होम / ਪੰਜਾਬ ਨਿਊਜ਼ / Patwari Arrested On Bribery Charges : ਵਿਜੀਲੈਂਸ ਬਿਊਰੋ ਦੇ ਅੜੀਕੇ ਚੜੇ ਪਟਵਾਰੀ ਅਤੇ ਕਿਰਿੰਦਾ, ਜਮਾਂਬੰਦੀ ਬਦਲੇ ਮੰਗ ਰਹੇ ਸੀ 3500 ਰੁਪਏ ਦੀ ਰਿਸ਼ਵਤ

Patwari Arrested On Bribery Charges : ਵਿਜੀਲੈਂਸ ਬਿਊਰੋ ਦੇ ਅੜੀਕੇ ਚੜੇ ਪਟਵਾਰੀ ਅਤੇ ਕਿਰਿੰਦਾ, ਜਮਾਂਬੰਦੀ ਬਦਲੇ ਮੰਗ ਰਹੇ ਸੀ 3500 ਰੁਪਏ ਦੀ ਰਿਸ਼ਵਤ

BY: Kuldeep Singh • LAST UPDATED : April 10, 2024, 10:50 pm IST
Patwari Arrested On Bribery Charges : ਵਿਜੀਲੈਂਸ ਬਿਊਰੋ ਦੇ ਅੜੀਕੇ ਚੜੇ ਪਟਵਾਰੀ ਅਤੇ ਕਿਰਿੰਦਾ, ਜਮਾਂਬੰਦੀ ਬਦਲੇ ਮੰਗ ਰਹੇ ਸੀ 3500 ਰੁਪਏ ਦੀ ਰਿਸ਼ਵਤ

Patwari Arrested On Bribery Charges

India News (ਇੰਡੀਆ ਨਿਊਜ਼), Patwari Arrested On Bribery Charges, ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਨੇ ਪਟਵਾਰਖਾਨੇ ਵਿੱਚ ਤੈਨਾਤ ਮਾਲ ਪਟਵਾਰੀ ਅਤੇ ਉਸਦੇ ਕਰਿੰਦੇ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵੱਲੋਂ ਇੱਕ ਜਮਾਂਬੰਦੀ ਜਾਰੀ ਕਰਨ ਬਦਲੇ 3500 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈ ਕਰਦਿਆਂ ਮਾਲ ਪਟਵਾਰੀ ਸੁਖਵਿੰਦਰ ਸਿੰਘ ਅਤੇ ਉਸਦੇ ਕਰਿੰਦੇ ਅਮਨਦੀਪ ਸਿੰਘ ਦੀਪ ਨੂੰ ਭਰਿਸ਼ਟਾਚਾਰ ਦੇ ਦੋਸ਼ ਹੇਠ ਕਾਬੂ ਕਰ ਲਿਆ ਗਿਆ।

ਜਮਾਂਬੰਦੀ ਦਾ ਰਿਕਾਰਡ ਮੰਗਿਆ

Patwari Arrested On Bribery Charges

ਵਿਜੀਲੈਂਸ ਬਿਊਰੋ ਦੇ ਪ੍ਰਵਕਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਲੂ ਰਾਮ ਨਿਵਾਸੀ ਚੰਦਰ ਨਗਰ ਲੁਧਿਆਣਾ ਨੇ ਸ਼ਿਕਾਇਤ ਦਿੱਤੀ ਸੀ ਕਿ ਲੋਨ ਲੈਣ ਲਈ ਆਪਣੇ ਪਲਾਟ ਦੀ 30 ਸਾਲਾ ਜਮਾਂਬੰਦੀ ਦਾ ਰਿਕਾਰਡ ਮੰਗਿਆ ਸੀ। ਪਟਵਾਰੀ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਟਵਾਰੀ ਵੱਲੋਂ ਕਰਿੰਦੇ ਨਾਲ ਗੱਲ ਕਰਨ ਲਈ ਕਿਹਾ ਗਿਆ।

ਰਿਕਾਰਡਿੰਗ ਕਰਕੇ ਸਬੂਤ ਵਜੋਂ

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪਟਵਾਰੀ ਦੇ ਕਰਿੰਦੇ ਨੇ 3500 ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਵਿੱਚੋਂ 500 ਰੁਪਏ ਆਪ ਰੱਖਣ ਅਤੇ 3000 ਰੁਪਏ ਪਟਵਾਰੀ ਨੂੰ ਦੇਣ ਦੀ ਗੱਲ ਕਹੀ। ਸ਼ਿਕਾਇਤਕਰਤਾ ਵੱਲੋਂ ਇਸ ਦੀ ਰਿਕਾਰਡਿੰਗ ਕਰਕੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ।

ਵਿਜੀਲੈਂਸ ਬਿਊਰੋ ਦੇ ਉਪਰੋਕਤਾ ਨੇ ਦੱਸਿਆ ਕਿ ਪਟਵਾਰੀ ਦੇ ਕਰਿੰਦੇ ਨੂੰ ਪਾਰਕਿੰਗ ਵਿੱਚੋਂ 3500 ਦੀ ਰਿਸ਼ਵਤ ਰੰਗੇ ਹੱਥੀ ਲੈਂਦਿਆਂ ਗਿਰਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪਟਵਾਰੀ ਨੂੰ ਵੀ ਗਿਰਫਤਾਰ ਕੀਤਾ ਗਿਆ। ਦੋਸ਼ੀਆਂ ਖਿਲਾਫ ਮੁਕਦਮਾ ਕੀਤਾ ਗਿਆ ਅਤੇ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :Two Arrested For Raping : ਘਰ ‘ਚ ਦਾਖਲ ਹੋ ਕੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਅਤੇ ਚੋਰੀ ਕਰਨ ਦੇ ਦੋਸ਼ ‘ਚ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

 

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT