱਤਾਂ ਉੱਤੇ ਗੋਲੀ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ। ਪਿਛਲੇ ਦਿਨ ਡੇਰਾਬਸੀ ਵਿੱਚ ਹੋਈ ਇੱਕ ਵਾਰਦਾਤ ਦੇ ਸਬੰਧ ਵਿੱਚ ਪੁਲਿਸ ਨੂੰ ਇਹ ਗੈਂਗਸਟਰ ਲੋੜੀਂਦਾ ਸੀ।
ਗੈਂਗਸਟਰਾਂ ਵੱਲੋਂ ਪਿਛਲੇ ਦਿਨੀ ਡੇਰਾ ਬੱਸੀ ਵਿਖੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਡੇਰਾਬੱਸੀ ਵਿਖੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਰਿਵਾਰਿਕ ਝਗੜੇ ਦੇ ਵਿੱਚ ਔਰਤ ਦਾ ਕਤਲ ਕਰਨ ਬਦਲੇ ਇਹਨਾਂ ਗੈਂਗਸਟਰਾਂ ਵੱਲੋਂ ਲੱਖਾਂ ਰੁਪਇਆ ਲਿਆ ਗਿਆ ਸੀ।
ਇਹ ਵੀ ਪੜ੍ਹੋ :Link Roads damaged Due To Rain : ਅੱਠ ਮਹੀਨੇ ਪਹਿਲਾਂ ਭਾਰੀ ਬਰਸਾਤ ਕਾਰਨ ਨੁਕਸਾਨੀਆਂ ਲਿੰਕ ਸੜਕਾਂ ਦੀ ਨਹੀਂ ਹੋਈ ਮੁਰੰਮਤ
Get Current Updates on, India News, India News sports, India News Health along with India News Entertainment, and Headlines from India and around the world.