Placement Camp For The Unemployed
India News (ਇੰਡੀਆ ਨਿਊਜ਼), Placement Camp For The Unemployed, ਚੰਡੀਗੜ੍ਹ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ, ਏਯੂ ਬੈਂਕ, ਕੋਟਕ ਮਹਿੰਦਰਾ ਬੈਂਕ, ਐਚਡੀਐਫਸੀ ਬੈਂਕ, ਏਅਰਟੈੱਲ ਪ੍ਰਾਇਵੇਟ, ਲਿਮਿ:, ਜੈਮਾਲਾ ਬੁਲਟੈਕ, ਵੈਬ ਹੋਪਰਸ, ਹੋਪਿੰਗ ਮਿਰਡਸ, ਓਪੋ ਮੋਬਾਇਲ, ਸ੍ਰੀਰਾਮ ਜਨਰਲ ਇੰਸੋਰੈਂਸ, ਡੀਟੀਨਸ ਟੈਕਨਾਲੋਜੀ, ਜਾਨਾ ਸਮਾਲ ਫਾਇਨਾਸ ਬੈਂਕ, ਵੀਡੀਓਕੋਨ ਮੋਬਾਇਲ, ਅਵਾਸੋ, ਇੰਡੁਸਿੰਧ ਬੈਂਕ ਦੇ ਸਹਿਯੋਗ ਨਾਲ ਜਿਲ੍ਹਾ ਐੱਸ.ਏ.ਐੱਸ ਨਗਰ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਮਿਤੀ 13 ਮਾਰਚ ਨੂੰ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਚੀਟਿਊਟ ਡੇਰਾਬਸੀ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬੀਬੀਏ, ਬੀ ਕਾਮ, ਫਾਰਮੈਸੀ, ਡਿਪਲੋਮਾ, ਇੰਜੀਨੀਅਰਿੰਗ, ਐਮਬੀਏ ਐਂਡ ਐਸਸੀਐਸ (+2) ਪਾਸ ਉਮੀਦਵਾਰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਪਹੁੰਚਣ।
ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਸ਼ਾਮਿਲ ਹੋ ਸਕਦੇ ਹਨ। ਇਸ ਲਈ ਇਛੁੱਕ ਪ੍ਰਾਰਥੀ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਚੀਟਿਊਟ ਡੇਰਾਬਸੀ ਵਿਖੇ ਆਪਣਾ ਰਜਿਊਮ ਅਤੇ ਜ਼ਰੂਰੀ ਦਸਤਾਵੇਜ ਲੈ ਕੇ ਪਹੁੰਚਣ ਦੀ ਖੇਚਲ ਕਰਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ।
ਇਹ ਵੀ ਪੜ੍ਹੋ :Encounter In Mohali : ਮੋਹਾਲੀ ‘ਚ ਐਨਕਾਊਂਟਰ, ਪੁਲਿਸ ਨੇ ਗ੍ਰਿਫਤਾਰ ਕੀਤੇ ਤਿੰਨ ਗੈਂਗਸਟਰ
Get Current Updates on, India News, India News sports, India News Health along with India News Entertainment, and Headlines from India and around the world.