ਫ਼ੁਟਬਾਲ ਦੇ ਨੁਮਾਇਸ਼ੀ ਮੈਚ ਵਿੱਚ ਸੇਂਟ ਸਟੀਫ਼ਨ ਦੀ ਟੀਮ ਜੇਤੂ ਰਹੀ
India News (ਇੰਡੀਆ ਨਿਊਜ਼), Football matches, ਚੰਡੀਗੜ੍ਹ : ਖੇਡ ਵਿਭਾਗ ਵੱਲੋਂ ਖੇਡ ਭਵਨ ਸੈਕਟਰ 78, ਮੁਹਾਲੀ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਫੁੱਟਬਾਲ ਦਾ ਨੁਮਾਇਸ਼ੀ ਮੈਚ ਕੋਚਿੰਗ ਸੈਂਟਰ, ਸੈਕਟਰ 78 ਦੀ ਟੀਮ ਅਤੇ ਸੇਂਟ ਸਟੀਫ਼ਨ ਫੁੱਟਬਾਲ ਅਕੈਡਮੀ, ਚੰਡੀਗੜ੍ਹ ਵਿਚਕਾਰ ਕਰਵਾਇਆ ਗਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਵੱਡੇ ਪੱਧਰ ਤੇ ਕਦਮ ਚੁੱਕ ਰਹੀ ਹੈ।
ਇਸ ਤੋਂ ਇਲਾਵਾ ਰਿਲੇਅ ਰੇਸ4×100 ਦੇ ਮੁਕਾਬਲੇ ਵੀ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸੇਂਟ ਸਟੀਫ਼ਨ ਦੀ ਟੀਮ 1-0 ਨਾਲ਼ ਜੇਤੂ ਰਹੀ। ਇਸ ਤੋਂ ਇਲਾਵਾ ਰਿਲੇਅ ਰੇਸ 4×100 ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਕੋਚਿੰਗ ਸੈਂਟਰ ਚ ਅਭਿਆਸ ਕਰਦੇ ਖਿਡਾਰੀਆਂ ਤੇ ਅਧਾਰਿਤ ਟੀਮਾਂ ਬਣਾਈਆਂ ਗਈਆਂ ਸਨ।
Get Current Updates on, India News, India News sports, India News Health along with India News Entertainment, and Headlines from India and around the world.