DIG AGTF Gurpreet Singh Bhullar
Punjab Police in Action
ਇੰਡੀਆ ਨਿਊਜ਼, ਚੰਡੀਗੜ:
Punjab Police in Action ਭਗੌੜੇ ਗੈਂਗਸਟਰਾਂ ਵਿਰੁੱਧ ਜਾਰੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (AGTF) ਨੇ ਮਾਰੇ ਗਏ ਗੈਂਗਸਟਰ, ਨਸ਼ਾ ਤਸਕਰ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਦੋ ਸਾਥੀਆਂ ਨੂੰ ਤਰਨਤਾਰਨ ਤੋਂ ਗਿ੍ਰਫਤਾਰ ਕੀਤਾ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਖੱਖ ਦੇ ਅੰਮਿ੍ਰਤਪਾਲ ਅਤੇ ਤਰਨਤਾਰਨ ਦੇ ਪਿੰਡ ਸਰਲੀ ਖੁਰਦ ਦੇ ਤਜਿੰਦਰ ਸਿੰਘ ਵਜੋਂ ਹੋਈ ਹੈ। ਅੰਮਿ੍ਰਤਪਾਲ ਸਿੰਘ ‘ਤੇ ਪਹਿਲਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਪੁਲਿਸ ਨੇ ਉਹਨਾਂ ਪਾਸੋਂ ਇੱਕ .12 ਬੋਰ ਦੀ ਪੰਪ ਐਕਸਨ ਗੰਨ, ਪੰਜ ਜਿੰਦਾ ਕਾਰਤੂਸ ਅਤੇ ਇੱਕ ਹੁੰਡਾਈ ਐਕਸੈਂਟ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰ. ਸੀਐੱਚ.03 ਵੀ.4397 ਹੈ, ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜ ਕਰਨ ਲਈ ਡੀਜੀਪੀ ਪੰਜਾਬ ਵੀਕੇ ਭਾਵਰਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏਜੀਟੀਐਫ ਦਾ ਗਠਨ ਕੀਤਾ ਹੈ। ਡੀਆਈਜੀ ਏਜੀਟੀਐਫ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਉਪਰੰਤ, ਅੰਮਿ੍ਰਤਸਰ ਤੋਂ ਜੈਪਾਲ ਗਰੁੱਪ ਦੇ ਇੱਕ ਸਰਗਰਮ ਮੈਂਬਰ ਹਰਮਨ ਖੱਖ ਨੂੰ ਗਿ੍ਰਫਤਾਰ ਕਰਨ ਗਈ ਸੀ। ਉਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੌਕੇ ਤੋਂ ਅੰਮਿ੍ਰਤਪਾਲ ਅਤੇ ਤੇਜਿੰਦਰ ਨੂੰ ਕਾਬੂ ਕਰ ਲਿਆ, ਜਦਕਿ ਹਰਮਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਏ.ਜੀ.ਟੀ.ਐਫ. ਦੀਆਂ ਟੀਮਾਂ ਜਲਦ ਹੀ ਹਰਮਨ ਨੂੰ ਕਾਬੂ ਕਰ ਲੈਣਗੀਆਂ, ਜੋ ਕਿ ਸਿਟੀ ਖਰੜ ਥਾਣੇ ਵਿੱਚ ਐਨ.ਡੀ.ਪੀ.ਐਸ. ਅਤੇ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਪਹਿਲਾਂ ਹੀ ਭਗੌੜਾ ਹੈ। ਹਰਮਨ ਭਗੌੜੇ ਗੈਂਗਸਟਰ ਗੁਰਜੰਟ ਉਰਫ ਜੰਟਾ ਦਾ ਵੀ ਕਰੀਬੀ ਸਾਥੀ ਹੈ, ਜੋ ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਐਸ.ਟੀ.ਐਫ. ਪੱਛਮੀ ਬੰਗਾਲ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ, ਜਦੋਂ ਉਨਾਂ ਨੇ ਪਿਛਲੇ ਸਾਲ ਜੂਨ ਵਿੱਚ ਕੋਲਕਾਤਾ ‘ਚ ਉਨਾਂ ਦੇ ਫਲੈਟ ਵਿੱਚ ਛਾਪਾ ਮਾਰਨ ਵੇਲੇ ਪੱਛਮੀ ਬੰਗਾਲ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੀ ਸੀ।
Also Read : ਦਬਾਅ ਵਿੱਚ ਹਨ ਮੁੱਖ ਮੰਤਰੀ ਭਗਵੰਤ ਮਾਨ : ਬਾਜਵਾ
Connect With Us : Twitter Facebook youtube
Get Current Updates on, India News, India News sports, India News Health along with India News Entertainment, and Headlines from India and around the world.