Organizing Religious Ceremony
Organizing Religious Ceremony
India News (ਇੰਡੀਆ ਨਿਊਜ਼), ਚੰਡੀਗੜ੍ਹ : ਸ਼੍ਰੀ ਸਨਾਤਨ ਧਰਮ ਮੰਦਰ ਲੋਹਗੜ੍ਹ ਵਿਖੇ ਮੂਰਤੀ ਸਥਾਪਨਾ ਉਤਸਵ ਮੌਕੇ ਕਰਵਾਈ ਗਈ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੀ ਅੱਜ ਸਮਾਪਤੀ ਹੋਈ ਹੈ। ਸ਼੍ਰੀ ਸਨਾਤਨ ਧਰਮ ਮੰਦਰ ਸਭਾ ਅਤੇ ਮਹਿਲਾ ਸੰਕੀਰਤਨ ਮੰਡਲੀ ਲੋਹਗੜ੍ਹ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਕਰਵਾਏ ਗਏ ਸਮਾਗਮ ਦੌਰਾਨ ਕਥਾਵਾਚਕ ਸ਼ਿਆਮ ਸੁੰਦਰ ਠਾਕੁਰ ਨੇ ਕਥਾ ਕੀਰਤਨ ਸ਼ਰਧਾਲੂਆਂ ਨੂੰ ਭਗਵਾਨ ਚਰਨਾਂ ਨਾਲ ਜੋੜਿਆ। Organizing Religious Ceremony
ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਸਾਬਕਾ ਹਲਕਾ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ (N.K Sharma) ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਹਵਨ-ਯੱਗ ਵਿਚ ਚੜ੍ਹਾਵਾ ਚੜ੍ਹਾਇਆ। ਕਥਾ ਹਫ਼ਤੇ ਦੇ ਆਖਰੀ ਦਿਨ ਸੁਦਾਮਾ ਚਰਿੱਤਰ, ਸ਼ੁਕਦੇਵ ਵਿਦਾਇਗੀ, ਭਾਗਵਤ ਵਿਦਾਇਗੀ ਸਬੰਧੀ ਪ੍ਰਵਚਨ ਕੀਤੇ ਗਏ। ਇਸ ਮੌਕੇ ਹਵਨ-ਯੱਗ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। Organizing Religious Ceremony
ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੁਮਾਰ ਸ਼ਰਮਾ (N.K Sharma) ਨੇ ਕਿਹਾ ਕਿ ਗੀਤਾ ਇੱਕ ਅਜਿਹਾ ਪਵਿੱਤਰ ਗ੍ਰੰਥ ਹੈ। ਜਿਸ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਛੁਪਿਆ ਹੋਇਆ ਹੈ। ਗੀਤਾ ਦੇ ਗਿਆਨ ਤੋਂ ਵੱਡਾ ਕੋਈ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਅਤੇ ਗੀਤਾ ਵਿੱਚ ਦਿੱਤੇ ਸੰਦੇਸ਼ ਅਜੋਕੇ ਜੀਵਨ ਵਿੱਚ ਵੀ ਸਾਰਥਕ ਹਨ। ਗੀਤਾ ਮਨੁੱਖੀ ਜੀਵਨ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਵਰਣਨ ਕਰਦੀ ਹੈ ਅਤੇ ਉਨ੍ਹਾਂ ਦੇ ਹੱਲ ਵੀ ਦੱਸਦੀ ਹੈ। Organizing Religious Ceremony
ਇਹ ਵੀ ਪੜ੍ਹੋ :Visit Of Grain Market By DC : ਡਿਪਟੀ ਕਮਿਸ਼ਨਰ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ
Get Current Updates on, India News, India News sports, India News Health along with India News Entertainment, and Headlines from India and around the world.