Poisonous Liquor Case In Punjab
India News (ਇੰਡੀਆ ਨਿਊਜ਼), Poisonous Liquor Case In Punjab, ਚੰਡੀਗੜ੍ਹ : ਪੰਜਾਬ ਵਿੱਚ ਬੀਤੇ ਕੁਝ ਦਿਨ ਪਹਿਲਾਂ ਜਹਰੀਲੀ ਸ਼ਰਾਬ ਪੀਣ ਨਾਲ ਹੋਇਆ ਮੌਤਾਂ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਸੀ। ਵਿਧਾਨ ਸਭਾ ਹਲਕਾ ਦਿੜਬਾ ਦੇ ਪਿੰਡ ਗੁਜਰਾਂ ਵਿਖੇ ਜਹਰੀਲੀ ਸ਼ਰਾਬ ਪੀਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 7 ਮੌਤਾਂ ਵਾਲੇ ਵਿਅਕਤੀਆਂ ਦਾ ਪਿੰਡ ਵਾਸੀਆਂ ਵੱਲੋਂ ਸਮੂਹਿਕ ਭੋਗ ਪਾਏ ਗਏ। ਪਿੰਡ ਵਿੱਚ ਭਾਵਕ ਮਾਹੌਲ ਬਣਿਆ ਰਿਹਾ। ਅੰਤਿਮ ਅਰਦਾਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਮਾਜਿਰ ਸੰਸਥਾਵਾਂ ਦੇ ਆਗੂ ਸ਼ਾਮਿਲ ਹੋਏ। ਇਲਾਕੇ ਦੀ ਸਾਰੀ ਸੰਗਤ ਵੱਲੋਂ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਜਹਰੀਲੀ ਸ਼ਰਾਬ ਦੇ ਮ੍ਰਿਤਕਾ ਦੇ ਭੋਗ ਮੋਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਪਹੁੰਚੇ। ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਹਨ ਉਹਨਾਂ ਨੂੰ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਮੋਕੇ ਵੱਡੇ ਜਹਰੀਲੀ ਸ਼ਰਾਬ ਕਾਂਡ ਹੋਏ ਹਨ। ਲੇਕਿਨ ਉਸ ਮੌਕੇ ਚੁੱਪੀ ਵਟਨ ਵਾਲੇ ਸਿਆਸਤਦਾਨ ਅੱਜ ਰੋਲਾ ਪਾ ਰਹੇ ਹਨ। ਜਦੋਂ ਕਿ ਸੀਐਮ ਭਗਵੰਤ ਮਾਨ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ। ਸਰਕਾਰ ਹਰ ਸੰਭਵ ਸਹਾਇਤਾ ਪਰਿਵਾਰ ਨੂੰ ਮੁਹਈਆ ਕਰਵਾਈ ਜਾਵੇਗੀ।
ਇਸ ਮਾਮਲੇ ਵਿੱਚ ਸਰਕਾਰ ਚੁੱਪ ਦਾ ਬਿਆਨ ਦੇਣ ਵਾਲੇ ਸਿਆਸੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਸ ਸਮੇਂ ਚੋਣ ਜ਼ਾਬਤਾ ਲਾਗੂ ਹੈ ਸਰਕਾਰ ਕੁੱਝ ਵੀ ਐਲਾਨ ਨਹੀਂ ਕਰ ਸਕਦੀ। ਪਰ ਇਹ ਲੋਕਾਂ ਨੂੰ ਭਟਕਾਉਣ ਤੋਂ ਸਿਵਾਏ ਕੁੱਝ ਨਹੀਂ ਕਰ ਰਹੇ। ਇਸ ਮੌਕੇ ਇੰਪਰੂਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਅਕਾਲੀ ਦਲ ਦੇ ਕਰਨ ਘੁਮਾਣ, ਗੁਲਜਾਰ ਸਿੰਘ ਮੂਣਕ, ਜਗਦੇਵ ਸਿੰਘ ਗਾਗਾ, ਸਤਨਾਮ ਸਿੰਘ ਸੱਤਾ, ਹਰਪਾਲ ਸਿੰਘ ਖਡਿਆਲ, ਅਜੈਬ ਸਿੰਘ ਰਟੋਲਾਂ, ਮਜ਼ਦੂਰ ਜੱਥੇਬੰਦੀਆਂ ਦੇ ਆਗੂ ਅਤੇ ਹੋਰ ਰਾਜਨੀਚਕ ਪਾਰਟੀਆਂ ਦੇ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ :Fierce Fire In Scrap Warehouse : ਕਪੂਰਥਲਾ ਚ ਸਕਰੈਪ ਦੇ ਗੋਦਾਮ ਚ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾ ਪਰ ਲੱਖਾਂ ਦਾ ਨੁਕਸਾਨ
Get Current Updates on, India News, India News sports, India News Health along with India News Entertainment, and Headlines from India and around the world.