NHAI Will Start Maintenance Work
NHAI Will Start Maintenance Work
* 23,39,69,618 ਕਰੋੜ ਰੁਪਏ ਖਰਚ ਕੀਤੇ ਜਾਣਗੇ
* ਸੜਕ 39.5 ਕਿਲੋਮੀਟਰ ਲੰਬੀ ਹੈ
* ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੈ ਰੋਡ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
NHAI Will Start Maintenance Work ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਬਨੂੜ ਤੇਪਲਾ ਰੋਡ ‘ਤੇ ਮੇਂਟੀਨੇਸ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਮੇਂਟੀਨੇਸ ਨਾ ਹੋਣ ਕਾਰਨ ਉਕਤ ਹਾਈਵੇ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਪਰ ਹੁਣ ਹਾਈ-ਵੇਅ ਤੋਂ ਲੰਘਣ ਵਾਲੀ ਆਵਾਜਾਈ ਲਈ ਸਫ਼ਰ ਆਸਾਨ ਹੋ ਜਾਵੇਗਾ।
ਸੜਕ ’ਤੇ ਬਣੇ ਟੋਇਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਹਾਦਸਿਆਂ ਵਿੱਚ ਕੀਮਤੀ ਜਾਨਾ ਜਾ ਰਹੀਆਂ ਸਨ ਅਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਨੈਸ਼ਨਲ ਹਾਈ-ਵੇਅ ਅਥਾਰਟੀ ਆਫ਼ ਇੰਡੀਆ ਜਲਦੀ ਹੀ ਇਸ ਪਾਸੇ ਕੰਮ ਸ਼ੁਰੂ ਕਰਨ ਜਾ ਰਹੀ ਹੈ।
ਹਾਈ-ਵੇਅ 205-ਏ ਖਰੜ-ਬਨੂੜ ਰੋਡ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਮਾਰਗ ਰੱਖਿਆ ਗਿਆ ਹੈ। ਸਿੱਖ ਇਤਿਹਾਸ ਵਿੱਚ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਇਸੇ ਸੜਕ ਤੋਂ ਲੰਘ ਕੇ ਚਪੜਚਿੜੀ ਰਾਹੀਂ ਸਰਹੰਦ ਪਹੁੰਚੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹੰਦ ਵਿੱਚ ਮੁਗਲ ਫੌਜ ਨਾਲ ਜੰਗ ਲੜੀ ਸੀ। ਬਨੂੜ ਖਰੜ ਰੋਡ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਰਕੇ ਰੱਖਿਆ ਗਿਆ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਖਰੜ ਤੇਪੜਾ ਰੋਡ ਦੀ ਸਾਂਭ-ਸੰਭਾਲ ਲਈ 23 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਹਾਈ-ਵੇਅ ਅਥਾਰਟੀ ਦੇ ਮੈਨੇਜਰ ਭੁਵਨੇਸ਼ ਨੇ ਦੱਸਿਆ ਕਿ ਈ-ਟੈਂਡਰ ਕਾਲ ਕੀਤੇ ਗਏ ਹਨ। ਸੜਕ ਦਾ ਕੰਮ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੁਲਾਈ ਤੱਕ ਕੰਮ ਮੁਕੰਮਲ ਹੋ ਸਕਦਾ ਹੈ। ਚੋਣਾਂ ਕਾਰਨ ਆਦਰਸ਼ ਚੋਣ ਜਾਬਤਾ ਲੱਗਿਆ ਸੀ, ਇਸ ਲਈ ਕੰਮ ਥੋੜ੍ਹਾ ਲੇਟ ਹੋਇਆ ਹੈ।
ਖਰੜ ਤੇਪਲਾ ਰੋਡ ਦੀ ਮੁਰੰਮਤ NHAI ਵੱਲੋਂ ਕੀਤੀ ਜਾਣੀ ਹੈ। ਇਹ ਸੜਕ ਖਰੜ ਤੋਂ ਵਾਇਆ ਬਨੂੜ-ਤੇਪਲਾ ਤੱਕ ਕਰੀਬ 39 ਕਿਲੋਮੀਟਰ ਲੰਬੀ ਹੈ। ਇਸ ਸੜਕ ਦੇ ਰੱਖ-ਰਖਾਅ ਲਈ ਬਨੂੜ ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ।
Also Read :Ministers Of AAP Government Started Taking Charge ਆਪ ਸਰਕਾਰ ਦੇ ਨਵੇਂ ਬਣੇ ਮੰਤਰੀ ਸੰਭਾਲਣ ਲਗੇ ਚਾਰਜ
Get Current Updates on, India News, India News sports, India News Health along with India News Entertainment, and Headlines from India and around the world.