Punjab Assembly Election 2022
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਵੀ ਹੋਏ ਆਟੋ ‘ਚ ਸਵਾਰ
ਦਿਨੇਸ਼ ਮੋਦਗਿੱਲ, ਲੁਧਿਆਣਾ:
Punjab Assembly Election 2022 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਆਯੋਜਿਤ ‘ਆਟੋ ਸੰਵਾਦ‘ ਪ੍ਰੋਗਰਾਮ ਤਹਿਤ ਪੰਜਾਬ ਦੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਦਰਪੇਸ਼ ਦਿੱਕਤਾਂ ਅਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਸੁਝਾਅ ਸੁਣੇ ਅਤੇ ਭਰੋਸਾ ਦਿੱਤਾ ਕਿ 2022 ‘ਚ ਪੰਜਾਬ ਅੰਦਰ ‘ਆਪ‘ ਦੀ ਸਰਕਾਰ ਬਣਨ ਉਪਰੰਤ ਦਿੱਲੀ ਦੇ ਆਟੋ ਚਾਲਕਾਂ ਵਾਂਗ ਪੰਜਾਬ ਦੇ ਆਟੋ ਅਤੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਪਹਿਲ ਦੇ ਆਧਾਰ ‘ਤੇ ਕਰਨਗੇ।
ਨਿਯਮਾਂ-ਕਾਨੂੰਨਾਂ ‘ਚ ਲੋੜੀਂਦੇ ਸੁਧਾਰ ਅਤੇ ਬਦਲਾਅ ਕੀਤੇ ਜਾਣਗੇ, ਜਿਵੇਂ ਦਿੱਲੀ ‘ਚ ਕੀਤੇ ਹਨ। ਕੇਜਰੀਵਾਲ ਦਾ ਇਹ ‘ਆਟੋ ਸੰਵਾਦ‘ ਸ਼ੁਰੂ ਹੁੰਦਿਆਂ ਹੀ ਹੋਰ ਰੋਚਕ ਹੋ ਗਿਆ, ਜਦੋਂ ਇੱਕ ਆਟੋ ਰਿਕਸ਼ਾ ਦਲੀਪ ਕੁਮਾਰ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਆਪਣੇ ਘਰ ਰਾਤਰੀ ਭੋਜ ਦੀ ਦਾਅਵਤ ਦੇ ਦਿੱਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਚੰਗਾ ਲੱਗੇਗਾ ਕਿ ਉਹ (ਕੇਜਰੀਵਾਲ) ਉਸ ਦੇ ਆਟੋ ‘ਚ ਬੈਠ ਕੇ ਹੀ ਉਸ ਦੇ ਘਰ ਰਾਤ ਦੇ ਖਾਣੇ ‘ਤੇ ਜਾਣ।
ਜਿਸ ਨੂੰ ਤੁਰੰਤ ਸਵੀਕਾਰ ਕਰਦਿਆਂ ਕੇਜਰੀਵਾਲ ਨੇ ਪੁੱਛਿਆ ਕਿ ਕੀ ਉਹ ਆਪਣੇ ਨਾਲ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਵੀ ਨਾਲ ਲੈ ਕੇ ਆ ਜਾਣ? ਪ੍ਰੋਗਰਾਮ ਖ਼ਤਮ ਹੁੰਦਿਆਂ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਆਟੋ ‘ਚ ਬੈਠ ਕੇ ਦਲੀਪ ਤਿਵਾੜੀ ਦੇ ਘਰ ਗਏ ਅਤੇ ਰਾਤਰੀ ਭੋਜ ਕੀਤਾ।
‘ਆਟੋ ਸੰਵਾਦ‘ ਪ੍ਰੋਗਰਾਮ ਦੌਰਾਨ ਸੈਂਕੜੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ”ਦਿੱਲੀ ਸਰਕਾਰ ਵੱਲੋਂ ਆਟੋ ਅਤੇ ਟੈਕਸੀ ਚਾਲਕਾਂ ਲਈ ਕੀਤੇ ਬੇਮਿਸਾਲ ਕੰਮਾਂ ਕਰਕੇ ਦਿੱਲੀ ਦਾ ਹਰ ਇੱਕ ਆਟੋ ਚਾਲਕ ਮੈਨੂੰ (ਕੇਜਰੀਵਾਲ) ਆਪਣਾ ਭਾਈ ਮੰਨਦਾ ਹੈ। ਉਸੇ ਤਰਾਂ ਅੱਜ ਮੈਂ ਤੁਹਾਡਾ ਭਰਾ ਬਣਨ ਲਈ ਆਇਆ ਹਾਂ। ਇੱਕ ਰਿਸ਼ਤਾ ਬਣਾਉਣ ਆਇਆ ਹਾਂ। ਮੈਨੂੰ ਆਪਣਾ ਭਰਾ ਬਣਾ ਲਓ। ਤੁਹਾਡੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਭਾਈ ਬਣ ਕੇ ਹੀ ਕਰੂੰਗਾ। ਕੇਵਲ ਆਟੋ ਦੀ ਸਮੱਸਿਆ ਹੀ ਨਹੀਂ ਘਰ ‘ਚ ਬੱਚੇ ਦੀ ਪੜਾਈ ਠੀਕ ਨਹੀਂ ਹੋ ਰਹੀ, ਕਿਸੇ ਦੀ ਸਿਹਤ ਠੀਕ ਨਹੀਂ, ਸਾਰੀਆਂ ਦਿੱਕਤਾਂ ਦਾ ਹੱਲ ਮੈਂ ਕਰਾਂਗਾ।”
ਇਸ ਆਟੋ ਸੰਵਾਦ ਪ੍ਰੋਗਰਾਮ ਮੌਕੇ ਮੰਚ ‘ਤੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਅਤੇ ਰਾਘਵ ਚੱਢਾ ਮੌਜੂਦ ਸਨ। ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਆਪ‘ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਨਿਭਾਈ। ਇਸ ਪ੍ਰੋਗਰਾਮ ‘ਚ ‘ਆਪ‘ ਵਿਧਾਇਕਾਂ ਅਤੇ ਸੂਬਾ ਪੱਧਰੀ ਆਗੂਆਂ ਨੇ ਵੀ ਹਾਜ਼ਰੀ ਭਰੀ।
ਇਹ ਵੀ ਪੜ੍ਹੋ : Husband Gift Taj Mahal To Wife ਪਤਨੀ ਨੂੰ ਤੋਹਫੇ ਵਜੋਂ ਦਿੱਤਾ ਤਾਜ ਮਹਿਲ ਵਰਗਾ ਘਰ
ਇਹ ਵੀ ਪੜ੍ਹੋ : CM and Sidhu in Ludhiana ਸਿੱਧੂ ਅਤੇ ਚੰਨੀ ਨੂੰ ਕੀਤਾ ਸਨਮਾਨਿਤ
ਇਹ ਵੀ ਪੜ੍ਹੋ : All Party Meeting 28 ਨਵੰਬਰ ਨੂੰ
Get Current Updates on, India News, India News sports, India News Health along with India News Entertainment, and Headlines from India and around the world.