Gurdwara Patalpuri
ਪਤਾਲਪੁਰੀ ਦੇ ਅਸਤਘਾਟ ‘ਤੇ ਸਤਲੁਜ ਦਰਿਆ ਦੇ ਪਹੁੰਚ ਰਹੇ ਦੂਸ਼ਿਤ ਪਾਣੀ ਨੂੰ ਲੈਕੇ NGT ਹੋਈ ਸਖ਼ਤ
* NGT ਨੇ ਕੀਰਤਪੁਰ ਸਾਹਿਬ @ ਗੁਰਦੁਆਰਾ ਪਤਾਲਪੁਰੀ ਪੁੱਜ ਰਹੇ ਦੂਸ਼ਿਤ ਪਾਣੀ ਦੇ ਹੱਲ ‘ਤੇ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਮੰਗੀ
* ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਦੀ ਪਟੀਸ਼ਨ ‘ਤੇ ਐਨਜੀਟੀ ਦੀ ਕਾਰਵਾਈ
* ਸਤਲੁਜ ਦੇ ਗੰਦੇ ਪਾਣੀ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚ ਰਹੀ ਠੇਸ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਦੇ ਅਸਥਾਨ ‘ਤੇ ਸਤਲੁਜ ਦਰਿਆ ਦੇ ਦੂਸ਼ਿਤ ਪਾਣੀ ਦੇ ਮਾਮਲੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਐੱਨਜੀਟੀ ਨੇ ਅਥਾਰਟੀ ਨੂੰ ਦੂਸ਼ਿਤ ਪਾਣੀ ਦੇ ਹੱਲ ‘ਤੇ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸੁਨੈਨਾ ਬਨੂੜ
ਗੌਰਤਲਬ ਹੈ ਕਿ ਹਾਈ ਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਐਨਜੀਟੀ ਅੱਗੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸਤਲੁਜ ਦਰਿਆ ਦਾ ਗੰਦਾ ਪਾਣੀ ਕੀਰਤਪੁਰ ਸਾਹਿਬ ਦੇ ਗੁਰੂਦੁਆਰਾ ਪਤਾਲਪੁਰੀ ਵਿੱਚ ਪਹੁੰਚ ਰਿਹਾ ਹੈ। Gurdwara Patalpuri
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਪਹੁੰਚ ਰਹੀ ਠੇਸ
ਐਡਵੋਕੇਟ ਸੁਨੈਨਾ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦਾ ਗੰਦਾ ਪਾਣੀ ਡਰੇਨਾਂ ਰਾਹੀਂ ਸਤਲੁਜ ਦਰਿਆ ਵਿੱਚ ਘੁਲ ਰਿਹਾ ਹੈ। ਇਹ ਗੰਦਾ ਪਾਣੀ ਗੁਰੂਦੁਆਰਾ ਪਤਾਲਪੁਰੀ ਸਾਹਿਬ ਪਹੁੰਚ ਰਿਹਾ ਹੈ।

ਸਿੱਖ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਪਹੁੰਚਦੇ ਹਨ
ਗੁਰਦੁਆਰਾ ਪਤਾਲਪੁਰੀ ਦੇ ਅਸਥਾਨ ‘ਤੇ ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਸਿੱਖ ਭਾਈਚਾਰੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਪਹੁੰਚਦੇ ਹਨ। ਗੁਰਦੁਆਰਾ ਪਤਾਲਪੁਰੀ ਵਿੱਚ ਸਤਲੁਜ ਦੇ ਗੰਦੇ ਪਾਣੀ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਜ਼ਿਕਰਯੋਗ ਹੈ ਕਿ ਮੱਸਿਆ,ਸੰਕ੍ਰਾਤ,ਹੋਲਾ -ਮਹੱਲਾ ਅਤੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਇਸ਼ਨਾਨ ਕਰਨ ਲਈ ਇੱਥੇ ਪਹੁੰਚਦੇ ਹਨ। Gurdwara Patalpuri
ਇੱਕ ਮਹੀਨੇ ਵਿੱਚ ਕਾਰਵਾਈ ਕੀਤੀ ਜਾਵੇ:ਐਨਜੀਟੀ

ਦੂਸ਼ਿਤ ਪਾਣੀ ਦੇ ਮਾਮਲੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ
ਸੁਨੈਨਾ ਬਨੂੜ ਨੇ ਦੱਸਿਆ ਕਿ ਐੱਨ.ਜੀ.ਟੀ ਨੇ ਪਤਾਲਪੁਰੀ ਤੱਕ ਪਹੁੰਚ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਐਨਜੀਟੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਮੁੱਖ ਸਕੱਤਰ ਪੰਜਾਬ, ਪ੍ਰਦੂਸ਼ਣ ਬੋਰਡ ਪੰਜਾਬ ਅਤੇ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੂੰ ਦੂਸ਼ਿਤ ਪਾਣੀ ਦੇ ਮੁੱਦੇ ਦੇ ਹੱਲ ਲਈ ਕੀਤੇ ਜਾਣ ਵਾਲੇ ਪ੍ਰਬੰਦਾਂ ਦੀ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੇਕਰ ਅਜਿਹਾ ਕੰਮ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਐਨਜੀਟੀ ਨੇ ਨਿਰਧਾਰਤ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਵੀ ਕਿਹਾ ਹੈ। Gurdwara Patalpuri
Get Current Updates on, India News, India News sports, India News Health along with India News Entertainment, and Headlines from India and around the world.