Punjab election campaign Today
Punjab election campaign Today
ਇੰਡੀਆ ਨਿਊਜ਼, ਚੰਡੀਗੜ੍ਹ :
Punjab election campaign Today ਆਉਣ ਵਾਲਿਆਂ ਵਿਧਾਨਸਭਾ ਚੋਣਾਂ ਵਿੱਚ ਕੁੱਜ ਹੀ ਦਿਨਾਂ ਦਾ ਸਮਾਂ ਬੱਚਿਆ ਹੈ। ਇਸ ਲਈ ਹਰ ਪਾਰਟੀ ਨੇ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਝੋਂਕ ਦਿੱਤੀ ਹੈ। ਹਰ ਪਾਰਟੀ ਦਾ ਆਗੂ ਦਿੱਲੀ ਤੋਂ ਪੰਜਾਬ ਆ ਕੇ ਚੋਣ ਪ੍ਰਚਾਰ ਵਿੱਚ ਰੁੱਝਾ ਹੋਇਆ ਹੈ। ਇਸ ਦੇ ਚਲਦੇ ਹੀ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਪੰਜਾਬ ਚੋਣ ਪ੍ਰਚਾਰ ਲਈ ਆ ਰਹੇ ਹਨ। ਰਾਹੁਲ ਗਾਂਧੀ ਗੁਰਦਾਸਪੁਰ ਅਤੇ ਹੋਸ਼ਿਆਪੁਰ ਵਿੱਖੇ ਰੈਲੀ ਨੂੰ ਸੰਬੋਧਿਤ ਕਰਣਗੇ।
ਧਿਆਨ ਰਹੇ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਜਲੰਧਰ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਿਤ ਕਰ ਚੁਕੇ ਨੇ ਇਸ ਤੋਂ ਇਲਾਵਾ ਉਹ ਪਿਛਲੇ ਦਿਨੀਂ ਲੁਧਿਆਣਾ ਵੀ ਆਏ ਸੀ ਜਿੱਥੇ ਉਹਨਾਂ ਨੇ ਸੀਐਮ ਫੇਸ ਦੀ ਘੋਸ਼ਣਾ ਕੀਤੀ ਸੀ। ਐਤਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੂਰਾ ਦਿਨ ਚੋਣ ਪ੍ਰਚਾਰ ਲਈ ਪੰਜਾਬ ਆਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ‘ਚ ਜਨ ਸਭਾ ਕਰਨਗੇ। ਇਸ ਤੋਂ ਪਹਿਲਾਂ ਆਦਮਪੁਰ ਤੋਂ ਜਲੰਧਰ ਪੀ.ਏ.ਪੀ. ਤੱਕ ਹਰ ਪਾਸੇ ਪੁਲਿਸ ਤਾਇਨਾਤ ਕੀਤੀ ਗਈ ਹੈ। ਤਿੰਨ ਪੱਧਰਾਂ ‘ਤੇ ਸੁਰੱਖਿਆ ਹੋਵੇਗੀ। ਇਸ ਦੇ ਨਾਲ ਪਹਿਲਾਂ ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ ਅਤੇ ਕਮਾਂਡੋ ਦਸਤੇ ਤਾਇਨਾਤ ਕੀਤੇ ਜਾਣਗੇ। ਡਾਗ ਸਕੁਐਡ, ਬੰਬ ਸਕੁਐਡ, ਦੰਗਾ ਰੋਕੂ ਦਸਤਾ ਵੀ ਤਾਇਨਾਤ ਕੀਤਾ ਜਾਵੇਗਾ। ਪੁਲਿਸ ਦੀਆਂ ਸੀਸੀਟੀਵੀ ਵੈਨਾਂ ਹਰ ਥਾਂ ਮੌਜੂਦ ਰਹਿਣਗੀਆਂ ਅਤੇ ਜਲੰਧਰ ਕਮਿਸ਼ਨਰੇਟ ਅਤੇ ਕੰਟਰੀਸਾਈਡ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਵੀ ਫੀਲਡ ਵਿੱਚ ਤਾਇਨਾਤ ਰਹਿਣਗੇ।
ਇਹ ਵੀ ਪੜ੍ਹੋ : Kejriwal’s statement on illegal mining ਘੋਟਾਲੇ ਦੀ ਨਿਰਪੱਖ ਜਾਂਚ ਕਰਾਵਾਂਗੇ : ਕੇਜਰੀਵਾਲ
ਇਹ ਵੀ ਪੜ੍ਹੋ : Amit Shah in Ludhiana ਚੰਨੀ ਅਸਫਲ ਮੁੱਖਮੰਤਰੀ : ਸ਼ਾਹ
ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ
Get Current Updates on, India News, India News sports, India News Health along with India News Entertainment, and Headlines from India and around the world.