Nomination letter filled by Sidhu
Nomination letter filled by Sidhu
ਇੰਡੀਆ ਨਿਊਜ਼, ਅੰਮ੍ਰਿਤਸਰ:
Nomination letter filled by Sidhu ਪੰਜਾਬ ਵਿਧਾਨਸਭਾ ਚੋਣਾਂ (Punjab Assembly Election) ਵਿੱਚ ਹੁਣ ਕੁੱਜ ਹੀ ਦਿਨਾਂ ਦਾ ਸਮਾਂ ਬਚਿਆ ਹੈ। ਹਰ ਪਾਰਟੀ ਜਿੱਥੇ ਚੋਣਾਂ ਦੇ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲੱਗਾ ਰਹੀ ਹੈ। ਓਥੇ ਹੀ ਪਾਰਟੀ ਨੇਤਾ ਵੀ ਹੁਣ ਜ਼ੋਰ -ਸ਼ੋਰ ਦੇ ਨਾਲ ਚੋਣਾਂ ਵਿੱਚ ਹਿੱਸਾ ਲੈਂਦੇ ਹੋਏ ਹੁਣ ਨਾਮਜਦਗੀ ਫਾਰਮ ਭਰ ਰਹੇ ਹਣ।
ਪਿਛਲੇ ਦਿਨ ਜਿਥੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇਆਪਣਾ ਪਰਚਾ ਭਰਿਆ ਓਥੇ ਹੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਵੀ ਨਾਮਾਂਕਨ ਕੀਤਾ। ਇਸ ਦੇ ਨਾਲ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਪਰਚਾ ਭਰੀਆਂ। ਧਿਆਨ ਰਹੇ ਕਿ ਬਿਕਰਮਜੀਤ ਸਿੰਘ ਮਜੀਠੀਆ ਇਸ ਵਾਰ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦੇ ਹੋਏ ਉਸ ਦੇ ਸਾਮਣੇ ਮੁਕਾਬਲੇ ਵਿੱਚ ਖੜ੍ਹਾ ਹੋ ਰਿਹਾ ਹੈ ।
ਨੌਮੀਨੇਸ਼ਨ ਕਰਣ ਸਮੇਂ ਸਿੱਧੂ ਨੇ ਬਿਕਰਮ ਮਜੀਠੀਆ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੇਰਾ ਜੀਵਨ ਸੰਘਰਸ਼ ਨੂੰ ਗਹਿਣਾ ਬਣਾ ਕੇ ਸੱਚਾਈ ਅਤੇ ਨੈਤਿਕਤਾ ਨੂੰ ਧਾਰਨ ਕਰਨਾ ਹੈ। ਸਿੱਧੂ ਨੇ ਕਿਹਾ ਕਿ ਮੈਂ ਸ਼ਹਿਰ ਵਿੱਚ ਗੁੰਡਾਗਰਦੀ ਨਹੀਂ ਚੱਲਣ ਦਿਆਂਗਾ। ਸਿੱਧੂ ਨੇ ਬਿਕਰਮ ਮਜੀਠੀਆ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਨ੍ਹਾਂ ‘ਤੇ ਦੋਸ਼ ਹਨ, ਉਹ ਆਪਣੀ ਜ਼ਮਾਨਤ ਦੀ ਭਾਲ ‘ਚ ਘਰ-ਘਰ ਠੋਕਰ ਖਾ ਰਹੇ ਹਨ, ਸਿੱਧੂ ਨੂੰ ਸਵਾਲ ਕਰਨ ਦਾ ਕੀ ਮਤਲਬ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 17 ਸਾਲਾਂ ਦਾ ਸਿਆਸੀ ਜੀਵਨ ਸਾਫ਼-ਸੁਥਰਾ ਹੈ। ਉਹ ਹਮੇਸ਼ਾ ਪੰਜਾਬ ਅਤੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਰਹੇ ਹਨ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਐਨਕੋਰ ਸਾਫਟਵੇਅਰ`ਤੇ ਉਪਲਬਧ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਸੂਬੇ ਵਿੱਚ ਸਿਰਫ਼ 317 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ। ਨਾਮਜ਼ਦਗੀ ਦੇ ਤਿੰਨ ਦਿਨਾਂ ਦੋਰਾਨ 302 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 619 ਹੋ ਗਈ ਹੈ। ਡਾ: ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ `ਨੋਅ ਯੂਅਰ ਕੈਂਡੀਡੇਟ` ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।
ਇਹ ਵੀ ਪੜ੍ਹੋ : INDIA NEWS-JAN KI BAAT OPINION POLL UP ਜਾਟ ਵੰਡੇ, ਯੂਪੀ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ : ਸਰਵੇਖਣ
ਇਹ ਵੀ ਪੜ੍ਹੋ : Polstrat-NewsX Pre-Poll Survey 2 Punjab ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ?
ਇਹ ਵੀ ਪੜ੍ਹੋ : Polstrat-NewsX Pre-Poll Survey 2 of Goa ਗੋਆ ‘ਚ ਵਿਧਾਨ ਸਭਾ ਚੋਣਾਂ ਕੌਣ ਜਿੱਤ ਰਿਹਾ ਹੈ?
ਇਹ ਵੀ ਪੜ੍ਹੋ : Polstrat-NewsX Pre-Poll Survey From UP ਯੂਪੀ ਵਿੱਚ ਫਿਰ ਬਣ ਸਕਦੀ ਹੈ ਭਾਜਪਾ ਦੀ ਸਰਕਾਰ
ਇਹ ਵੀ ਪੜ੍ਹੋ : Polstrat-NewsX Pre-Poll Survey Results from Punjab and Goa ਪੰਜਾਬ ਅਤੇ ਗੋਆ ਤੋਂ ਪ੍ਰੀ-ਪੋਲ ਸਰਵੇਖਣ ਨਤੀਜੇ
Get Current Updates on, India News, India News sports, India News Health along with India News Entertainment, and Headlines from India and around the world.