Punjab Cabinet Meeting
Punjab Cabinet Meeting
ਇੰਡੀਆ ਨਿਊਜ਼, ਚੰਡੀਗੜ:
Punjab Cabinet Meeting ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਨਾਂ ਦੇ ਘਰ ਤੱਕ ਮੁਹੱਈਆ ਕਰਵਾਉਣ ਦੇ ਉਦੇਸ਼ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ 28 ਸਿਹਤ ਸੰਸਥਾਵਾਂ (ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਵੀਜਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸਟ, ਲੈਬਾਰਟਰੀ ਟੈਕਨੀਸੀਅਨ ਆਦਿ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਰਗਰਮ ਵਿਚਾਰ ਅਧੀਨ ਹੈ। ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਨਵਾਂ ਟਰੌਮਾ ਸੈਂਟਰ ਖੋਲਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਇਨਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਤੋਂ ਬਾਅਦ ਵਾਧੂ ਸਟਾਫ ਦੀ ਲੋੜ ਪਵੇਗੀ ਅਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਦੇ ਨਿਯਮਾਂ ਅਨੁਸਾਰ ਵੱਖ-ਵੱਖ ਕਾਡਰਾਂ ਦੀਆਂ 706 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰਾਂ ਹਾਦਸੇ ਵਾਲੀਆਂ ਘਟਨਾਵਾਂ ਵਿੱਚ ਜਖਮੀਆਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਮੰਡਲ ਨੇ ਪਠਾਨਕੋਟ ਅਤੇ ਜਲੰਧਰ ਵਿਖੇ ਟਰੌਮਾ ਸੈਂਟਰਾਂ ਲਈ ਵੱਖ-ਵੱਖ ਕਾਡਰ ਦੀਆਂ 69 ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਇਨਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਕਰਕੇ ਵਿਭਾਗ ਦੇ ਨਿਯਮਾਂ ਅਨੁਸਾਰ 50 ਅਸਾਮੀਆਂ ਨੂੰ ਖਤਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੀਂ ਬਣੀ ਕੇਂਦਰੀ ਜੇਲ ਨੂੰ ਕਾਰਜਸੀਲ ਕਰਨ ਲਈ 513 ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਜੇਲ ਪ੍ਰਸਾਸਨ ਦੇ ਕੰਮਕਾਜ ਵਿੱਚ ਕੁਸਲਤਾ ਲਿਆਉਣ ਦੇ ਨਾਲ-ਨਾਲ ਜੇਲਾਂ ਦੀ ਸੁਰੱਖਿਆ ਨੂੰ ਮਜਬੂਤ ਕਰੇਗਾ ਅਤੇ ਸੂਬੇ ਦੀਆਂ ਜੇਲਾਂ ਵਿੱਚ ਭੀੜ-ਭੜੱਕੇ ਦੀ ਸਮੱਸਿਆ ਨੂੰ ਘੱਟ ਕਰੇਗਾ। ਜੇਲ ਵਿਭਾਗ ਸਬੰਧਤ ਵਿਭਾਗਾਂ ਤੋਂ ਭਰਤੀ ਅਤੇ ਡੈਪੂਟੇਸਨ ‘ਤੇ ਵਰਦੀਧਾਰੀ ਸਟਾਫ, ਮਨਿਸਟਰੀਅਲ ਸਟਾਫ, ਮੈਡੀਕਲ ਸਟਾਫ ਅਤੇ ਟੈਕਨੀਕਲ ਅਤੇ ਟੀਚਿੰਗ ਸਟਾਫ ਦੀਆਂ ਇਹ ਅਸਾਮੀਆਂ ਸਿਰਜੇਗਾ ਅਤੇ ਭਰੇਗਾ।
ਮੰਤਰੀ ਮੰਡਲ ਨੇ ਪੰਜਾਬ ਜਲ ਸਪਲਾਈ ਅਤੇ ਸੈਨੀਟੇਸਨ ਗਰੁੱਪ ‘ਡੀ‘ (ਫੀਲਡ ਵਰਕਰਜ) ਸਰਵਿਸ ਰੂਲਜ, 2021 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਜਕਿਰਯੋਗ ਹੈ ਕਿ 3 ਸਤੰਬਰ, 2019 ਨੂੰ ਪੁਨਰਗਠਨ ਤੋਂ ਬਾਅਦ ਵਿਭਾਗ ਨੇ ਨੋਟੀਫਿਕੇਸਨ ਜਾਰੀ ਕੀਤਾ ਸੀ ਜਿਸ ਤਹਿਤ ਵਰਕਚਾਰਜ (ਗਰੁੱਪ-ਡੀ) ਦੀਆਂ ਪਹਿਲਾਂ ਦੀਆਂ 3503 ਆਰਜੀ ਅਸਾਮੀਆਂ ਦੀ ਥਾਂ ‘ਤੇ ਗਰੁੱਪ-ਡੀ ਵਰਕਚਾਰਜ (ਹੈਲਪਰ ਟੈਕਨੀਕਲ) ਦੀਆਂ 3503 ਰੈਗੂਲਰ ਅਸਾਮੀਆਂ ਨੂੰ ਮਨਜੂਰੀ ਦਿੱਤੀ ਗਈ ਸੀ ਕਿਉਂਕਿ ਫੀਲਡ ਵਰਕਰ ਦੀਆਂ ਹੈਲਪਰ (ਤਕਨੀਕੀ) (ਗਰੁੱਪ-ਡੀ) ਦੀਆਂ ਅਸਾਮੀਆਂ ਲਈ ਕੋਈ ਮੌਜੂਦਾ ਨਿਯਮ ਨਹੀਂ ਸਨ, ਇਸ ਲਈ ਵਿਭਾਗ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਨਿਯਮ ਪਹਿਲੀ ਵਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਹੈਲਪਰ (ਤਕਨੀਕੀ) ਦੀਆਂ 100 ਫੀਸਦੀ ਅਸਾਮੀਆਂ ਹੁਣ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ।
ਇਹ ਵੀ ਪੜ੍ਹੋ : ਨਵੇਂ ਚੁਣੇ ਗਏ 14 ਮੱਛੀ ਪਾਲਣ ਅਫਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ
Get Current Updates on, India News, India News sports, India News Health along with India News Entertainment, and Headlines from India and around the world.