Great Location In Narkanda
Great Location In Narkanda
ਸਮਰ ਵੋਕੇਸ਼ਨ ਤੋਂ ਪਹਿਲਾਂ ਜੇਕਰ ਤੁਸੀਂ ਪਹਾੜੀ ਖੇਤਰ ਦੇ ਟੂਰ’ਤੇ ਜਾਓ ਤਾਂ ਹੈ ਜਿਆਦਾ ਬਿਹਤਰ
* ਪਹਾੜੀ ਯਾਤਰਾ’ਚ ਨਾਰਕੰਡਾ ਸ਼ਾਨਦਾਰ ਲੋਕੇਸ਼ਨ
* ਹੱਤੂ ਮਾਤਾ ਮੰਦਿਰ ਦੇਖਣ ਯੋਗ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰ ਕੋਈ ਸੈਰ-ਸਪਾਟੇ ਤੇ ਜਾਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਪਰਿਵਾਰਾਂ ਦੀ ਪਹਿਲੀ ਪਸੰਦ ਪਹਾੜੀ ਖੇਤਰ ਹੀ ਰਹਿੰਦੀ ਹੈ। ਜੇਕਰ ਤੁਸੀਂ ਪਹਾੜੀ ਖੇਤਰ ਦੀ ਯਾਤਰਾ ਦਾ ਚੰਗੀ ਤਰ੍ਹਾਂ ਆਨੰਦ ਲੈਣਾ ਚਾਹੁੰਦੇ ਹੋ ਤਾਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਜੇਕਰ ਤੁਸੀਂ ਟੂਰ ਪ੍ਰੋਗਰਾਮ ਦੀ ਯੋਜਨਾ ਬਣਾ ਸਕਦੇ ਹੋ ਤਾਂ ਇਹ ਬਹੁਤ ਵਧੀਆ ਹੋ ਸਕਦਾ ਹੈ। Great Location In Narkanda
ਰੋਸ਼ਨ ਡੀ.ਜੇ ਮੋਹਾਲੀ (ਬਨੂੜ) ਦੇ ਮਾਲਕ ਗੁਰਵਿੰਦਰ ਸਿੰਘ ਮੌਲਾ ਨੇ ਦੱਸਿਆ ਕਿ ਪਹਾੜੀ ਖੇਤਰ ਵਿੱਚ ਨਰਕੰਡਾ ਦੀ ਸ਼ਾਨਦਾਰ ਲੋਕੇਸ਼ਨ ਦਿਲ ਨੂੰ ਛੂਹ ਲੈਣ ਵਾਲੀ ਹੈ। ਜੇਕਰ ਤੁਸੀਂ ਇਸ ਰੂਟ ‘ਤੇ ਜਾਂਦੇ ਹੋ ਅਤੇ ਰੇਲਗੱਡੀ ‘ਚ ਪਹਾੜੀਆਂ ‘ਚ ਸਫਰ ਨਹੀਂ ਕਰਦੇ ਤਾਂ ਯਾਤਰਾ ਦਾ ਮਜ਼ਾ ਅਧੂਰਾ ਰਹਿ ਜਾਵੇਗਾ। ਟਿਕਟ ਦੀ ਰਿਜ਼ਰਵੇਸ਼ਨ ਕਾਲਕਾ ਰੇਲਵੇ ਸਟੇਸ਼ਨ ਪਹਿਲਾ ਹੀ ਕਰਵਾ ਲੈਣੀ ਚਾਹੀਦੀ ਹੈ।
ਗੁਰਵਿੰਦਰ ਨੇ ਦੱਸਿਆ ਕਿ ਸ਼ਿਮਲਾ ਤੋਂ ਹੁੰਦੇ ਹੋਏ ਕੁਫਰੀ ਤੋਂ ਨਰਕੰਡਾ ਪਹੁੰਚਿਆ ਜਾ ਸਕਦਾ ਹੈ। ਇੱਥੇ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ। ਜਿਸ ਵਿੱਚ ਹੱਟੂ ਮਾਤਾ ਦਾ ਮੰਦਿਰ ਪ੍ਰਸਿੱਧ ਸਥਾਨ ਹੈ। ਇੱਥੋਂ ਦੇ ਵਸਨੀਕ ਸੁਭਾਅ ਵਿੱਚ ਬਹੁਤ ਹੀ ਚੰਗੇ ਹਨ। ਅਪ੍ਰੈਲ ਦੇ ਅੱਧ ਵਿਚ ਵੀ ਇਹ ਕਾਫ਼ੀ ਠੰਡਾ ਹੁੰਦਾ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
Great Location In Narkanda
ਗੁਰਵਿੰਦਰ ਨੇ ਦੱਸਿਆ ਕਿ ਇਸ ਵਾਰ ਪੰਜ ਪਰਿਵਾਰਕ ਦੋਸਤਾਂ ਨੇ ਘੁੰਮਣ ਦਾ ਪ੍ਰੋਗਰਾਮ ਬਣਾਇਆ। ਇਸ ਰਸਤੇ ‘ਤੇ ਬਹੁਤ ਸਾਰੇ ਪਿਕਨਿਕ ਪੁਆਇੰਟ ਹਨ। ਜੇਕਰ ਤੁਸੀਂ ਪੂਰਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਗਰਮੀਆਂ ਦੀ ਛੁੱਟੀ ਤੋਂ ਪਹਿਲਾਂ ਸੈਰ ਦਾ ਪ੍ਰੋਗਰਾਮ ਬਣਾਓ। ਗੁਰਵਿੰਦਰ ਮੌਲਾ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਕਸਰ ਬਰਸਾਤ ਸ਼ੁਰੂ ਹੋ ਜਾਂਦੀ ਹੈ। ਹੋਟਲ ਫੁੱਲੇ ਹੋ ਜਾਂਦੇ ਹਨ ਅਤੇ ਆਵਾਜਾਈ ਵੀ ਵਧ ਜਾਂਦੀ ਹੈ। Great Location In Narkanda
Also Read :Crack In The Minor Near Banur ਬਨੂੜ ਨੇੜੇ ਮਾਈਨਰ’ਚ ਪਾੜ ਪੈਣ ਕਾਰਨ 50-60 ਏਕੜ ਫਸਲ ਖ਼ਰਾਬ
Get Current Updates on, India News, India News sports, India News Health along with India News Entertainment, and Headlines from India and around the world.