होम / ਪੰਜਾਬ ਨਿਊਜ਼ / Punjab Police Cyber Crime Wing ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰਨ ਵਾਲਾ ਯੂਨੀਵਰਸਿਟੀ ਵਿਦਿਆਰਥੀ ਗ੍ਰਿਫਤਾਰ

Punjab Police Cyber Crime Wing ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰਨ ਵਾਲਾ ਯੂਨੀਵਰਸਿਟੀ ਵਿਦਿਆਰਥੀ ਗ੍ਰਿਫਤਾਰ

BY: Harpreet Singh • LAST UPDATED : March 3, 2022, 11:33 am IST
Punjab Police Cyber Crime Wing ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰਨ ਵਾਲਾ ਯੂਨੀਵਰਸਿਟੀ ਵਿਦਿਆਰਥੀ ਗ੍ਰਿਫਤਾਰ

Punjab Police Cyber Crime Wing

Punjab Police Cyber Crime Wing
ਇੰਡੀਆ ਨਿਊਜ਼, ਚੰਡੀਗੜ੍ਹ:
Punjab Police Cyber Crime Wing  ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਨੇ ਬੁੱਧਵਾਰ ਨੂੰ ਹਾਈ-ਟੈਕ ਹੈਕਿੰਗ ਟੂਲਜ਼ ਦੀ ਵਰਤੋਂ ਕਰਕੇ ਸੂਬੇ ਦੀ ਇੱਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਨਵਜੋਸ਼ ਸਿੰਘ ਅਟਵਾਲ, ਵਾਸੀ ਆਈਵਰੀ ਟਾਵਰ, ਸੈਕਟਰ-70, ਐਸ.ਏ.ਐਸ. ਨਗਰ ਵਜੋਂ ਹੋਈ ਹੈ, ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਏਡੀਜੀਪੀ ਸਾਇਬਰ ਕ੍ਰਾਈਮ ਨੇ ਕਿਹਾ ਕਿ 26 ਫਰਵਰੀ, 2022 ਨੂੰ, ਉਕਤ ਪ੍ਰਾਈੇਵੇਟ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਸਿ਼ਕਾਇਤ ਪ੍ਰਾਪਤ ਹੋਈ ਸੀ ਕਿ ਕੋਈ ਵਿਅਕਤੀ ਜ਼ੂਮ/ਬਲੈਕਬੋਰਡ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੀ ਈਮੇਲ ਆਈਡੀ, ਔਨਲਾਈਨ ਅਧਿਆਪਨ ਸੈਸ਼ਨਾਂ ਨੂੰ ਹੈਕ ਕਰ ਰਿਹਾ ਹੈ ਅਤੇ ਨਾਲ ਹੀ ਵੱਖ-ਵੱਖ ਵਟਸਐਪ ਅਕਾਊਂਟ ਨੰਬਰਾਂ ਰਾਹੀਂ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ।

ਇਨ੍ਹਾਂ ਧਾਰਾਵਾਂ ਦੇ ਤਹਿਤ ਕੇਸ ਦਰਜ Punjab Police Cyber Crime Wing

ਸਿ਼ਕਾਇਤ ਤੇ ਕਾਰਵਾਈ ਕਰਦਿਆਂ, ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿੱਚ ਆਈਪੀਸੀ ਦੀ ਧਾਰਾ 354-ਡੀ, 509, 120-ਬੀ, ਆਈ.ਟੀ ਐਕਟ-2000 ਦੀ ਧਾਰਾ 66-ਸੀ ਅਤੇ 67-ਏ  ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਏਆਈਜੀ ਸਟੇਟ ਸਾਈਬਰ ਕ੍ਰਾਈਮ, ਨੀਲਾਂਬਰੀ ਜਗਦਲੇ ਨੇ ਜਾਨਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਸ਼ੱਕੀ ਗਤੀਵਿਧੀਆਂ ਬਾਰੇ ਵਟਸਐਪ, ਜ਼ੂਮ ਅਤੇ ਗੂਗਲ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ।

ਆਰੋਪੀ ਨੇ ਇਹ ਕਬੂਲ ਕੀਤਾ Punjab Police Cyber Crime Wing

ਪੁੱਛਗਿੱਛ ਦੌਰਾਨ, ਆਰੋਪੀ ਨੇ ਕਬੂਲਿਆ ਹੈ ਕਿ ਉਹ ਵੱਖ-ਵੱਖ ਪੋਰਨ ਵੈੱਬਸਾਈਟਾਂ ਤੋਂ ਪੋਰਨ ਸਮੱਗਰੀ ਨੂੰ ਡਾਊਨਲੋਡ ਕਰਦਾ ਸੀ ਅਤੇ ਫਿਰ ਡਾਊਨਲੋਡ ਕੀਤੀ ਵੀਡੀਓ ਸਮੱਗਰੀ ਨੂੰ ਆਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਮੋਰਫ ਕਰਦਾ ਸੀ ਤਾਂ ਜੋ ਵੀਪੀਐਨ ਅਤੇ ਹੈਕਿੰਗ ਟੂਲਜ਼ ਨੂੰ ਵਰਤ ਕੇ ਫਰਜ਼ੀ ਵਟਸਐਪ ਅਕਾਊਂਟ ਬਣਾ ਕੇ ਅਸ਼ਲੀਲ ਤਸਵੀਰਾਂ ਨੂੰ ਅੱਗੇ ਪ੍ਰਸਾਰਿਤ ਕੀਤਾ ਜਾ ਸਕੇ। ਜਿ਼ਕਰਯੋਗ ਹੈ ਕਿ ਦੋਸ਼ੀ ਬਲੈਕਬੋਰਡ ਸੌਫਟਵੇਅਰ ਅਤੇ ਜ਼ੂਮ ਐਪਲੀਕੇਸ਼ਨਾਂ ਰਾਹੀਂ ਕਰਵਾਏ ਗਏ ਵੈਬਿਨਾਰਾਂ `ਤੇ ਔਨਲਾਈਨ ਵਿਦਿਅਕ ਸੈਸ਼ਨਾਂ ਦੌਰਾਨ ਕਥਿਤ ਅਸ਼ਲੀਲ ਸਮੱਗਰੀ ਪੋਸਟ ਕਰਦਾ ਸੀ।
ਤਫ਼ਤੀਸ਼ ਦੌਰਾਨ ਦੋਸ਼ੀ ਕੋਲੋਂ ਮੋਬਾਈਲ ਫ਼ੋਨ, ਲੈਪਟਾਪ ਅਤੇ ਵੀਪੀਐਨ ਅਤੇ ਹੈਕਿੰਗ ਸਾਫ਼ਟਵੇਅਰ/ਟੂਲ  ਵਾਲੇ ਹੋਰ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ ਹਨ। ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਦੋਸ਼ੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਇਸ ਤਰਾਂ ਦਰਜ ਕਰੋ ਸ਼ਿਕਾਇਤ Punjab Police Cyber Crime Wing

ਜਿ਼ਕਰਯੋਗ ਹੈ ਕਿ, ਕੋਈ ਵੀ ਪੀੜਤ/ਸਿ਼ਕਾਇਤਕਰਤਾ ਵੈਬਸਾਈਟ  www.cybercrime.gov.in ਜਾਂ ਈਮੇਲ  aigcc@punjabpolice.gov.in.  `ਤੇ ਸਾਈਬਰ ਅਪਰਾਧ ਨਾਲ ਸਬੰਧਤ ਸਿ਼ਕਾਇਤ ਦਰਜ ਕਰਵਾ ਸਕਦਾ ਹੈ ਅਤੇ ਟੋਲ ਫਰੀ ਹੈਲਪਲਾਈਨ ਨੰਬਰ: 155260 `ਤੇ ਵੀ ਆਪਣੀ ਸਿ਼ਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : Covid-19 update Punjab 2 March 51 ਨਵੇਂ ਮਰੀਜ਼ ਮਿਲੇ, 4 ਦੀ ਮੌਤ

Connect With Us : Twitter Facebook

Tags:

Punjab PolicePunjab Police Cyber Crime Wing

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT