Excellent Result Of The School

India News (ਇੰਡੀਆ ਨਿਊਜ਼),ਚੰਡੀਗੜ੍ਹ : ਸੇਂਟ ਜੋਸਫ਼ ਸਕੂਲ,ਸੂਰਤ ਮਨੌਲੀ ਦੇ ਦਸਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸ਼ਿਖਾਂ (93%), ਕ੍ਰਿਤੀਕਾ(91.2%,), ਖੁਸ਼ੀ (84.4%) ਨੇ ਮੈਰਿਟ ਲਿਸਟ ਵਿੱਚ ਆ ਕੇ  ਆਪਣਾ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਬਾਕੀ ਸਾਰੇ ਬੱਚਿਆਂ ਨੇ ਵੀ ਬਹੁਤ ਚੰਗੇ ਅੰਕਾਂ ਨਾਲ ਪਾਸ ਹੋਏ।

ਇਸ ਖੁਸ਼ੀ ਦੇ ਮੌਕੇ ਤੇ ਆਸ਼ੀਮਾ ਬੈਨਰਜੀ, ਡਿਪਟੀ ਡਾਇਰੈਕਟਰ ਸੇਂਟ ਜੋਸਫ਼ ਸਕੂਲ ਨੇ ਕਿਹਾ ਕਿ ਕੁਆਲਿਟੀ ਐਜੂਕੇਸ਼ਨ ਨੂੰ ਲੈ ਕੇ ਕਦੇ ਵੀ ਸਕੂਲ ਨੇ ਸਮਝੌਤਾ ਨਹੀਂ ਕੀਤਾ ਹੈ। ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਵੀ ਪੜਾਇਆ ਜਾਂਦਾ ਹੈ। Excellent Result Of The School

ਉਜਵਲ ਭਵਿੱਖ ਲਈ ਤਰੱਕੀ ਦੀ ਕਾਮਨਾ

ਪ੍ਰਿੰਸੀਪਲ ਸਿਮਰਨਜੀਤ ਕੌਰ ਨੇ ਕਿਹਾ ਕਿ ਅਸੀਂ ਸਾਰੇ ਆਪਣੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਮਿਸਾਲੀ ਅਗਵਾਈ ਦਾ ਪ੍ਰਮਾਣ ਹੈ। ਸਿਮਰਨਜੀਤ ਕੌਰ ਨੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਦਾ ਮਨੋਬਲ ਵਧਾਇਆ ਅਤੇ ਜੀਵਨ ਵਿੱਚ ਉਜਵਲ ਭਵਿੱਖ ਲਈ ਤਰੱਕੀ ਦੇ ਕਾਮਨਾ ਕੀਤੀ। Excellent Result Of The School

ਇਹ ਵੀ ਪੜ੍ਹੋ :Results Of Tenth Class : ਦਸਵੀਂ ਕਲਾਸ ਦੇ ਰਿਜ਼ਲਟ ਵਿੱਚ AC ਗਲੋਬਲ ਸਕੂਲ ਨੇ ਲਹਿਰਾਇਆ ਸਫਲਤਾ ਦਾ ਝੰਡਾ