Chandigarh, Mar 17 (ANI): Punjab’s new Chief Minister Bhagwant Mann announces that an anti-corruption helpline will be launched on 23rd March, Shaheed Diwas. People of the state will be able to lodge complaints on corruption via WhatsApp, in Chandigarh on Thursday. (ANI Photo)
First Cabinet Meeting Of CM Mann Government
* 10 ਮੰਤਰੀ ਸਰਕਾਰ ਵਿੱਚ ਸ਼ਾਮਲ
* ਡਾ ਬਲਜੀਤ ਕੌਰ ਇਕਲੌਤੀ ਮਹਿਲਾ ਮੰਤਰੀ
* ਪਹਿਲੀ ਮੀਟਿੰਗ ਵਿੱਚ ਵੱਡਾ ਫੈਸਲਾ ਲਏ ਜਾਣ ਦੀ ਉਂਮੀਦ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
First Cabinet Meeting Of CM Mann Government ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਬੇਸਡ ਸਰਕਾਰ ਦਾ ਆਗਾਜ਼ ਹੋ ਗਿਆ ਹੈ। ਸਰਕਾਰ ਦੀ ਪਹਿਲੀ ਕੈਬਨਿਟ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ 10 ਮੰਤਰੀਆਂ ਨੂੰ ਸ਼ਾਮਲ ਹਨ। ਮੰਤਰੀ ਮੰਡਲ ਵਿੱਚ ਇੱਕ ਮਹਿਲਾ ਵੀ ਹੈ। ਸੀਐੱਮ ਭਗਵੰਤ ਮਾਨ ਵੱਲੋਂ ਆਪਣੇ ਮੰਤਰੀਆਂ ਦੀ ਪਹਿਲੀ ਮੀਟਿੰਗ 2 ਵਜੇ ਤੈਅ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਬੈਠਕ ‘ਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਮੰਤਰੀ ਮੰਡਲ ਦਾ ਪਹਿਲਾ ਵਿਸਤਾਰ ਸੀਐਮ ਮਾਨ ਦੀ ਸਰਕਾਰ ਵਿੱਚ ਮੰਤਰੀ ਮੰਡਲ ਦਾ ਪਹਿਲਾ ਵਿਸਤਾਰ ਹੋਇਆ ਹੈ। 10 ਮੰਤਰੀਆਂ ਵਿਚ ਡਾ ਬਲਜੀਤ ਕੌਰ ਇਕਲੌਤੀ ਮਹਿਲਾ ਮੰਤਰੀ ਵਜੋਂ ਸ਼ਾਮਲ ਹੈ। ਜਦਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸਭ ਤੋਂ ਯੂਥ ਮੰਤਰੀ ਹੈ।
ਸ. ਹਰਜੋਤ ਸਿੰਘ ਨੇ ਆਪਣੇ ਘਰ ਦੇ ਬਾਹਰ ਫਲੈਕਸ ਬੋਰਡ ਲਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹਰਜੋਤ ਨੇ ਫੈਕਸ ‘ਤੇ ਲਿਖਿਆ ਕਿ ਮੈਨੂੰ ਮਿਲਣ ਲਈ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈ। ਕਦੇ ਵੀ ਕੋਈ ਵੀ ਮੇਰੇ ਘਰ ਆ ਕੇ ਮਿਲ ਸਕਦਾ ਹੈ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਵਿਭਾਗਾਂ ‘ਤੇ ਟਿਕੀਆਂ ਹੋਈਆਂ ਹਨ।
ਸੀਐਮ ਮਾਨ ਨੇ ਬੀਤੇ ਦਿਨ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਚਿੱਟੇ ਕੋਟ ਪਹਿਨਣਗੇ। ਸ਼ਨਾਖਤੀ ਕਾਰਡ ਵੀ ਡਾਕਟਰਾਂ ਦੇ ਗਲਾਂ ਵਿੱਚ ਟੰਗੇ ਹੋਣੇ ਚਾਹੀਦੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦਾ ਪੈਰਾਮੈਡੀਕਲ ਸਟਾਫ਼ ਅਤੇ ਹੋਰ ਕਰਮਚਾਰੀ ਵੀ ਨਿਰਧਾਰਤ ਵਰਦੀ ਵਿੱਚ ਹੀ ਰਹਿਣਗੇ। ਜਦੋਂ ਕਿ ਸਫਾਈ ਅਤੇ ਸਮੇਂ ਦੀ ਪਾਬੰਦਤਾ ਦੇ ਨਾਲ ਮਰੀਜ਼ਾਂ ਨੂੰ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਮਰੀਜ਼ਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਨਰਮੀ ਨਾਲ ਪੇਸ਼ ਆਉਣਾ ਹੈ।
Also Read :Punjab Ministers Sworn In ਸੀਐਮ ਮਾਨ ਦੇ ਮੰਤਰੀ ਮੰਡਲ ਦੇ ਪਹਿਲੇ ਵਿਸਤਾਰ ਵਿੱਚ 10 ਮੰਤਰੀਆਂ ਨੇ ਚੁੱਕੀ ਸਹੁੰ
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.