PUNJAB GOVERNMENT INVITES APPLICATIONS
ਇੰਡੀਆ ਨਿਊਜ਼, ਚੰਡੀਗੜ੍ਹ
PUNJAB GOVERNMENT INVITES APPLICATIONS ਪੰਜਾਬ ਸਰਕਾਰ ਵੱਲੋਂ 18 ਅਪ੍ਰੈਲ ਤੋਂ 22 ਅਪ੍ਰੈਲ,2022 ਤੱਕ ਹੋਣ ਵਾਲੀਆਂ ਸਹਾਇਕ ਕਮਿਸ਼ਨਰਾਂ, ਵਾਧੂ ਸਹਾਇਕ ਕਮਿਸ਼ਨਰਾਂ/ਆਈ.ਪੀ.ਐਸ. ਅਫਸਰਾਂ, ਤਹਿਸੀਲਦਾਰ/ਮਾਲ ਕਰਮਚਾਰੀਆਂ ਅਤੇ ਹੋਰ ਵਿਭਾਗਾਂ ਦੀਆਂ ਵਿਭਾਗੀ ਪ੍ਰੀਖਿਆਵਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪ੍ਰੀਖਿਆ ਵਿੱਚ ਬੈਠਣ ਦੇ ਚਾਹਵਾਨ ਅਧਿਕਾਰੀ, 1 ਅਪ੍ਰੈਲ,2022 ਤੱਕ ਆਪਣੀਆਂ ਅਰਜ਼ੀਆਂ ਨਿਰਧਾਰਤ ਪ੍ਰੋਫਾਰਮੇ ਵਿੱਚ ਆਪਣੇ ਵਿਭਾਗਾਂ ਰਾਹੀਂ ਪ੍ਰਮੁੱਖ ਸਕੱਤਰ, ਪ੍ਰਸੋਨਲ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ (ਪੀ.ਸੀ.ਐਸ. ਸ਼ਾਖਾ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਭੇਜ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਸਿੱਧੀ ਭੇਜੀ ਅਰਜ਼ੀ ਉਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਅਧੂਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਅਜਿਹੀਆਂ ਅਰਜ਼ੀਆਂ ਨੂੰ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਬਿਨੈਕਾਰ ਦੀ ਹੋਵੇਗੀ। ਜਿਸ ਉਮੀਦਵਾਰ ਨੂੰ 11 ਅਪ੍ਰੈਲ, 2022 ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦਾ, ਉਹ ਈ-ਮੇਲ (
supdt.pcs@punjab.gov.in) ਜਾਂ ਟੈਲੀਫੋਨ 0172-2740553 (ਪੀਬੀਐਕਸ-4648) ਰਾਹੀਂ ਪੀ.ਸੀ.ਐਸ. ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।
PUNJAB GOVERNMENT INVITES APPLICATIONS
Get Current Updates on, India News, India News sports, India News Health along with India News Entertainment, and Headlines from India and around the world.