Langar In Memory Of Sahibzades
Langar In Memory Of Sahibzades
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਚਿਤਕਾਰਾ ਯੂਨੀਵਰਸਿਟੀ ਬਨੂੜ ਦੇ ਸਟਾਫ਼ ਵੱਲੋਂ ਹਾਈਵੇਅ ‘ਤੇ ਚਾਹ-ਬ੍ਰੈਡ ਪਕੌੜਿਆਂ ਦੇ ਲੰਗਰ ਲਗਾਏ ਗਏ | ਚਿਤਕਾਰਾ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਹੈ।
ਧਾਰਮਿਕ ਕੰਮਾਂ ਵਿੱਚ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਸਹਿਯੋਗ ਦਿੱਤਾ ਜਾਂਦਾ ਹੈ। ਜਿੱਥੇ ਲੰਗਰ ਵਾਲੀ ਥਾਂ ‘ਤੇ ਸੰਗਤਾਂ ਦੀ ਭਾਰੀ ਭੀੜ ਰਹੀ ਉੱਥੇ ਹੀ ਸਟਾਫ਼ ਮੈਂਬਰਾਂ ਨੇ ਸੇਵਾ ਭਾਵਨਾ ਨਾਲ ਲੰਗਰ ਛਕਾਇਆ| Langar In Memory Of Sahibzades
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੰਗਤਾਂ ਦੀ ਸੇਵਾ ਲਈ ਲੰਗਰ ਨਿਰੰਤਰ ਚਲਾਇਆ ਜਾ ਰਿਹਾ ਹੈ। ਬਨੂੜ ਵਿੱਚ ਰਾਜਪੁਰਾ-ਜ਼ੀਰਕਪੁਰ ਮੁੱਖ ਮਾਰਗ ’ਤੇ ਸਰਕਾਰੀ ਸਕੂਲ ਦੇ ਸਾਹਮਣੇ ਸਥਿਤ ਬਾਬਾ ਪੀਰ ਦੀ ਦਰਗਾਹ ’ਤੇ ਚਾਹ-ਪਕੌੜਿਆਂ ਅਤੇ ਮਿੱਠੇ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। Langar In Memory Of Sahibzades
ਸ਼ਰਧਾਲੂ ਵੱਡੀ ਗਿਣਤੀ ‘ਚ ਦਰਗਾਹ ‘ਤੇ ਮੱਥਾ ਟੇਕਣ ਲਈ ਪੁੱਜੇ। ਦਰਗਾਹ ਦੀ ਸੇਵਾ ਸੰਭਾਲ ਰਹੇ ਬਾਬਾ ਬਸੰਤ ਨੇ ਕਿਹਾ ਕਿ ਸਾਰੇ ਧਰਮ ਭਾਈਚਾਰਕ ਏਕਤਾ ਦਾ ਸੰਦੇਸ਼ ਦਿੰਦੇ ਹਨ। ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸੰਗਤਾਂ ਦੀ ਸੇਵਾ ਵਿੱਚ ਲੰਗਰ ਲਗਾਇਆ ਗਿਆ ਹੈ। Langar In Memory Of Sahibzades
Also Read :ਨਗਰ ਕੌਂਸਲ ਬਨੂੜ ਨਾਲ ਸਬੰਧਤ ਜਾਅਲੀ NOC ਦਾ ਮਾਮਲਾ ਸੀਐਮ ਦਫ਼ਤਰ ਪਹੁੰਚਿਆ Municipal Council Banur
Also Read :SVGOI ਪ੍ਰਬੰਧਨ ਨੇ ਪਿਤਾ ਰਘੂਨਾਥ ਰਾਏ ਨੂੰ 43ਵੀਂ ਬਰਸੀ ‘ਤੇ ਕੀਤਾ ਯਾਦ SVGOI
Also Read :ਮਿਸ਼ਨ ਹਰਿਆਲੀ ਅਤੇ ਲਾਲੀ ਤਹਿਤ ਖੂਨਦਾਨ ਕੈਂਪ ਲਗਾਇਆ Organized Blood Donation Camp
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.