MLA Said My Own Family
MLA Said My Own Family
ਸ਼ਹਿਰ ਦੀ ਸਿਆਸਤ ਦਾ ਮੁੱਖ ਧੂਰਾ ਮੰਨੇ ਜਾਂਦੇ ਪਾਸੀ ਬ੍ਰਦਰਸ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਪਾਸੀ ਬ੍ਰਦਰਸ ਨੇ ਇੱਕ ਵਾਰ ਫਿਰ ਸੁਰਖੀਆਂ ਬਟੋਰੀਆਂ ਜਦੋਂ ਉਨ੍ਹਾਂ ਦੇ ਘਰ ਵਿਧਾਇਕ ਨੀਨਾ ਮਿੱਤਲ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਿਰਨਜੀਤ ਪਾਸੀ ਦੇ ਗ੍ਰਹਿ ਵਿਖੇ ਹੋਏ ਸਮਾਗਮ ਦੌਰਾਨ ਹਲਕਾ ਵਿਧਾਇਕ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਦੌਰਾਨ ਮੈਡਮ ਨੀਨਾ ਮਿੱਤਲ ਨੇ ਪਾਸੀ ਪਰਿਵਾਰ ਦੇ ਮੈਂਬਰਾਂ ਨਾਲ ਨਿੱਜੀ ਗੱਲਬਾਤ ਕੀਤੀ। ਮੈਡਮ ਨੀਨਾ ਮਿੱਤਲ ਅੱਧਾ ਘੰਟਾ ਪਾਸੀ ਪਰਿਵਾਰ ਨਾਲ ਰਹੇ, ਜਿਸ ਦੌਰਾਨ ਉਨ੍ਹਾਂ ਨੇ ਬਿਕਰਮਜੀਤ ਪਾਸੀ ਨਾਲ ਵੀ ਗੱਲਬਾਤ ਕੀਤੀ। MLA Said My Own Family
ਦੱਸਿਆ ਗਿਆ ਕਿ ‘ਆਪ’ ਦੇ ਸ਼ਹਿਰੀ ਪ੍ਰਧਾਨ ਕਿਰਨਜੀਤ ਪਾਸੀ ਦੇ ਪੋਤੇ ਮਾਧਵ ਦਾ ਅੱਜ ਜਨਮ ਦਿਨ ਸੀ। ਇਸ ਖੁਸ਼ੀ ਦੇ ਮੌਕੇ ‘ਤੇ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਸਮਾਗਮ ਵਿੱਚ ਸ਼ਹਿਰ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। MLA Said My Own Family
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਘਰਸ਼ ਦੇ ਦਿਨਾਂ ਦੌਰਾਨ ਪਾਸੀ ਭਰਾਵਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਜਿੱਥੇ ਕਿਰਨਜੀਤ ਪਾਸੀ ਨੇ ਹਲਕਾ ਰਾਜਪੁਰਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਨੂੜ ਇਲਾਕੇ ਦੀ ਕਮਾਨ ਸੰਭਾਲੀ ਸੀ, ਉੱਥੇ ਹੀ ਬਿਕਰਮਜੀਤ ਪਾਸੀ ਨੇ ਪੂਰੇ ਇਲਾਕਾ ਅੰਦਰ ਪੂਰੀ ਤਨਦੇਹੀ ਨਾਲ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ। MLA Said My Own Family
ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਾਸੀ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ, ਕਿਰਨਜੀਤ ਪਾਸੀ ਅਤੇ ਬਿਕਰਮਜੀਤ ਪਾਸੀ ਮੇਰੇ ਭਰਾ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਹੋਰ ਵਲੰਟੀਅਰਾਂ ਵਾਂਗ ਦਿਨ ਰਾਤ ਮਿਹਨਤ ਕੀਤੀ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਮੈਂ ਭੈਣ ਦੇ ਫ਼ਰਜ਼ ਨਾਲ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਆਈ ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। MLA Said My Own Family
ਜ਼ਿਕਰਯੋਗ ਹੈ ਕਿ ਐਡਵੋਕੇਟ ਬਿਕਰਮਜੀਤ ਪਾਸੀ ਨੂੰ ਹਾਲ ਹੀ ਵਿੱਚ (ਕੋ-ਆਰਡੀਨੇਟਰ MLA) ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਬਿਕਰਮਜੀਤ ਪਾਸੀ ਨੇ ਕਿਹਾ ਕਿ ਮੈਡਮ ਨੀਨਾ ਮਿੱਤਲ ਸਾਡੇ ਪਰਿਵਾਰ ਦੀ ਮੈਂਬਰ ਅਤੇ ਸਾਡੀ ਭੈਣ ਹੈ। ਆਮ ਆਦਮੀ ਪਾਰਟੀ ਲਈ ਮੈਡਮ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੰਮ ਕੀਤਾ ਹੈ। ਇਸ ਮੌਕੇ ਬਲਬੀਰ ਸਿੰਘ ਮੌਲੀ ਵਾਲਾ, ਉਪੇਸ਼ ਜੱਲ੍ਹਣ, ਗੋਕਲ ਚੰਦ, ਕੁਲਵਿੰਦਰ ਸਿੰਘ ਜੰਗਪੁਰਾ,ਨੰਬਰਦਾਰ ਸਤਨਾਮ ਸਿੰਘ ਖਲੌਰ, ਕਰਮਜੀਤ ਸਿੰਘ ਹੁਲਕਾ ਆਦਿ ਹਾਜ਼ਰ ਸਨ। MLA Said My Own Family
Also Read :ਬਿਕਰਮਜੀਤ ਪਾਸੀ ਅਤੇ ਲੱਕੀ ਸੰਧੂ ਨੂੰ ਕੋ-ਆਰਡੀਨੇਟਰ ਨਿਯੁਕਤ ਕੀਤਾ Appointed New Co-rdinators
Also Read :ਲੋਕਾਂ ਨੂੰ ਚੱਕਰਾਂ ‘ਚ ਪਾਉਂਦੀ ਲੀਡਰਾਂ ਦੀ ਚੜ੍ਹਾਈ The Truth Of Viral Photo
Also Read :ਟਰੱਕ ਯੂਨੀਅਨ ਬਨੂੜ ਦੀ ਆਮਦਨ ‘ਚ ਇਜ਼ਾਫਾ Increase In Truck Union Revenue
Connect With Us : Twitter Facebook
Get Current Updates on, India News, India News sports, India News Health along with India News Entertainment, and Headlines from India and around the world.