होम / ਪੰਜਾਬ ਨਿਊਜ਼ / Protest By Chhatbir Workers Union : ਛੱਤਬੀੜ ਵਰਕਰਜ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਕਾਰਨ ਦਿੱਤਾ ਧਰਨਾ

Protest By Chhatbir Workers Union : ਛੱਤਬੀੜ ਵਰਕਰਜ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਕਾਰਨ ਦਿੱਤਾ ਧਰਨਾ

BY: Kuldeep Singh • LAST UPDATED : March 8, 2024, 9:08 am IST
Protest By Chhatbir Workers Union : ਛੱਤਬੀੜ ਵਰਕਰਜ ਯੂਨੀਅਨ ਨੇ ਤਨਖਾਹਾਂ ਨਾ ਮਿਲਣ ਕਾਰਨ ਦਿੱਤਾ ਧਰਨਾ

ਛੱਤਬੀੜ ਵਰਕਰਜ਼ ਯੂਨੀਅਨ ਵੱਲੋਂ ਫੀਲਡ ਡਾਇਰੈਕਟਰ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ।

India News (ਇੰਡੀਆ ਨਿਊਜ਼), Protest By Chhatbir Workers Union, ਚੰਡੀਗੜ੍ਹ : ਛੱਤਬੀੜ ਵਰਕਰ ਯੂਨੀਅਨ ਵੱਲੋਂ ਇੱਕ ਵਾਰ ਫੇਰ ਧਰਨੇ ਦਾ ਰੁੱਖ ਇਖਤਿਆਰ ਕਰ ਲਿਆ ਗਿਆ ਹੈ। ਛੱਤਬੀੜ ਵਰਕਰ ਯੂਨੀਅਨ ਦੇ ਕਰਮਚਾਰੀਆਂ ਨੇ ਫੀਲਡ ਡਾਇਰੈਕਟਰ ਦੇ ਦਫਤਰ ਅੱਗੇ ਧਰਨਾ ਲਗਾਇਆ। ਯੂਨੀਅਨ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਘਰ ਦਾ ਗੁਜਾਰਾ ਚਲਾਣਾ ਬਹੁਤ ਔਖਾ ਹੋ ਰਿਹਾ ਹੈ।

ਸੰਘਰਸ਼ ਨੂੰ ਤੇਜ ਕਰ ਦਿੱਤਾ ਜਾਵੇਗਾ – ਛਿੰਦਰ ਪਾਲ

ਛੱਤਬੀੜ ਵਰਕਰ ਯੂਨੀਅਨ ਦੇ ਪ੍ਰਧਾਨ ਛਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਸਰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਕਰਮਚਾਰੀਆਂ ਨੂੰ ਆਪਣੇ ਪਰਿਵਾਰ ਪਾਲਣੇ ਬਹੁਤ ਔਖੇ ਹੋ ਰਹੇ ਹਨ। ਛਿੰਦਰ ਪਾਲ ਸਿੰਘ ਨੇ ਕਿਹਾ ਕਿ ਫੀਲਡ ਡਾਇਰੈਕਟਰ ਛੱਤਬੀਰ ਚਿੜੀਆ ਘਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਹੈ।

Protest By Chhatbir Workers Union

ਛੱਤਬੀੜ ਵਰਕਰਜ਼ ਯੂਨੀਅਨ ਦੇ ਪ੍ਰਧਾਨ ਛਿੰਦਰ ਪਾਲ ਸਿੰਘ ਸੰਬੋਧਨ ਕਰਦੇ ਹੋਏ।

ਪਿਛਲੇ ਦੋ ਮਹੀਨੇ ਪਹਿਲਾਂ ਵੀ ਧਰਨਾ ਦਿੱਤਾ ਗਿਆ ਸੀ (Protest By Chhatbir Workers Union) ਉਸ ਤੋਂ ਬਾਅਦ ਤਨਖਾਹਾਂ ਰਿਲੀਜ਼ ਕਰ ਦਿੱਤੀਆਂ ਗਈਆਂ ਸਨ। ਲੇਕਿਨ ਇਹ ਸਮੱਸਿਆ ਬਾਰ-ਬਾਰ ਸਾਹਮਣੇ ਆ ਰਹੀ ਹੈ, ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸਮੱਸਿਆ ਤੋਂ ਜਾਣੂ ਹਨ, ਪਰ ਕਰਮਚਾਰੀਆਂ ਦੀ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਤੇਜ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :Murder In Panchkula : ਪੰਚਕੂਲਾ ਵਿੱਚ ਦਿਨ ਦਿਹਾੜੇ ਸੇਵਾਮੁਕਤ ਕਰਨਲ ਦੀ ਪਤਨੀ ਦਾ ਕਤਲ

ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ

Tags:

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT